ਮਾਨਸਾ : ਮਾਨਸਾ ਦੇ ਪਿੰਡ ਅਤਲਾ ਖੁਰਦ ‘ਚ ਮਾਮੂਲੀ ਤਕਰਾਰ ਨੂੰ ਲੈ ਕੇ ਇੱਕ ਵਿਅਕਤੀ ਨੂੰ ਪਿੰਡ ਦੇ ਨੌਜਵਾਨਾਂ ਵੱਲੋ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ, ਉਧਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਇੱਕ ਔਰਤ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੇ ਗੁਰਮੇਲ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਮਾਨਸਾ 'ਚ ਵਿਅਕਤੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, ਔਰਤ ਨੂੰ ਗਲਤ ਮੈਸੇਜ ਭੇਜਣ ਦੇ ਸਨ ਇਲਜ਼ਾਮ - person was beaten to death in Mansa - PERSON WAS BEATEN TO DEATH IN MANSA
ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੇ ਪਿੰਡ ਅਤਲਾ ਖੁਰਦ ‘ਚ ਦਿਨ-ਦਿਹਾੜੇ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦਾ ਨਾਂ ਗੁਰਮੇਲ ਸਿੰਘ ਉਰਫ਼ ਮੇਲਾ ਹੈ, ਜਿਸ ਦੀ ਉਮਰ 50 ਤੋਂ ਵੱਧ ਉਮਰ ਸੀ। ਇਸ ਕਤਲ ਸਬੰਧੀ ਪੁਲਿਸ ਆਪਣੀ ਜਾਂਚ ‘ਚ ਜੁਟੀ ਹੋਈ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਗੁਰਮੇਲ ਸਿੰਘ ਇਕ ਔਰਤ ਨੂੰ ਗਲਤ ਮੈਸੇਜ ਭੇਜਦਾ ਸੀ, ਜਿਸ ਕਾਰਨ ਇਹ ਲੜਾਈ ਹੋਈ ਅਤੇ ਲੜਾਈ ਵਿਚ ਮੇਲਾ ਸਿੰਘ ਦੀ ਮੌਤ ਹੋ ਗਈ।
Published : Sep 16, 2024, 4:48 PM IST
|Updated : Sep 16, 2024, 4:53 PM IST
ਪਰਿਵਾਰ ਨੇ ਮੰਗਿਆ ਇਨਸਾਫ
ਮ੍ਰਿਤਕ ਵਿਅਕਤੀ ਦੇ ਭਰਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਮ੍ਰਿਤਕ ਵਿਅਕਤੀ ਦਾ ਨਾਮ ਗੁਰਮੇਲ ਸਿੰਘ (55) ਦੀ ਪਿੰਡ ਦੀ ਇੱਕ ਔਰਤ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ ਸੀ। ਜਿਸ ਤੋਂ ਬਾਅਦ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਉਸ ਦੇ ਦੋਸਤਾਂ ਨੇ ਮਿਲ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਗੁਰਮੇਲ ਸਿੰਘ ਨੂੰ ਡਾਂਗਾਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ। ਜਿਸ ਦੌਰਾਨ ਉਸ ਦੀ ਡਾਂਗਾਂ ਦੀ ਕੁੱਟ ਨਾ ਸਹਾਰਦੇ ਹੋਏ ਗੁਰਮੇਲ ਸਿੰਘ ਦੀ ਮੌਤ ਹੋ ਗਈ । ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਗੁਰਮੇਲ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਧਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- ਮਾਮੂਲੀ ਗਲਤੀ ਕਾਰਨ ਪਤੀ ਨੇ ਪਤਨੀ ਦਾ ਸਿਰ ਧੜ ਤੋਂ ਕੀਤਾ ਵੱਖ, ਵੱਢਿਆ ਸਿਰ ਲੈ ਕੇ ਪੂਰੇ ਪਿੰਡ 'ਚ ਘੁੰਮਿਆ ਪਤੀ - Husband beheads wife in Bihar
- ਐਨਕਾਊਂਟਰ 'ਚ ਮਾਰਿਆ ਗਿਆ ਹਰਿਦੁਆਰ ਡਕੈਤੀ ਮਾਮਲੇ 'ਚ ਸ਼ਾਮਿਲ ਬਦਮਾਸ਼, ਹਿਸਟਰੀ ਸ਼ੂਟਰ ਸੀ ਮ੍ਰਿਤਕ, ਪੁਲਿਸ ਕਰ ਰਹੀ ਸਾਥੀ ਦੀ ਭਾਲ - Haridwar Robbery Suspect Shot
- ਚੰਡੀਗੜ੍ਹ ਗ੍ਰਨੇਡ ਹਮਲਾ; ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਧਮਾਕਾ ਕਰਨ ਦੀ ਜ਼ਿੰਮੇਵਾਰੀ, ਦੱਸੀ ਇਹ ਵਜ੍ਹਾਂ - Chandigarh Grenade Attack