ਹੈਦਰਾਬਾਦ ਡੈਸਕ: ਪੰਜਾਬ ਵਿੱਚ ਜਿਸ ਤਾਰੀਕ ਦਾ ਇੰਤਜ਼ਾਰ ਹਰ ਇੱਕ ਨੂੰ ਸੀ ਹੁਣ ਉਹ ਇੰਤਜ਼ਾਰ ਖ਼ਤਮ ਹੋ ਗਿਆ ਹੈ ਕਿਉਂਕਿ ਪੰਚਾਇਤੀ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸ ਮੁਤਾਬਿਕ 20 ਅਕਤੂਬਰ ਤੱਕ ਗ੍ਰਾਮ ਪੰਚਾਇਤ ਦੀਆਂ ਚੋਣਾਂ ਹੋਵੇਗੀਆਂ। ਦੱਸ ਦਈਏ ਕਿ ਇਹ ਚੋਣਾਂ ਪੰਜਾਬ ਦੀਆਂ ਕਰੀਬ 13 ਹਜ਼ਾਰ ਗ੍ਰਾਮ ਪੰਚਾਇਤਾਂ ਲਈ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਇਸ ਨੋਟੀਫ਼ਿਕੇਸ਼ਨ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਭੇਜੇਗਾ ਅਤੇ ਚੋਣ ਕਮਿਸ਼ਨ ਇਸੇ ਅਧਾਰ ’ਤੇ ਪੰਚਾਇਤੀ ਚੋਣਾਂ ਦਾ ਸ਼ਡਿਊਲ ਜਾਰੀ ਕਰੇਗਾ ਤੇ ਇੰਨ੍ਹਾਂ ਦੀ ਚੋਣ ਤਰੀਕਾਂ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ।
ਪੰਚਾਇਤਾਂ ਭੰਗ
ਦੱਸ ਦਈਏ ਕਿ ਪਹਿਲਾਂ ਸਿਰਫ਼ ਚਰਚਾ ਸੀ ਕਿ ਪੰਚਾਇਤੀ ਚੋਣਾਂ ਦੇ ਪਹਿਲੇ ਪੜਾਅ 'ਚ ਸਿਰਫ਼ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਚੋਣ ਹੋਣੀ ਹੈ ਅਤੇ ਅਕਤੂਬਰ ਮਹੀਨੇ ਦੇ ਅੱਧ ਤੋਂ ਬਾਅਦ ਇਹ ਚੋਣ ਕਿਸੇ ਵੇਲੇ ਵੀ ਸੰਭਵ ਹੈ ਪਰ ਹੁਣ ਇਸ 'ਤੇ ਮੋਹਰ ਲੱਗ ਗਈ ਹੈ। ਗੌਰਤਲਬ ਹੈ ਕਿ ਬੀਤੇ ਦਿਨੀ ਪੰਜਾਬ ਭਰ 'ਚ ਜ਼ਿਆਦਾਤਰ ਪੰਚਾਇਤ ਸੰਮਤੀਆਂ ਭੰਗ ਹੋ ਗਈਆਂ ਸਨ। ਹੁਣ ਕੰਮਕਾਜ ਡੀਡੀਪੀਓ ਵੇਖ ਰਹੇ ਹਨ। ਪੰਚਾਇਤ ਸੰਮਤੀਆਂ ਨੂੰ ਉਨ੍ਹਾਂ ਦੀ ਪਹਿਲੀ ਮੀਟਿੰਗ ਕਰਨ ਦੀ ਮਿਤੀ (5 ਸਾਲ ਮੁਕੰਮਲ ਹੋਣ) ਦੇ ਆਧਾਰ 'ਤੇ ਭੰਗ ਕੀਤਾ ਜਾ ਰਿਹਾ ਗਿਆ ਸੀ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਫਿਰੋਜ਼ਪੁਰ, ਨਵਾਂ ਸ਼ਹਿਰ, ਫਤਹਿਗੜ੍ਹ ਸਾਹਿਬ, ਬਠਿੰਡਾ, ਮਾਨਸਾ, ਪਟਿਆਲਾ, ਲੁਧਿਆਣਾ, ਹੁਸ਼ਿਆਰਪੁਰ, ਤਰਨਤਾਰਨ, ਮੋਗਾ, ਮੁਹਾਲੀ, ਪਠਾਨਕੋਟ, ਫਰੀਦਕੋਟ, ਗੁਰਦਾਸਪੁਰ, ਫਾਜ਼ਿਲਕਾ, ਕਪੂਰਥਲਾ ਜਲੰਧਰ, ਰੋਪੜ ਅਤੇ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਆਉਣ ਵਾਲੀ ਜ਼ਿਆਦਾਤਰ ਪੰਚਾਇਤ ਸੰਮਤੀਆਂ ਨੂੰ ਭੰਗ ਕੀਤਾ ਗਿਆ ਸੀ।
13,000 ਗ੍ਰਾਮ ਪੰਚਾਇਤਾਂ
ਦੱਸ ਦੇਈਏ ਕਿ ਪੰਜਾਬ ਵਿੱਚ 13,000 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਭੰਗ ਹੋ ਚੁੱਕੀਆਂ ਹਨ। ਬਾਕੀ 153 ਵਿੱਚੋਂ 76 ਪੰਚਾਇਤ ਸੰਮਤੀਆਂ ਨੂੰ ਸਰਕਾਰ ਨੇ ਭੰਗ ਕਰ ਦਿੱਤਾ ਸੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ।
- 'ਇਕ ਦੇਸ਼ ਇੱਕ ਚੋਣ' ਕੇਂਦਰ ਸਰਕਾਰ ਦਾ ਫੈਸਲਾ ਸਹੀ ਜਾਂ ਗਲਤ, ਸਮਾਜ ਸੇਵੀ ਨੇ ਕਿਹਾ- ਇਤਿਹਾਸ ਦੁਹਰਾਇਆ ਜਾਵੇਗਾ - One Nation One Election
- ਆਮ ਲੋਕਾਂ 'ਤੇ ਪਈ ਮਹਿੰਗਾਈ ਦੀ ਵੱਡੀ ਮਾਰ, ਨਵਾਂ ਘਰ ਲੈਣ ਦੇ ਸੁਪਨੇ ਹੋਏ ਚਕਨਾਚੂਰ - Expensive land registration
- ਆਯੁਸ਼ਮਾਨ ਭਾਰਤ ਸਕੀਮ ਨੂੰ ਲੈਕੇ ਆਹਮੋ ਸਾਹਮਣੇ ਹੋਏ ਕੇਂਦਰ ਅਤੇ ਸੂਬਾ ਸਰਕਾਰ, ਵਿਰੋਧੀਆਂ ਨੇ ਚੁੱਕੇ ਸਵਾਲ; ਕਿਹਾ-ਕਿੱਥੇ ਨੇ ਸਿਹਤ ਸੁਵਿਧਾਵਾਂ - Ayushman Bharat Scheme