ਹੈਦਰਾਬਾਦ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋਂ ਦੇ ਮੁੰਬਈ ਸਥਿਤ ਘਰ 'ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਅਦਾਕਾਰਾ ਦੇ ਘਰ ਦੀ ਅਲਮਾਰੀ ਵਿੱਚੋਂ ਹੀਰਿਆਂ ਦਾ ਹਾਰ, ਨਕਦੀ ਅਤੇ ਅਮਰੀਕੀ ਡਾਲਰ ਚੋਰੀ ਕਰ ਕੇ ਲੈ ਗਿਆ। ਮੁੰਬਈ ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਾਮਲੇ ਬਾਰੇ ਖਾਰ ਥਾਣਾ ਪੁਲਿਸ ਨੇ ਮੀਡੀਆ ਨੂੰ ਦੱਸਿਆ 'ਮੁੰਬਈ ਪੁਲਿਸ ਨੇ 37 ਸਾਲਾਂ ਪੇਂਟਰ ਸਮੀਰ ਅੰਸਾਰੀ ਨੂੰ ਖਾਰ 'ਚ ਅਦਾਕਾਰਾ ਪੂਨਮ ਢਿੱਲੋਂ ਦੇ ਘਰੋਂ ਹੀਰਿਆਂ ਦਾ ਹਾਰ, 35,000 ਰੁਪਏ ਨਕਦ ਅਤੇ ਅਮਰੀਕੀ ਡਾਲਰ ਚੋਰੀ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਹੈ। ਅੰਸਾਰੀ ਨੂੰ ਪੇਂਟਿੰਗ ਦੇ ਕੰਮ ਲਈ ਰੱਖਿਆ ਗਿਆ ਸੀ, ਉਸ ਨੇ ਇੱਕ ਖੁੱਲ੍ਹੀ ਅਲਮਾਰੀ ਵਿੱਚੋਂ ਕੀਮਤੀ ਸਮਾਨ ਚੋਰੀ ਕੀਤਾ ਅਤੇ ਪੁਲਿਸ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ।
ਇਹ ਮਾਮਲਾ 28 ਦਸੰਬਰ 2024 ਤੋਂ 5 ਜਨਵਰੀ 2025 ਦਰਮਿਆਨ ਦਾ ਹੈ। ਪੂਨਮ ਆਪਣੇ ਬੇਟੇ ਅਨਮੋਲ ਨਾਲ ਜੁਹੂ ਵਿੱਚ ਰਹਿੰਦੀ ਹੈ, ਪਰ ਕਈ ਵਾਰ ਖਾਰ ਵਿੱਚ ਆਪਣੇ ਘਰ ਰਹਿੰਦੀ ਹੈ। ਅਦਾਕਾਰਾ ਦੇ ਘਰ ਪੇਂਟਿੰਗ ਦਾ ਕੰਮ ਚੱਲ ਰਿਹਾ ਸੀ। ਇਹ ਕੰਮ 28 ਦਸੰਬਰ 2024 ਤੋਂ 5 ਜਨਵਰੀ 2025 ਤੱਕ ਜਾਰੀ ਰਿਹਾ।
ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਅੰਸਾਰੀ 28 ਦਸੰਬਰ ਤੋਂ 5 ਜਨਵਰੀ ਦਰਮਿਆਨ ਫਲੈਟ ਨੂੰ ਪੇਂਟ ਕਰਨ ਲਈ ਅਦਾਕਾਰਾ ਦੇ ਘਰ ਗਿਆ ਸੀ। ਇਸ ਦੌਰਾਨ ਉਸ ਨੇ ਖੁੱਲ੍ਹੀ ਅਲਮਾਰੀ ਦਾ ਫਾਇਦਾ ਉਠਾ ਕੇ ਸਾਮਾਨ ਚੋਰੀ ਕਰ ਲਿਆ। ਮੁਲਜ਼ਮਾਂ ਨੇ ਚੋਰੀ ਦੇ ਕੁਝ ਪੈਸਿਆਂ ਨਾਲ ਪਾਰਟੀ ਵੀ ਕੀਤੀ ਸੀ।
ਖਬਰਾਂ ਮੁਤਾਬਕ ਮੁੰਬਈ ਦੀ ਖਾਰ ਪੁਲਿਸ ਨੇ ਅਦਾਕਾਰਾ ਦੇ ਘਰ ਤੋਂ ਲਗਭਗ 1 ਲੱਖ ਰੁਪਏ ਦੀ ਕੀਮਤ ਦਾ ਹੀਰਿਆਂ ਦਾ ਹਾਰ, 35,000 ਰੁਪਏ ਨਕਦ ਅਤੇ ਕੁਝ ਅਮਰੀਕੀ ਡਾਲਰ ਚੋਰੀ ਕਰਨ ਦੇ ਇਲਜ਼ਾਮ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਵਿਅਕਤੀ ਨੂੰ 6 ਜਨਵਰੀ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Mumbai Police arrested 37-year-old painter Sameer Ansari for stealing a diamond necklace, ₹35,000 cash, and US dollars from actress Poonam Dhillon's Khar residence. Ansari, hired for painting work, stole valuables from an open wardrobe and confessed to the crime during police… pic.twitter.com/D581TR7Jwy
— IANS (@ians_india) January 8, 2025
ਪੂਨਮ ਢਿੱਲੋਂ ਦਾ ਵਰਕਫਰੰਟ
ਪੂਨਮ ਢਿੱਲੋਂ ਨੂੰ ਪਿਛਲੀ ਵਾਰ ਸੋਨਾਲੀ ਸਹਿਗਲ ਅਤੇ ਸੰਨੀ ਸਿੰਘ ਨਾਲ 'ਜੈ ਮੰਮੀ ਦੀ' ਵਿੱਚ ਦੇਖਿਆ ਗਿਆ ਸੀ। ਉਸਨੇ 'ਪੱਥਰ ਕੇ ਇਨਸਾਨ', 'ਜੈ ਸ਼ਿਵ ਸ਼ੰਕਰ', 'ਬਟਵਾਰਾ', 'ਨੂਰੀ' ਸਮੇਤ ਕਈ ਹੋਰ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਸਮੇਂ ਅਦਾਕਾਰਾ ਨੀਰੂ ਬਾਜਵਾ ਨਾਲ ਫਿਲਮ 'ਮਧਾਣੀਆਂ' ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਫਿਲਮ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਜਿੰਨ੍ਹਾਂ ਦੁਆਰਾ ਬੈਕ-ਟੂ-ਬੈਕ ਕੀਤੀ ਗਈ ਇਹ ਉਨ੍ਹਾਂ ਦੀ ਦੂਜੀ ਵੱਡੀ ਫਿਲਮ ਹੈ, ਜਿੰਨ੍ਹਾਂ ਵੱਲੋਂ ਹਾਲ ਹੀ ਵਿੱਚ ਅਪਣੀ ਇੱਕ ਹੋਰ ਪੰਜਾਬੀ ਫਿਲਮ 'ਜਾਗੋ ਆਈ ਆ' ਦੀ ਵੀ ਸ਼ੂਟਿੰਗ ਮੁਕੰਮਲ ਕੀਤੀ ਗਈ ਹੈ।
ਇਹ ਵੀ ਪੜ੍ਹੋ: