ਮਰੀਜ਼ਾਂ ਨੂੰ ਆਉਦੀਆਂ ਦਿੱਕਤਾਂ ਸਬੰਧੀ ਦਿਖਾਈ ਖ਼ਬਰ ਦਾ ਹੋਇਆ ਅਸਰ (ETV Bharat Faridkot) ਫਰੀਦਕੋਟ: ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਕੈਂਸਰ ਵਿਭਾਗ ਦੇ ਵਾਰਡਾਂ 'ਚ ਬੰਦ ਪਏ ਸਾਰੇ AC ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਚੈਨਲ ਵੱਲੋਂ ਪ੍ਰਮੁਖਤਾ ਨਾਲ ਦਿਖਾਈ ਗਈ ਖ਼ਬਰ ਦਾ ਅਸਰ ਦੇਖਣ ਨੂੰ ਮਿਲਿਆ।
ਮੈਡੀਕਲ ਹਸਪਤਾਲ ਦਾ ਦੌਰਾ ਕੀਤਾ:ਜਦੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਖੁਦ ਮੈਡੀਕਲ ਹਸਪਤਾਲ ਦਾ ਦੌਰਾ ਕੀਤਾ ਅਤੇ ਉੱਥੇ ਆ ਕੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਾਰੇ AC ਬਦਲਣ ਵਾਲੇ ਹਨ ਜਿਨ੍ਹਾਂ ਨੂੰ ਬਦਲਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਂਗੀ ਅਤੇ ਬਾਥਰੂਮ ਦੀ ਥੋੜੀ ਬਹੁਤ ਦਿੱਕਤ ਹੈ ਜੋ ਸੁਭਾ ਠੀਕ ਕਰਵਾ ਦਿੱਤੀ ਜਾਵੇਗੀ।
ਜਿਆਦਾਤਰ ਕੀਮੋ ਲੱਗਣ ਵਾਲੇ ਮਰੀਜ਼ : ਗੌਰਤਲਬ ਹੈ ਕੇ ਇੱਥੇ ਜਿਆਦਾਤਰ ਕੀਮੋ ਲੱਗਣ ਵਾਲੇ ਮਰੀਜ਼ ਦਾਖਲ ਹੁੰਦੇ ਹਨ। ਜਿਨ੍ਹਾਂ ਨੂੰ ਕੀਮੋ ਕਾਰਨ ਜਿਆਦਾ ਗੁਰਮੀ ਮਹਿਸੂਸ ਹੁੰਦੀ ਹੈ, ਜਿਨ੍ਹਾਂ ਲਈ AC ਬਹੁਤ ਜਰੂਰੀ ਹਨ ਪਰ ਇੱਥੇ ਤਾਂ ਮਰੀਜ਼ਾਂ ਲਈ ਪੱਖੇ ਵੀ ਆਪਣੇ ਘਰੋਂ ਲੈ ਕੇ ਆਉਣੇ ਪੈਂਦੇ ਹਨ।
ਮੌਕੇ 'ਤੇ ਹੀ ਹਸਪਤਾਲ ਦਾ ਜਾਇਜ਼ਾ ਲੈਣ ਲਈ ਪਹੁੰਚੇ: ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਾਤ ਨੂੰ ਮੌਕੇ 'ਤੇ ਹੀ ਹਸਪਤਾਲ ਦਾ ਜਾਇਜ਼ਾ ਲੈਣ ਲਈ ਪਹੁੰਚ ਗਏ। ਹਸਪਤਾਲ ਪਹੁੰਚ ਕੇ ਉਨ੍ਹਾਂ ਨੇ ਸਾਰੇ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ। ਉੱਥੇ ਉਨ੍ਹਾਂ ਨੇ ਮਰੀਜਾਂ ਨੂੰ ਇਹ ਭਰੋਸਾ ਦਿੱਤਾ ਕਿ ਜੋ ਦਿੱਕਤਾਂ ਆ ਰਹੀਆ ਹਨ ਹੁਣ ਜਲਦ ਹੀ ਉਨ੍ਹਾਂ ਦੂਰ ਕੀਤਾ ਜਾਵੇਗਾ। ਜੋ ਵੀ ਹਸਪਤਾਲ ਵਿੱਚ ਕਮੀਆਂ ਹਰ ਉਨ੍ਹਾਂ ਕਮੀਆਂ ਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ।