ਪੰਜਾਬ

punjab

ਮਾਨ ਸਰਕਾਰ ਨੇ ਸਿੱਖ ਸੰਗਤਾਂ ਨੂੰ ਦਿੱਤਾ ਵੱਡਾ ਤੋਹਫਾ, ਬਾਬਾ ਬੁੱਢਾ ਜੀ ਦੇ ਧਾਰਮਿਕ ਸਥਾਨ ਰਮਦਾਸ ਸਾਹਿਬ ਵਿਖੇ ਸ਼ੁਰੂ ਹੋਵੇਗਾ ਇਹ ਕੰਮ - Big announcement Kuldeep Dhaliwal

By ETV Bharat Punjabi Team

Published : Sep 10, 2024, 10:10 AM IST

Baba Buddha Ji : ਸਿੱਖ ਪੰਥ ਦੇ ਪਹਿਲੇ ਹੈਡ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਧਾਰਮਿਕ ਸਥਾਨ ਰਮਦਾਸ ਦੇ ਚਾਰ ਗੇਟਾਂ ਦੇ ਨਿਰਮਾਣ ਨੂੰ ਲੈ ਕੇ ਗਰਾਂਟ ਜਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 2 ਕਰੋੜ 72 ਲੱਖ 83000 ਦੀ ਗ੍ਰਾਂਟ ਜਾਰੀ ਕੀਤੀ।

Baba Buddha Ji
ਮਾਨ ਸਰਕਾਰ ਨੇ ਸਿੱਖ ਸੰਗਤਾਂ ਨੂੰ ਦਿੱਤਾ ਵੱਡਾ ਤੋਹਫਾ, ਬਾਬਾ ਬੁੱਢਾ ਜੀ ਦੇ ਧਾਰਮਿਕ ਸਥਾਨ ਰਮਦਾਸ ਦੇ ਚਾਰ ਗੇਟਾਂ ਦੇ ਨਿਰਮਾਣ ਲਈ ਜਾਰੀ ਕੀਤੀ ਗ੍ਰਾਂਟ (Etv Bharat (ਅੰਮ੍ਰਿਤਸਰ, ਪੱਤਰਕਾਰ))

ਮਾਨ ਸਰਕਾਰ ਨੇ ਸਿੱਖ ਸੰਗਤਾਂ ਨੂੰ ਦਿੱਤਾ ਵੱਡਾ ਤੋਹਫਾ (Etv Bharat (ਅੰਮ੍ਰਿਤਸਰ, ਪੱਤਰਕਾਰ))

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨੀਂ ਵੱਡਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ। ਦਰਅਸਲ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਦੱਸਿਆ ਕਿ ਅਸੀਂ ਪਿਛਲੇ ਦਿਨੀ ਸਿੱਖ ਪੰਥ ਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਧਾਰਮਿਕ ਸਥਾਨ ਨੂੰ ਲੈਕੇ ਬੇਨਤੀ ਕੀਤੀ ਸੀ ਜਿਸ ਨੂੰ ਮੁੱਖ ਮੰਤਰੀ ਮਾਨ ਨੇ ਪ੍ਰਵਾਨ ਕੀਤਾ ਹੈ। ਇਸ ਸਬੰਧੀ ਉਹਨਾਂ ਨੇ ਦੋ ਕਰੋੜ 72 ਲੱਖ 83 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ।

ਬਾਬਾ ਬੁੱਢਾ ਸਾਹਿਬ ਦੇ ਧਾਰਮਿਕ ਸਥਾਨਾਂ ਲਈ ਗ੍ਰਾੰਟ ਜਾਰੀ :ਉਹਨਾਂ ਕਿਹਾ ਕਿ ਬਾਬਾ ਬੁੱਢਾ ਜੀ ਦਾ ਬਹੁਤ ਵੱਡਾ ਧਾਰਮਿਕ ਸਥਾਨ ਰਮਦਾਸ ਦੇ ਵਿੱਚ ਹੈ ਜਿਹੜਾ ਬਿਲਕੁਲ ਡੇਹਰਾ ਬਾਬਾ ਨਾਨਕ ਦੇ ਜਨਮ ਅਸਥਾਨ ਕਰਤਾਰਪੁਰ ਸਾਹਿਬ ਦੇ ਨਾਲ ਲੱਗਦਾ ਹੈ। ਉਹਨਾਂ ਕਿਹਾ ਕਿ, "ਬੇਸ਼ੱਕ ਉਹ ਅੰਮ੍ਰਿਤਸਰ ਜਿਲੇ ਵਿੱਚ ਹੈ ਪਰ ਉੱਥੇ ਬਹੁਤ ਸਾਰੇ ਗੁਰਦਾਸਪੁਰ ਦੇ ਸਾਡੇ ਭੈਣ ਭਰਾ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੰਨਦੇ ਲੱਖਾਂ ਲੋਕ ਜਿਹੜੇ ਉਥੇ ਅਰਦਾਸ ਬਹੁਤ ਹੀ ਸਾਡੇ ਤੇ ਵੱਡਾ ਧਾਰਮਿਕ ਸਥਾਨ ਸੀ। ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਤੇ ਇੱਕ ਜਮਾਨੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਖੁਦ ਇਸ ਸ਼ਹਿਰ ਦੇ ਚਾਰ ਸਵੇਰੇ ਚਾਰ ਗੇਟ ਬਣਵਾਏ ਸੀ। ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਦੱਸੀ ਤੇ ਉਹਨਾਂ ਨੇ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਉਹਨਾਂ ਨੇ ਦੋ ਕਰੋੜ 72 ਲੱਖ 83 ਹਜਾਰ 785 ਰੁਪਏ ਜਾਰੀ ਕਰਤੇ ਹਨ।"

ਰਵਨੀਤ ਬਿੱਟੂ ਨੂੰ ਕੀਤੀ ਅਪੀਲ : ਉਹਨਾਂ ਕਿਹਾ ਕਿ ਅਸੀਂ ਚਾਰ ਗੇਟਾਂ ਦੀ ਉਸਾਰੀ ਕਰਾਂਗੇ, ਅੱਜ ਹੀ ਮੈਂ ਪੀਡਬਲਯੂਡੀ ਵਾਲਿਆਂ ਨੂੰ ਕਿਹਾ ਕਿ ਉਸ ਦੇ ਟੈਂਡਰ ਲਾਉਣ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਧਾਰਮਿਕ ਸਥਾਨ ਹੈ। ਇਹਦੀ ਦਿੱਖ ਇਦਾਂ ਦੀ ਬਣੀ ਕਿਉਂਕਿ ਲਾਗੇ ਹੀ ਡੇਰਾ ਬਾਬਾ ਨਾਨਕ ਗੁਰੂ ਘਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਲ ਹੀ ਕਰਤਾਰਪੁਰ ਸਾਹਿਬ ਹੈ। ਇਹਨਾਂ ਸਾਰੇ ਧਾਰਮਿਕ ਸਥਾਨਾਂ ਦੀ ਮੈਂ ਕੱਲ ਜਿਹੜੇ ਕੇਂਦਰੀ ਰਾਜ ਮੰਤਰੀ ਰੇਲਵੇ, ਰਵਨੀਤ ਸਿੰਘ ਬਿੱਟੂ ਦੇ ਕੋਲ ਟਾਈਮ ਲਿਆ। ਉਹਨਾਂ ਕੋਲ ਟਾਈਮ ਲੈ ਕੇ ਮੈਂ ਜਿਹੜਾ ਇਥੇ ਸਾਡੇ ਰੇਲਵੇ ਸਟੇਸ਼ਨ ਹੈ। ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਨੂੰ ਰੇਲ ਚੱਲਦੀ ਹੈ, ਉਥੇ ਹੀ ਉਹਨਾਂ ਕਿਹਾ ਕਿ ਰੇਲਵੇ ਸਟੇਸ਼ਨ ਖਰਾਬ ਹੋ ਗਿਆ ਬਹੁਤ ਵਧੀਆ ਹਾਲਤ ਨਹੀਂ ਹੈ। ਉਹਨੂੰ ਠੀਕ ਕਰਨ ਵਾਸਤੇ ਮੈਂ ਪਿਛਲੇ ਇੱਕ ਸਾਲ ਤੋਂ ਮਿਹਨਤ ਕਰ ਰਿਹਾ ਅਤੇ ਕੱਲ ਉਹਨਾਂ ਨੇ ਮੈਨੂੰ ਟਾਈਮ ਦਿੱਤਾ।

ਉਹਨਾਂ ਕਿਹਾ ਕਿ ਮੈਂ ਦੁਬਾਰਾ ਫਾਈਲ ਉਹਨਾਂ ਕੋਲ ਲੈ ਕੇ ਜਿਹੜੀ ਜਾ ਰਿਹਾ ਕਿਉਂਕਿ ਮੈਂ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਧਾਰਮਿਕ ਸਥਾਨ ਏ ਇਸ ਦਾ ਰੇਲਵੇ ਸਟੇਸ਼ਨ, ਇਸ ਦਾ ਫਸਟ ਹੈਂਡ ਇਹ ਚਾਰੋ ਪਾਸਿਓ ਜਿਹੜਾ ਸ਼ਹਿਰ ਦਾ ਇਦਾਂ ਦਾ ਸੁੰਦਰ ਹੋਵੇ, ਇਦਾਂ ਦਾ ਵਧੀਆ ਹੋਵੇ ਕਿ ਜਿਹੜਾ ਵੀ ਬੰਦਾ ਬਾਬਾ ਬੁੱਢਾ ਸਾਹਿਬ ਜੀ ਦੇ ਨਮਸਕਾਰ ਕਰਨੇ ਆਵੇ ,ਆਪਣਾ ਸੀਸ ਝੁਕਾਉਣਾ ਹੋਵੇ ਮੱਥਾ ਟੇਕਣ ਆਵੇ ਉਸ ਨੂੰ ਲੱਗੇ ਕਿ ਵਾਕਿਆ ਹੀ ਇਹ ਇੱਕ ਬਹੁਤ ਵਧੀਆ ਅਸਥਾਨ ਹੈ।

ABOUT THE AUTHOR

...view details