ਬਲਾਚੌਰ/ਨਵਾਂਸ਼ਹਿਰ:ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਵੱਲੋਂ ਪਰਿਵਾਰ ਸਣੇ ਆਪਣੀ ਵੋਟ ਪਿੰਡ ਗੜ੍ਹੀ ਕਾਨੂਗੋ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਾਈ ਗਈ। ਇਸ ਮੌਕੇ ਜਸਵੀਰ ਗੜ੍ਹੀ ਨੇ ਵੋਟ ਪੋਲ ਕਰਨ ਤੋਂ ਬਾਅਦ ਬੋਲਦਿਆਂ ਆਖਿਆ ਕਿ ਲੋਕ ਸਭਾ ਲੋਕਤੰਤਰ ਦਾ ਕੁੰਭ ਹੈ। ਜਿਸ ਵਿੱਚ ਗਰੀਬ ਮਜ਼ਦੂਰ ਪਿਛੜੇ ਅਤੇ ਘੱਟ ਗਿਣਤੀਆਂ ਵਰਗਾਂ ਦੇ ਦੁੱਖਾਂ ਦਾ ਅੰਤ ਲੁਕਿਆ ਹੋਇਆ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਜਰੂਰ ਵੋਟ ਪੋਲ ਕਰਨੀ ਚਾਹੀਦੀ ਹੈ। ਸ ਗੜੀ ਨੇ ਅੱਗੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਦਾ ਭਵਿੱਖ ਲੁਕਿਆ ਹੋਇਆ ਹੈ। ਲੋਕ ਸਭਾ ਨਤੀਜੇ ਪੰਜਾਬ ਦੀ ਭਵਿੱਖ ਦੀ ਰਾਜਨੀਤੀ ਦਾ ਮੁੱਢ ਬਨ੍ਹਣਗੇ।
ਬਸਪਾ ਉਮੀਦਵਾਰ ਦਾ ਬਿਆਨ, ਕਿਹਾ- ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਲੁਕਿਆ ਹੈ ਪੰਜਾਬ ਦੀ ਰਾਜਨੀਤੀ ਦਾ ਭਵਿੱਖ - Lok sabha election 2024 - LOK SABHA ELECTION 2024
ਪੰਜਾਬ ਵਿੱਚ ਅੱਜ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਇਸ ਤਹਿਤ ਨਵਾਂਸ਼ਹਿਰ ਤੋਂ ਬਸਪਾ ਉਮੀਦਵਾਰ ਵੀ ਵੋਟਿੰਗ ਕਰਨ ਲਈ ਪਹੁੰਚੇ। ਉਥੇ ਹੀਇਸ ਦੌਰਾਨ ਉਹਨਾਂ ਦਾ ਪਰਿਵਾਰ ਵੀ ਨਾਲ ਮੌਜੂਦ ਰਿਹਾ। ਇਸ ਮੌਕੇ ਉਹਨਾਂ ਕਿਹਾ ਕਿ ਵੱਧ ਚੜ੍ਹ ਕੇ ਵੋਟ ਕਰੋ।
Published : Jun 1, 2024, 1:52 PM IST
ਅੱਜ ਪੰਜਾਬ ਦੇ ਲੋਕਾਂ ਦਾ ਭੱਵਿਖ ਤੈਅ ਹੋਵੇਗਾ:ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਆਮ ਲੋਕਾਂ ਦੇ ਨਾਲ ਨਾਲ ਪਾਰਟੀਆਂ ਦੇ ਉਮੀਦਵਾਰ ਵੀ ਵੋਟਿੰਗ ਕਰਨ ਲਈ ਨਿਕਲ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੇ ਮਤਦਾਨ ਕਰਨ ਦੀ ਅਪੀਲ ਕੀਤੀ ਹੈ, ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬੇਹੱਦ ਖਾਸ ਦਿਨ ਹੈ, ਅੱਜ ਪੰਜਾਬ ਦੇ ਲੋਕਾਂ ਦਾ ਭੱਵਿਖ ਤੈਅ ਹੋਵੇਗਾ। ਉਹਨਾਂ ਕਿਹਾ ਇਕ ਇਸ ਵਾਰ ਦੀਆਂ ਵੋਟਾਂ ਵਿੱਚ ਵੱਖਰੇ ਤੌਰ ਤੇ ਸ੍ਹਾਮਣੇ ਆਈਆਂ ਹਨ। ਆਪਣੇ ਹਲਕੇ ਵਿੱਚ ਬਸਪਾ ਤੋਂ ਇਕ ਹੀ ਉਮੀਦਵਾਰ ਲੜ ਰਿਹਾ ਹੈ।
- ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਤੇ ਰਾਜਾ ਵੜਿੰਗ ਨੇ ਭੁਗਤਾਈ ਵੋਟ, ਲੋਕਾਂ ਨੂੰ ਕੀਤੀ ਇਹ ਅਪੀਲ - Punjab Lok Sabha Election 2024
- ਮੁਕਤਸਰ 'ਚ ਪਹਿਲੀ ਵਾਰ ਕੁੜੀ ਨੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ, ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਵੀ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ - Appeal to the voters of Punjab
- ਆਪ ਉਮੀਦਵਾਰ ਮੀਤ ਹੇਅਰ ਨੇ ਪਾਈ ਵੋਟ, ਇੱਕ ਪਾਸੜ ਜਿੱਤ ਦਾ ਕੀਤਾ ਦਾਅਵਾ - Gurmeet Singh Meet Hayer Cast Vote
ਉਹਨਾਂ ਕਿਹਾ ਕਿ ਇਸ ਵਾਰ ਦੇ ਚੋਣ ਨਤੀਜੇ ਬਸਪਾ ਲਈ ਕਾਫੀ ਹੈਰਾਨੀ ਜਨਕ ਸਾਬਿਤ ਹੋਣਗੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਦੇਖ ਪਰਖ ਕੇ ਲੋਕ ਵੋਟ ਕਰਨ। ਵੋਟਰ ਆਪਣੇ ਵੋਟ ਲਈ ਉਹਨਾਂ ਲੋਕਾਂ ਦੀ ਚੋਣ ਨਾ ਕਰਨ ਜੋ ਸਿਰਫ ਵੋਟਾਂ ਦੇ ਸਮੇਂ ਹੀ ਵੋਟਰਾਂ ਕੋਲ ਆ ਕੇ ਉਹਨਾਂ ਨਾਲ ਵਾਅਦੇ ਕਰਦੇ ਹਨ ਪਰ ਉਸ ਤੋਂ ਬਾਅਦ ਵੋਟਰਾਂ ਦੀ ਸਾਰ ਤੱਕ ਨਹੀਂ ਲੈਂਦੇ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੇ ਤਾਂ ਕਿ ਦੇਸ਼ ਦੀ ਸਰਕਾਰ ਚੁਣਨ ਦੇ ਵਿੱਚ ਅਹਿਮ ਯੋਗਦਾਨ ਪਾ ਸਕੇ।