ਪੰਜਾਬ

punjab

ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਵਿਗਿਆਨੀਆਂ ਨੇ ਦੱਸੀ ਭੱਵਿਖਵਾਣੀ - punjab weather update

By ETV Bharat Punjabi Team

Published : May 3, 2024, 6:09 PM IST

ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਗਰਮੀ ਦਾ ਪ੍ਰਕੋਪ ਵਧੇਗਾ, ਮੌਸਮ ਵਿਭਾਗ ਨੇ ਦਿੱਤੀ ਲੋਕਾਂ ਨੂੰ ਇਹ ਸਲਾਹ, ਵੇਖੋ ਅਪਰੈਲ ਮਹੀਨੇ 'ਚ ਕਿਹੋ ਜਿਹਾ ਰਿਹਾ ਮੌਸਮ...

The mood of the weather will change in Punjab, scientists predict
ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਵਿਗਿਆਣੀਆਂ ਨੇ ਦੱਸੀ ਭੱਵਿਖਵਾਣੀ (ETV BHARAT LUDHIANA)

ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਵਿਗਿਆਣੀਆਂ ਨੇ ਦੱਸੀ ਭੱਵਿਖਵਾਣੀ (ETV BHARAT LUDHIANA)

ਲੁਧਿਆਣਾ:ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ ਜੇਕਰ ਗੱਲ ਅਪ੍ਰੈਲ ਮਹੀਨੇ ਦੀ ਕੀਤੀ ਜਾਵੇ ਤਾਂ ਜਿਆਦਾ ਗਰਮੀ ਅਪ੍ਰੈਲ ਮਹੀਨੇ ਦੇ ਵਿੱਚ ਨਹੀਂ ਪਈ ਅਤੇ ਟੈਂਪਰੇਚਰ ਵੀ ਆਮ ਨਾਲੋਂ ਇੱਕ ਡਿਗਰੀ ਘੱਟ ਰਿਹਾ ਹੈ। ਉੱਥੇ ਹੀ ਜੇਕਰ ਹੁਣ ਗੱਲ ਮਈ ਮਹੀਨੇ ਦੀ ਕੀਤੀ ਜਾਵੇ ਤਾਂ ਆਉਂਦੇ ਦਿਨ੍ਹਾਂ ਦੇ ਵਿੱਚ ਟੈਂਪਰੇਚਰ ਵਧਣ ਦੀ ਉਮੀਦ ਹੈ। ਜਿਸ ਨਾਲ ਗਰਮ ਹਵਾਵਾਂ ਚੱਲਣਗੀਆਂ ਅਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਸਮੇਂ ਦੇ ਵਿੱਚ ਟੈਂਪਰੇਚਰ 34 ਡਿਗਰੀ ਦੇ ਨੇੜੇ ਚੱਲ ਰਹੇ ਹਨ ਹਾਲਾਂਕਿ 1 ਮਈ ਨੂੰ ਇਹ ਹੋਰ ਵੀ ਘੱਟ ਸੀ ਕਿਉਂਕਿ ਪੱਛਮੀ ਚੱਕਰਵਾਤ ਕਰਕੇ ਬਦਲਵਾਈ ਅਤੇ ਬਾਰਿਸ਼ ਵਾਲਾ ਮੌਸਮ ਬਣਿਆ ਹੋਇਆ ਸੀ।

ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼,ਵਿਗਿਆਣੀਆਂ ਨੇ ਦੱਸੀ ਭੱਵਿਖਵਾਣੀ (ETV BHARAT LUDHIANA)

ਪਰ ਆਉਂਦੇ ਦਿਨਾਂ 'ਚ ਗਰਮੀ ਦਾ ਕਹਿਰ ਵੇਖਣ ਨੂੰ ਮਿਲੇਗਾ ਜਿਸ ਨੂੰ ਲੈ ਕੇ ਆਈਐਮਡੀ ਨੇ ਵੀ ਭਵਿੱਖਬਾਣੀ ਕੀਤੀ ਹੈ। ਖਾਸ ਕਰਕੇ ਲੋਕਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਵੇਰ ਵੇਲੇ ਹੀ ਆਪਣੇ ਕੰਮ ਨਿਪਟਾ ਲੈਣ ਵਾਢੀ ਵੇਲੇ ਵੀ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਆਪਣਾ ਸਿਰ ਮੂੰਹ ਢੱਕ ਕੇ ਰੱਖਣ ਅਤੇ ਖਾਸ ਕਰਕੇ ਪਾਣੀ ਦੀ ਵੱਧ ਤੋਂ ਵੱਧ ਮਾਤਰਾ ਪੀਣ ਲਈ ਕਿਹਾ ਗਿਆ ਹੈ।


ਵਾਢੀ 'ਚ ਲੱਗੇ ਹੋਏ ਕਿਸਾਨ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਗਰਮੀ ਜਿਆਦਾ ਨਹੀਂ ਪਈ ਹੈ। ਇਸ ਕਰਕੇ ਵਾਢੀਆਂ ਵੀ ਕਾਫੀ ਲੇਟ ਹੋ ਗਈਆਂ ਹਾਲੇ ਤੱਕ ਕਿਸਾਨ ਵਾਢੀ ਦੇ ਵਿੱਚ ਲੱਗੇ ਹੋਏ ਹਨ, ਕਿਉਂਕਿ ਅਪ੍ਰੈਲ ਮਹੀਨੇ ਦੇ ਵਿੱਚ ਕਈ ਵਾਰ ਪੱਛਮੀ ਚੱਕਰਵਾਤ ਆਉਣ ਕਰਕੇ ਬਾਰਿਸ਼ ਵਰਗਾ ਮੌਸਮ ਬਣਿਆ ਰਿਹਾ ਅਤੇ ਕਈ ਥਾਂ 'ਤੇ ਬਾਰਿਸ਼ ਵੀ ਹੋਈ। ਜਿਸ ਕਰਕੇ ਵਾਡੀਆਂ ਕਾਫੀ ਦੇਰੀ ਨਾਲ ਹੋ ਰਹੀਆਂ ਹਨ ਪਰ ਉਹਨਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਇਹ ਵਾਢੀ ਦਾ ਕੰਮ ਮੁਕੰਮਲ ਕਰ ਲੈਣਾ ਚਾਹੀਦਾ ਹੈ। ਕਿਉਂਕਿ ਉਹਦੇ ਦਿਨਾਂ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ ਅਤੇ ਖੁਸ਼ਕ ਰਹੇਗਾ ਪਰ ਗਰਮੀ ਦਾ ਵੀ ਉਹ ਜਰੂਰ ਧਿਆਨ ਰੱਖਣ।


ਹੋਰ ਵਧੇਗਾ ਟੈਂਪਰੇਚਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮਾਹਰ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਕੱਲ ਦਾ ਟੈਂਪਰੇਚਰ 34 ਡਿਗਰੀ ਸੀ ਜਦੋਂ ਕਿ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਹੋਰ ਵਧੇਗਾ। ਉਹਨਾਂ ਕਿਹਾ ਕਿ ਜਿਵੇਂ ਜਿਵੇਂ ਦਿਨ ਅੱਗੇ ਲੰਘਣਗੇ ਗਰਮ ਹਵਾਵਾਂ ਚੱਲਣ ਦੀ ਭਵਿੱਖਬਾਣੀ ਆਈ ਐਮਡੀ ਵੱਲੋਂ ਕੀਤੀ ਗਈ ਹੈ। ਜਿਸ ਕਰਕੇ ਲੋਕ ਆਪਣਾ ਗਰਮੀ ਤੋਂ ਜਰੂਰ ਬਚਾ ਰੱਖਣ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਿਨ ਵੇਲੇ ਹੀ ਜ਼ਿਆਦਾ ਤੋਂ ਜ਼ਿਆਦਾ ਕੰਮ ਨਿਪਟਾ ਲੈਣ ਅਤੇ ਦੁਪਹਿਰ ਵੇਲੇ ਘਰੋਂ ਘੱਟ ਨਿਕਲਣ ਜੇਕਰ ਮਜਬੂਰੀ ਹੈ ਤਾਂ ਨਾਲ ਪਾਣੀ ਜਰੂਰ ਰੱਖਣ ਆਪਣੇ ਨਾਲ ਜਾਨਵਰਾਂ ਲਈ ਪੰਛੀਆਂ ਲਈ ਵੀ ਲੋਕ ਪਾਣੀ ਦਾ ਇੰਤਜ਼ਾਮ ਜਰੂਰ ਕਰਕੇ ਰੱਖਣ ਘਰਾਂ ਦੇ ਬਾਹਰ ਉਹਨਾਂ ਲਈ ਪਾਣੀ ਰੱਖਿਆ ਜਾ ਸਕਦਾ ਹੈ ਤਾਂ ਜੋ ਜਾਨਵਰ ਵੀ ਇਸ ਤਪਦੀ ਗਰਮੀ ਤੋਂ ਬਚ ਸਕਣ।

ABOUT THE AUTHOR

...view details