ਪੰਜਾਬ

punjab

ETV Bharat / state

ਗੁਰਦੁਆਰਾ ਆਲਮਗੀਰ ਦੇ ਲੰਗਰ ਹਾਲ 'ਚ ਮਾਸ ਲੈਕੇ ਆਉਣ ਵਾਲਾ ਅਨਸਰ ਕਾਬੂ, ਪੁਲਿਸ ਨੇ ਕਿਹਾ- ਮਾਮਲਾ ਬਹੁਤ ਹੀ ਸੰਵੇਦਨਸ਼ੀਲ - MEAT IN GURUDWARA ALAMGIR SAHIB - MEAT IN GURUDWARA ALAMGIR SAHIB

Meat In Gurudwara Langar Hall : ਬੀਤੇ ਦਿਨੀਂ ਪੰਜਾਬ ਵਿੱਚ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਗੁਰੂਘਰ ਦੇ ਲੰਗਰ ਹਾਲ ਵਿੱਚ ਮੀਟ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ। ਇਸ ਨੂੰ ਲੈਕੇ ਜਿਥੇ ਹਰ ਪਾਸੇ ਇਸ ਦਾ ਵਿਰੋਧ ਹੋ ਰਿਹਾ ਹੈ, ਉਥੇ ਹੀ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ।

The person bringing meat to the langar hall of Gurudwara Alamgir was arrested
ਗੁਰਦੁਆਰਾ ਆਲਮਗੀਰ ਦੇ ਲੰਗਰ ਹਾਲ 'ਚ ਮਾਸ ਲੈਕੇ ਆਉਣ ਵਾਲਾ ਅਨਸਰ ਕਾਬੂ (ਈਟੀਵੀ ਭਾਰਤ ਪੱਤਰਕਾਰ)

By ETV Bharat Punjabi Team

Published : Aug 26, 2024, 11:28 AM IST

ਚੰਡੀਗੜ੍ਹ/ ਲੁਧਿਆਣਾ:ਬੀਤੇ ਦਿਨੀਂ ਲੁਧਿਆਣਾ ਦੇ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਗੁਰੂ ਕੇ ਲੰਗਰ ਵਿੱਚ ਇੱਕ ਸ਼ਰਾਰਤੀ ਅਨਸਰ ਵੱਲੋਂ ਗੁਰੂ ਘਰ ਵਿੱਚ ਰਿਝਿਆ ਹੋਇਆ ਮਾਸ ਲਿਜਾਣ ਵਾਲਾ ਕਾਬੂ ਕੀਤਾ ਗਿਆ ਹੈ। ਅਜਿਹੀ ਕੋਝੀ ਹਰਕਤ ਸਾਹਮਣੇ ਆਉਂਦੇ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਕਤ ਮੁਲਜ਼ਮ ਨੂੰ ਤੁਰੰਤ ਕਾਬੂ ਕਰ ਲਿਆ। ਇਸ ਹਰਕਤ ਨਾਲ ਗੁਰੂ ਘਰ ਨਾਲ ਜੁੜੀਆਂ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

23 ਤਰੀਕ ਦੀ ਘਟਨਾ: ਦੱਸਣ ਯੋਗ ਹੈ ਕਿ ਇਹ ਘਟਨਾ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ 23 ਅਗਸਤ ਰਾਤ ਸਾਢੇ 9 ਵਜੇ ਦੇ ਕਰੀਬ ਹੋਈ ਸੀ ਜਦ ਇੱਕ ਵਿਅਕਤੀ ਲੰਗਰ ਹਾਲ 'ਚ ਆਇਆ ਉਕਤ ਵਿਅਕਤੀ ਮੁਤਾਬਕ ਉਸ ਨੇ ਮਰੀਜ਼ ਲਈ ਖਾਣਾ ਲੈ ਕੇ ਹਸਪਤਾਲ ਜਾਣਾ ਸੀ ਪਰ ਉਹ ਜਾ ਨਹੀਂ ਸਕਿਆ। ਉਹ ਇਹ ਲੰਗਰ ਗੁਰੂ ਘਰ ਦੇ ਲੰਗਰ ਵਿੱਚ ਰਲਾਉਣਾ ਚਾਹੁੰਦਾ ਸੀ। ਇਸ ਸਬੰਧੀ ਪੁਲਿਸ ਪੂਰੀ ਜਾਂਚ ਵਿੱਚ ਜੁਟ ਗਈ ਹੈ ਪਰ ਅਜੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾਜਿਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਕਾਫੀ ਗੰਭੀਰ ਹੈ ਅਤੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

ਮੁਲਜ਼ਮ ਖਿਲਾਫ ਪਰਚਾ ਦਰਜ (ਈਟੀਵੀ ਭਾਰਤ ਪੱਤਰਕਾਰ)

ਗੁਰੂ ਘਰ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼:ਇਸ ਸਬੰਧੀ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਜਗਬੀਰ ਸਿੰਘ ਸੋਖੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਅਤੇ ਗੁਰਦੁਆਰਾ ਮੈਨੇਜਰ ਸਰਦਾਰ ਰਜਿੰਦਰ ਸਿੰਘ ਟੌਹੜਾ ਨੇ ਦਸਿਆ ਕਿ ਪਿੰਡ ਲਾਪਰਾਂ ਦੇ ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ ਨੇ ਲੰਗਰ ਦੀ ਦਾਲ ਵਾਲੀ ਬਾਲਟੀ ਵਿੱਚ ਮੀਟ ਪਾਉਣ ਦੀ ਘਿਨੌਣੀ ਹਰਕਤ ਕੀਤੀ। ਇਸ ਦੇ ਪਿੱਛੇ ਗਹਿਰੀ ਸਾਜਿਸ਼ ਕਰਨ ਵਾਲਾ ਕੌਣ ਹੈ? ਇਹ ਜਾਂਚ ਦਾ ਵਿਸ਼ਾ ਹੈ, ਜਿਸ ਨੂੰ ਪੁਲਿਸ ਪ੍ਰਸ਼ਾਸਨ ਜਲਦ ਸਾਹਮਣੇ ਲਿਆਵੇਗਾ।

ਇਸ ਮੌਕੇ ਉਨ੍ਹਾਂ ਕਿਹਾ ਬੇਅਦਬੀ ਜਿਹੀਆਂ ਹਰਕਤਾਂ ਰੋਕਣ ਲਈ ਕਾਨੂੰਨ ਦੀਆਂ ਜੋ ਧਰਾਵਾਂ ਬਣਾਈਆਂ ਹਨ, ਉਹ ਨਾਕਾਫ਼ੀ ਸਾਬਤ ਹੋ ਰਹੀਆਂ ਹਨ। ਇਸ ਉਪਰੰਤ ਥਾਣਾ ਡੇਹਲੋਂ ਦੇ ਜਾਂਚ ਅਧਿਕਾਰੀਆਂ ਨੇ ਸੀਸੀਟੀਵੀ ਕੈਮਰਿਆਂ ਰਾਹੀਂ ਉਸ ਦੀ ਇਸ ਹਰਕਤ ਨੂੰ ਦੇਖਣ ਤੇ ਜਾਂਚ-ਪੜਤਾਲ ਕਰਨ ਉਪਰੰਤ 298 ਬੀ ਤਹਿਤ ਮਾਮਲਾ ਦਰਜ ਕੀਤਾ। ਇਸ ਮੌਕੇ ਜਗਬੀਰ ਸੋਖੀ ਨੇ ਕਿਹਾ ਬੇਅਦਬੀ ਵਰਗੀਆਂ ਘਿਨਾਉਣੀਆਂ ਹਰਕਤਾਂ ਪਿੱਛੇ ਲੁਕੇ ਸ਼ੈਤਾਨੀ ਦਿਮਾਗ ਵਾਲੇ ਕਿੰਨਾ ਚਿਰ ਧਰਮੀ ਲੋਕਾਂ ਦੀ ਸ਼ਰਧਾ ਨਾਲ ਖਿਲਵਾੜ ਕਰਦੇ ਰਹਿਣਗੇ, ਅਤੇ ਕਾਨੂੰਨ ਦੀਆਂ ਧਰਾਵਾਂ ਨਾਲ ਖੇਡਦੇ ਰਹਿਣਗੇ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰੂ ਘਰ 'ਤੇ ਚੜ੍ਹ ਕੇ ਆਉਣ ਵਾਲਿਆਂ ਲਈ ਤੇਗ ਪੱਕੀ ਹੈ।

ABOUT THE AUTHOR

...view details