ਪੰਜਾਬ

punjab

ETV Bharat / state

ਫ਼ਰੀਦਕੋਟ 'ਚ ਫੌਜੀ ਸਨਮਾਨਾਂ ਨਾਲ ਫੌਜੀ ਦਾ ਅੰਤਿਮ ਸੰਸਕਾਰ: ਲੋਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ - Soldier last rites in Faridkot - SOLDIER LAST RITES IN FARIDKOT

Soldier last rites in Faridkot : ਫਰੀਦਕੋਟ ਦੇ ਪਿੰਡ ਭਾਗਥਲਾਂ ਦੇ ਜਵਾਨ ਧਰਮਪ੍ਰੀਤ ਸਿੰਘ ਦੀ ਲਾਸ਼ ਅੱਜ ਤਿਰੰਗੇ ਵਿੱਚ ਲਪੇਟੀ ਉਸ ਦੇ ਜੱਦੀ ਪਿੰਡ ਭਾਗਥਲਾਂ ਪੁੱਜੀ। ਧਰਮਪ੍ਰੀਤ ਸਿੰਘ ਦੀ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

SOLDIER LAST RITES IN FARIDKOT
ਫੌਜੀ ਦਾ ਫਰੀਦਕੋਟ ਵਿੱਚ ਅੰਤਿਮ ਸੰਸਕਾਰ (ETV Bharat Faridkot)

By ETV Bharat Punjabi Team

Published : Jun 23, 2024, 5:09 PM IST

Updated : Jun 23, 2024, 5:48 PM IST

ਫੌਜੀ ਦਾ ਫਰੀਦਕੋਟ ਵਿੱਚ ਅੰਤਿਮ ਸੰਸਕਾਰ (ETV Bharat Faridkot)

ਫ਼ਰੀਦਕੋਟ :ਪੰਜਾਬ ਅਤੇ ਦੇਸ਼ ਭਰ ਵਿੱਚ ਅਨੇਕਾਂ ਹੀ ਫੌਜੀ ਜਵਾਨ ਭਾਰਤੀ ਫੌਜ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ ਅਤੇ ਦੇਸ਼ ਸੇਵਾ ਕਰਕੇ ਆਪਣਾ, ਆਪਣੇ ਇਲਾਕੇ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੇ ਹਨ। ਠੀਕ ਇਸੇ ਤਰ੍ਹਾਂ ਫ਼ਰੀਦਕੋਟ ਦੇ ਪਿੰਡ ਭਾਗਥਲਾਂ ਦਾ ਨੌਜਵਾਨ ਧਰਮਪ੍ਰੀਤ ਸਿੰਘ ਦੇਸ਼ ਦੀ ਰਾਖੀ ਕਰ ਆਪਣੇ ਪਿੰਡ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਰਹੇ ਫੌਜੀ ਜਵਾਨ ਧਰਮਪ੍ਰੀਤ ਸਿੰਘ ਦੀ ਅਚਨਾਕ ਤਬੀਅਤ ਖ਼ਰਾਬ ਹੋਣ ਕਾਰਨ ਉਹ ਸ਼ਹੀਦੀ ਦਾ ਜਾਮ ਪੀ ਗਿਆ।

ਕਰੀਬ ਛੇ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਏ ਫ਼ਰੀਦਕੋਟ ਦੇ ਪਿੰਡ ਭਾਗਥਲਾਂ ਦੇ ਜਵਾਨ ਧਰਮਪ੍ਰੀਤ ਸਿੰਘ ਦੀ ਲਾਸ਼ ਅੱਜ ਤਿਰੰਗੇ ਵਿੱਚ ਲਪੇਟੀ ਉਸਦੇ ਜੱਦੀ ਪਿੰਡ ਪੁੱਜੀ ਭਾਗਥਲਾਂ ਪੁੱਜੀ। ਇਸ ਨੂੰ ਦੇਖ ਹਰ ਇਕ ਅੱਖ ਨਮ ਹੋ ਗਈ। ਧਰਮਪ੍ਰੀਤ ਜੋ ਉੱਤਰ ਪ੍ਰਦੇਸ਼ ਦੇ ਫਤਿਹਗੜ੍ਹ ਵਿੱਚ ਆਪਣੀ ਡਿਊਟੀ ਨਿਭਾਅ ਰਿਹਾ ਸੀ।

ਅਚਾਨਕ ਖ਼ਰਾਬ ਹੋਈ ਤਬੀਅਤ :ਜਾਣਕਾਰੀ ਫ਼ੌਜੀ ਧਰਮਪ੍ਰੀਤ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਤਬੀਅਤ ਖ਼ਰਾਬ ਹੋ ਗਈ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਿਸ ਦੀ ਲਾਸ਼ ਅੱਜ ਉਸਦੇ ਜੱਦੀ ਪਿੰਡ ਪੁੱਜੀ। ਧਰਮਪ੍ਰੀਤ ਸਿੰਘ ਦੀ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਧਰਮਪ੍ਰੀਤ ਸਿੰਘ ਨੂੰ ਮੁਖ ਅਗਨੀ ਉਸ ਦੇ ਪਿਤਾ ਵੱਲੋਂ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਪਿੰਡ ਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਗਰਭਵਤੀ ਹੈ ਧਰਮਪ੍ਰੀਤ ਦੀ ਪਤਨੀ:ਕਾਬਿਲਗੌਰ ਹੈ ਕਿ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪੁੱਜ ਕੇ ਪਰਿਵਾਰ ਨੂੰ ਦਿਲਾਸਾ ਦਿੱਤਾ। ਇਸ ਮੌਕੇ ਸ਼ਹੀਦ ਧਰਮਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਧਰਮਪ੍ਰੀਤ ਦੇਸ਼ ਦਾ ਇੱਕ ਹੋਣਹਾਰ ਸਿਪਾਹੀ ਸੀ ਜੋ ਯੂਪੀ ਦੇ ਫਤਹਿਗੜ੍ਹ ਸੈਂਟਰ ਉਤੇ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਧਰਮਪ੍ਰੀਤ ਦੀ ਅਚਾਨਕ ਸਿਹਤ ਵਿਗੜਨ ਕਾਰਨ ਐਮਰਜੈਂਸੀ ਵਿੱਚ ਦਾਖਲ ਹੈ ਪਰ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਧਰਮਪ੍ਰੀਤ ਦੀ ਮੌਤ ਦੀ ਸੂਚਨਾ ਆ ਗਈ। ਉਨ੍ਹਾਂ ਦੱਸਿਆ ਕਿ ਧਰਮਪ੍ਰੀਤ ਦੀ ਪਤਨੀ ਗਰਭਵਤੀ ਹੈ।

ਉਧਰ ਵਿਧਾਇਕ ਗੁਰਦਿੱਤ ਸਿੰਘ ਵੱਲੋਂ ਵੀ ਇਸ ਘਟਨਾ ਉਤੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਜੋ ਸਰਕਾਰ ਆਪਣੇ ਪੱਧਰ ਉਤੇ ਸ਼ਹੀਦ ਪਰਿਵਾਰ ਦੀ ਆਰਥਿਕ ਮਦਦ ਕਰਦੀ ਹੈ ਉਹ ਤਾਂ ਕਰੇਗੀ ਅਤੇ ਜੇਕਰ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਈ ਤਾਂ ਉਹ ਵੀ ਜਰੂਰ ਕੀਤੀ ਜਾਵੇਗੀ।

Last Updated : Jun 23, 2024, 5:48 PM IST

ABOUT THE AUTHOR

...view details