ਲੁਧਿਆਣਾ: ਜ਼ਿਲ੍ਹੇ ਵਿੱਚ ਸਿਹਤ ਵਿਭਾਗ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ, ਸਿਹਤ ਵਿਭਾਗ ਦੀ ਟੀਮ ਨੇ ਰਾਹੋਂ ਰੋਡ ਉੱਤੇ ਸਥਿਤ ਇੱਕ ਡਾਇਰੀ ਦੇ ਵਿੱਚ ਛਾਪੇਮਾਰੀ ਕਰਕੇ ਵੱਡੀ ਗਿਣਤੀ ਦੇ ਵਿੱਚ ਪਨੀਰ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਮਿਠਾਆਈ ਦੀਆਂ ਦੁਕਾਨਾਂ ਉੱਤੇ ਵੀ ਛਾਪੇਮਾਰੀ ਕੀਤੀ ਗਈ ਅਤੇ ਕੁੱਝ ਸੈਂਪਲ ਭਰੇ ਗਏ ਹਨ।
ਡੇਢ ਕੁਇੰਟਲ ਮਲਾਵਟੀ ਪਨੀਰ ਬਰਾਮਦ (ETV BHARAT PUNJAB (ਰਿਪੋਟਰ,ਲੁਧਿਆਣਾ)) ਸਿਹਤ ਮਹਿਕਮਾ ਐਕਸ਼ਨ 'ਚ
ਛਾਪੇਮਾਰੀ ਦੌਰਾਨ ਸਿਹਤ ਵਿਭਾਗ ਨੇ ਕਈ ਕੁਇੰਟਲ ਪਨੀਰ ਨੂੰ ਕਬਜ਼ੇ ਵਿੱਚ ਲੈਕੇ ਨਸ਼ਟ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਕਈ ਦੁਕਾਨਦਾਰਾਂ ਨੂੰ ਚਿਤਾਵਨੀ ਵੀ ਦਿੱਤੀ ਅਤੇ ਕਈਆਂ ਦੇ ਚਲਾਨ ਵੀ ਕੱਟੇ ਹਨ। ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਮਹਿਕਮੇ ਦੀ ਟੀਮ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਲੁਧਿਆਣਾ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀਆਂ ਕੀਤੀ ਜਾ ਰਹੀਆਂ ਹਨ।
ਨਕਲੀ ਪਨੀਰ ਕੀਤਾ ਨਸ਼ਟ
ਗੱਲਬਾਤ ਕਰਦੇ ਹੋਏ ਲੁਧਿਆਣਾ ਸਿਵਲ ਸਰਜਨ ਨੇ ਕਿਹਾ ਕਿ ਬੀਤੇ ਕੱਲ ਡੀਐਚਓ ਲੁਧਿਆਣਾ ਨੇ ਇੱਕ ਡਾਇਰੀ ਉੱਤੇ ਕਾਰਵਾਈ ਕਰਦਿਆਂ ਡੇਢ ਕੁਇੰਟਲ ਦੇ ਕਰੀਬ ਨਕਲੀ ਪਨੀਰ ਨੂੰ ਫੜਿਆ ਗਿਆ ਸੀ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਅੱਗੇ ਵੀ ਕਾਰਵਾਈਆਂ ਜਾਰੀ ਹਨ।
ਦੁਕਾਨਦਾਰਾਂ ਨੂੰ ਚਿਤਾਵਨੀ
ਇਹੀ ਨਹੀਂ ਸਬਜ਼ੀ ਮੰਡੀ ਵਿੱਚ ਧੜੱਲੇ ਨਾਲ ਵਿਕ ਰਹੇ ਪਨੀਰ ਨੂੰ ਲੈ ਕੇ ਵੀ ਉਹਨਾਂ ਕਾਰਵਾਈ ਦੀ ਗੱਲ ਆਖੀ ਹੈ। ਉਹਨਾਂ ਦੱਸਿਆ ਕਿ ਜਾਂਚ ਦੇ ਲਈ ਇਹ ਸਾਰੇ ਨਮੂਨੇ ਲੈ ਕੇ ਸਰਕਾਰੀ ਲੈਬ ਦੇ ਵਿੱਚ ਭੇਜ ਦਿੱਤੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਪਰ ਵਿਭਾਗੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਹਨਾਂ ਦੁਕਾਨਦਾਰਾੰਂਨੂੰ ਚਿਤਾਵਨੀ ਵੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨਕਲੀ ਸਮਾਨ ਤਿਉਹਾਰਾਂ ਦੇ ਮੱਦੇਨਜ਼ਰ ਨਾ ਵੇਚਿਆ ਜਾਵੇ ਅਤੇ ਨਾ ਹੀ ਖਰੀਦਿਆ ਜਾਵੇ।