ਪੰਜਾਬ

punjab

ETV Bharat / state

ਸਾਬਕਾ ਸੀਐੱਮ ਚਰਨਜੀਤ ਚੰਨੀ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਣ ਵਾਲੇ ਮਾਮਲੇ ਚ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ - Punjab Women Commission ON CHANI - PUNJAB WOMEN COMMISSION ON CHANI

ਬੀਤੇ ਦਿਨੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਮਜ਼ਾਕ ਵਿੱਚ ਛੂੰਹਦੇ ਨਜ਼ਰ ਆਉਂਦੇ ਹਨ। ਹੁਣ ਇਸ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਰਿਪੋਰਟ ਮੰਗੀ ਹੈ।

Punjab Womens Commission
ਸਾਬਕਾ ਸੀਐੱਮ ਚਰਨਜੀਤ ਚੰਨੀ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ (ਚੰਡੀਗੜ੍ਹ ਪੰਜਾਬ ਡੈਸਕ)

By ETV Bharat Punjabi Team

Published : May 13, 2024, 5:09 PM IST

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਚਰਨਜੀਤ ਚੰਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਚੰਨੀ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਮਜ਼ਾਕ ਵਿੱਚ ਛੂੰਹਦੇ ਨਜ਼ਰ ਆਉਂਦੇ ਹਨ ਭਾਵੇਂ ਬੀਬੀ ਜਗੀਰ ਕੌਰ ਨੇ ਵੀ ਮਾਮਲੇ ਨੂੰ ਮਜ਼ਾਕ ਵਿੱਚ ਹੀ ਲਿਆ ਸੀ ਪਰ ਹੁਣ ਇਹ ਮੁੱਦਾ ਲੋਕਾਂ ਵਿੱਚ ਆਉਣ ਮਗਰੋਂ ਗੰਭੀਰ ਹੁੰਦਾ ਜਾ ਰਿਹਾ ਹੈ।

ਚੰਨੀ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ (ਚੰਡੀਗੜ੍ਹ ਪੰਜਾਬ ਡੈਸਕ)

ਪੰਜਾਬ ਮਹਿਲਾ ਕਮਿਸ਼ਨ ਨੇ ਵਿਖਾਈ ਗੰਭੀਰਤਾ:ਪੰਜਾਬ ਮਹਿਲਾ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਚੇਅਰਪਰਸਨ ਬੀਬੀ ਜਗੀਰ ਕੌਰ ਨਾਲ ਕਥਿਤ ਅਸ਼ਲੀਲ ਵਿਵਹਾਰ ਨੂੰ ਗੰਭੀਰਤਾ ਨਾਲ ਲਿਆ ਹੈ। ਮਾਮਲੇ ਦੀ ਸਟੇਟਸ ਰਿਪੋਰਟ ਪੰਜਾਬ ਦੇ ਡੀਜੀਪੀ ਤੋਂ ਭਲਕੇ 14 ਮਈ 2024 ਨੂੰ ਦੁਪਹਿਰ 2 ਵਜੇ ਤੱਕ ਤਲਬ ਕੀਤੀ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਦਾ ਹਵਾਲਾ ਦਿੰਦਿਆਂ ਮਹਿਲਾ ਕਮਿਸ਼ਨ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਬੀਬੀ ਜਗੀਰ ਕੌਰ ਇੱਕ ਅਹਿਮ ਸ਼ਖ਼ਸੀਅਤ ਹਨ ਅਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਇਸ ਲਈ ਅਜਿਹਾ ਵਿਵਹਾਰ ਸਵੀਕਾਰਯੋਗ ਨਹੀਂ ਹੈ।

ਚੰਨੀ ਮਾਮਲੇ ਉੱਤੇ ਦੇ ਚੁੱਕੇ ਹਨ ਸਫਾਈ:ਮਾਮਲੇ ਭਖਣ ਤੋਂ ਬਾਅਦ ਇੱਕ ਵੀਡੀਓ 'ਚ ਸਪੱਸ਼ਟੀਕਰਨ ਦਿੰਦੇ ਹੋਏ ਚੰਨੀ ਨੇ ਕਿਹਾ ਸੀ ਕਿ ਉਹ ਬੀਬੀ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਦੀ ਇਹ ਭਾਵਨਾ ਪਿਆਰ ਅਤੇ ਸਤਿਕਾਰ ਕਾਰਨ ਹੈ। ਪਹਿਲਾਂ ਮੈਂ ਉਸ ਨੂੰ ਆਪਣੀ ਵੱਡੀ ਭੈਣ ਵਾਂਗ ਮੱਥਾ ਟੇਕਿਆ ਅਤੇ ਫਿਰ ਉਸ ਨਾਲ ਮਜ਼ਾਕ ਕੀਤਾ। ਮੈਂ ਉਸ ਦਾ ਹੱਥ ਆਪਣੇ ਮੱਥੇ 'ਤੇ ਲਾਇਆ ਅਤੇ ਆਸ਼ੀਰਵਾਦ ਲਿਆ। ਮੈਂ ਸਾਲਾਂ ਤੋਂ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ, ਆਪਣੀ ਮਾਂ ਸਮਝਦਾ ਆ ਰਿਹਾ ਹਾਂ ਅਤੇ ਇਸੇ ਲਈ ਮੈਂ ਉਨ੍ਹਾਂ ਅੱਗੇ ਬਹੁਤ ਸਤਿਕਾਰ ਨਾਲ ਸਿਰ ਝੁਕਾਉਂਦਾ ਹਾਂ। ਮੈਂ ਉਸਦੀ ਠੋਡੀ ਨੂੰ ਛੂਹਿਆ ਜਿਵੇਂ ਅਸੀਂ ਆਪਣੀ ਭੈਣ ਜਾਂ ਮਾਂ ਨਾਲ ਕਰਦੇ ਹਾਂ।

ABOUT THE AUTHOR

...view details