ਪਠਾਨਕੋਟ:ਪਿੰਡਾਂ ਵਿੱਚ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਦਾ ਬਿਗੁਲ ਬਜ ਚੁੱਕਿਆ ਹੈ ਅਤੇ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦੇ ਮਾਮਲੇ ਵੀ ਸਾਹਮਣੇ ਆਉਣ ਲੱਗ ਪਏ ਹਨ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਵਿੱਚ ਪੈਂਦੇ ਸਰਹੱਦੀ ਪਿੰਡ ਡੇਰਾ ਬਸਤੀ ਮਾਖਨਪੁਰ ਦਾ ਸਾਹਮਣੇ ਆਇਆ ਹੈ।
ਦੂਜੀ ਵਾਰ ਸਰਵਸੰਮਤੀ ਨਾਲ ਚੁਣੀ ਪੰਚਾਇਤ (ETV Bharat (ਪੱਤਰਕਾਰ, ਪਠਾਨਕੋਟ)) ਪਿੰਡ ਦੀ ਪੰਚਾਇਤ
ਦੱਸ ਦੇਈਏ ਕਿ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਸਰਹੱਦੀ ਇਲਾਕੇ ਦੇ ਪਿੰਡ ਡੇਰਾ ਬਸਤੀ ਮਾਖਨਪੁਰ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਦੂਜੀ ਵਾਰ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ ਅਤੇ ਪਿੰਡ ਦੇ ਲੋਕਾਂ ਅਤੇ ਮੈਂਬਰ ਪੰਚਾਇਤ ਨੂੰ ਹੁਣ ਪੰਜਾਬ ਸਰਕਾਰ ਵਲੋਂ ਮਿਲਣ ਵਾਲੀ ਗਰਾਂਟ ਦੀ ਆਸ ਹੈ।
ਗਰਾਂਟ ਦੀ ਵੀ ਜਲਦ ਮਿਲਣ ਦੀ ਆਸ
ਜਿੱਥੇ ਸਰਬਸੰਮਤੀ ਦੇ ਨਾਲ ਪਿੰਡ ਦੀ ਪੰਚਾਇਤ ਚੁਣ ਲਈ ਗਈ ਹੈ ਅਤੇ ਇਹ ਦੂਸਰੀ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ। ਜਿਸ ਨੂੰ ਲੈ ਕੇ ਸਰਬਸੰਮਤੀ ਦੇ ਨਾਲ ਚੁਣੇ ਗਏ ਮੈਂਬਰ ਪੰਚਾਇਤ ਸਰਵਣ ਸਿੰਘ ਨੇ ਜਿੱਥੇ ਖੁਸ਼ੀ ਜਾਹਿਰ ਕੀਤੀ ਹੈ। ਉੱਥੇ ਹੀ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਮਿਲਣ ਵਾਲੀ ਗਰਾਂਟ ਦੀ ਵੀ ਜਲਦ ਮਿਲਣ ਦੀ ਆਸ ਰਹੇਗੀ। ਸਥਾਨਕ ਲੋਕਾਂ ਦਾ ਵੀ ਕਹਿਣਾ ਹੈ ਮੈਂਬਰ ਪੰਚਾਇਤ ਸਰਬ ਸੰਮਤੀ ਦੇ ਨਾਲ ਚੁਣੇ ਗਏ ਹਨ।
ਪਿੰਡ ਦੀ ਪੰਚਾਇਤ ਦੂਜੀ ਵਾਰ ਸਰਬਸੰਮਤੀ ਦੇ ਨਾਲ ਚੁਣੀ
ਇਸ ਮੌਕੇ ਤੇ ਗੱਲ ਕਰਦੇ ਹੋਏ ਪਿੰਡ ਦੇ ਸਰਵਨ ਸਿੰਘ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਦੂਜੀ ਵਾਰ ਸਰਬਸੰਮਤੀ ਦੇ ਨਾਲ ਚੁਣੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਵਾਉਣ ਦੇ ਲਈ ਸਰਬਸੰਮਤੀ ਦੇ ਨਾਲ ਹੀ ਪੰਚਾਇਤ ਚੁਣ ਲੈਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਰਲ ਮਿਲ ਕੇ ਪਿੰਡ ਦਾ ਵਿਕਾਸ ਕਰਵਾਉਣਾ ਚਾਹੀਦਾ ਹੈ।
5 ਲੱਖ ਰੁਪਏ ਗਰਾਂਟ ਦਿੱਤੀ ਜਾਵੇਗੀ
ਸਰਵਨ ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਰਬ ਸੰਮਤੀ ਦੇ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5 ਲੱਖ ਰੁਪਏ ਗਰਾਂਟ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸੀਐਮ ਤੋਂ ਵੀ ਆਸ ਹੈ ਕਿ ਉਹ ਉਨ੍ਹਾਂ ਨੂੰ ਵੋਟਾਂ ਪੈਣ ਤੋਂ ਬਾਅਦ ਜਲਦ ਮਿਲੇਗੀ। ਉਨ੍ਹਾਂ ਨੇ ਇਹ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਸਾਡੀ ਪੰਚਾਇਤ ਬਹੁਤ ਵਧੀਆ ਬਣੀ ਹੈ ਅਤੇ ਸਾਡੇ ਪਿੰਡ ਲਈ ਬਹੁਤ ਵਧੀਆਂ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਸੀਐਮ ਵੱਲੋਂ ਵੀ ਆਸਵਾਸਨ ਹੈ ਕਿ ਜੇਕਰ ਤੁਸੀਂ ਪਹਿਲਕਦਮੀ ਕਰੀ ਹੈ ਤਾਂ ਅਸੀਂ ਵੀ ਤੁਹਾਡਾ ਪੂਰਾ ਸਾਥ ਦੇਵਾਂਗੇ।