ਪੁਲਿਸ ਨੇ ਪੈਸੇ ਲੈ ਕੇ ਕਤਲ ਕਰਨ ਵਾਲੇ ਇੱਕ ਗੈਂਗ ਨੂੰ ਕੀਤਾ ਕਾਬੂ (ETV Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਕਰਨ ਵਾਲੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਰਾਜਾਸੰਸੀ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ। ਇਹ ਕਾਮਯਾਬੀ ਉਸ ਸਮੇਂ ਹਾਸਿਲ ਹੋਈ ਜਦੋਂ ਮੁੱਖ ਮੰਤਰੀ ਸੂਚਨਾ ਦੇ ਅਧਾਰ 'ਤੇ ਇੱਕ ਪੈਸੇ ਲੈ ਕੇ ਕਤਲ ਕਰਨ ਵਾਲੇ ਇਕ ਗੈਂਗ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਇਹ ਲੋਕ ਸੁਪਾਰੀ ਕਲਰ ਹਨ ਅਤੇ ਸੁਪਾਰੀ ਲੈ ਕੇ ਬੰਦੇ ਦਾ ਕਤਲ ਕਰਦੇ ਹਨ।
ਥਾਣਾ ਰਣਜੀਤ ਐਵਨਿਊ ਵਿੱਚ ਇਨ੍ਹਾਂ ਦੇ ਖਿਲਾਫ ਮਾਮਲਾ ਵੀ ਦਰਜ
ਇਸ ਮੌਕੇ ਥਾਣਾ ਰਾਜਾਸੰਸੀ ਦੇ ਪੁਲਿਸ ਅਧਿਕਾਰੀ ਹਰ ਚੰਦ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਰਣਜੀਤ ਐਵਨਿਊ ਵਿਖੇ ਲੁੱਟਣ ਦੀ ਨੀਤ ਨਾਲ ਇੱਕ ਵਾਰਦਾਤ ਕੀਤੀ ਸੀ। ਜਿਸ ਵਿੱਚ ਇਨ੍ਹਾਂ ਗੋਲੀ ਵੀ ਚਲਾਈ ਸੀ ਥਾਣਾ ਰਣਜੀਤ ਐਵਨਿਊ ਵਿੱਚ ਇਨ੍ਹਾਂ ਦੇ ਖਿਲਾਫ ਮਾਮਲਾ ਵੀ ਦਰਜ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚ ਇੱਕ ਕਰਨਦੀਪ ਸਿੰਘ ਤੇ ਗਗਨ ਦੋਵਾਂ ਵੱਲੋਂ ਅਜਨਾਲਾ ਵਿਖੇ ਇੱਕ ਸਾਢੇ 17 ਸਾਲ ਦੇ ਨੌਜਵਾਨ ਤਾਂ ਪੈਸੇ ਲੈ ਕੇ ਕਤਲ ਕੀਤਾ ਸੀ ਦੱਸਿਆ ਜਾ ਰਿਹਾ ਹੈ। ਇਸ ਨੌਜਵਾਨ ਨੇ ਲਵ ਮੈਰਿਜ ਕਰਵਾਈ ਸੀ ਅਤੇ ਇਨ੍ਹਾਂ ਨੇ ਕਿਸੇ ਕੋਲੋਂ ਪੈਸੇ ਲੈ ਕੇ ਪਹਿਲਾਂ ਉਸ ਨੌਜਵਾਨ ਨੂੰ ਕਿਡਨੈਪ ਕੀਤਾ ਅਤੇ ਉਸ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਸੀ।
ਥਾਣਾ ਅਜਨਾਲਾ ਵਿਖੇ ਹੀ ਇਹ ਭਗੋੜੇ ਚਲਦੇ ਪਏ ਹਨ
ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਦੇ ਵਿੱਚ ਥਾਣਾ ਅਜਨਾਲਾ ਵਿਖੇ ਹੀ ਇਹ ਭਗੋੜੇ ਚਲਦੇ ਪਏ ਹਨ। ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਕਿਹਾ ਕਿ ਇਹ ਇੱਕ ਗੱਡੀ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਸਨ ਅਤੇ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਅਸੀਂ ਇਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਅਜਨਾਲੇ ਵਿੱਚ ਇੱਕ ਮੋਟਰਸਾਈਕਲ ਵੀ ਚੋਰੀ ਕੀਤਾ ਸੀ ਉਹ ਵੀ ਅਸੀਂ ਇਨ੍ਹਾਂ ਕੋਲੋਂ ਕਾਬੂ ਕਰ ਲਿਆ ਹੈ।
ਇਨ੍ਹਾਂ ਨੇ ਗੱਡੀ ਭਜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਅਸੀਂ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਗੱਡੀ ਭਜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਫਿਰ ਬੜੀ ਮੁਸ਼ੱਕਤ ਦੇ ਨਾਲ ਸਾਡੀ ਪੁਲਿਸ ਟੀਮ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਕੋਲੋਂ ਇੱਕ ਦੇਸੀ ਪਿਸਤੋਲ ਅਤੇ ਇੱਕ ਏਅਰ ਸ਼ੋਰਟ ਪਿਸਤੋਲ ਇੱਕ ਹੋਰ ਖਿਡੋਣਾ ਪਿਸਤੋਲ ਅਤੇ ਚਾਰ ਜਿੰਦਾ ਰੋਂਦ ਵੀ ਬਰਾਮਦ ਕੀਤੇ ਹਨ।
ਚਾਰ ਦਿਨ ਦਾ ਰਿਮਾਂਡ ਹਾਸਿਲ ਕੀਤਾ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਛੇ ਮੋਬਾਇਲ ਫੋਨ ਅਤੇ ਪੰਚ ਵੀ ਬਰਾਮਦ ਕੀਤੇ ਗਏ ਹਨ, ਜੋ ਹੱਥਾਂ ਦੀਆਂ ਕਲਾਈਆਂ 'ਤੇ ਪਾਏ ਜਾਂਦੇ ਹਨ। ਇੱਕ ਗੱਡੀ ਵੀ ਬਰਾਮਦ ਕੀਤੀ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਨੂੰ ਚਾਰ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।