ਬਠਿੰਡਾ :ਪੰਜਾਬ ਵਿੱਚ ਇਨੀਂ ਦਿਨ੍ਹੀਂ ਮੌਸਮ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਜਿਸ ਤਰ੍ਹਾਂ ਕਿ ਦਿਨ ਵਿੱਚ ਤਾਪਮਾਨ ਵੱਧ ਅਤੇ ਰਾਤ ਨੂੰ ਘੱਟ ਰਹਿ ਰਿਹਾ ਹੈ। ਜਿਸ ਕਾਰਨ ਇਸ ਦਾ ਅਸਰ ਫਸਲਾਂ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਦੀ ਇਸ ਤਬਦੀਲੀ ਕਾਰਨ ਪੰਜਾਬ ਦੀਆਂ ਤਿੰਨ ਮੁੱਖ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਸਰੋਂ ਆਲੂ ਅਤੇ ਕਣਕ ਦੀ ਫਸਲ ਹੈ। ਜਿਸ ਬਾਰੇ ਖੇਤੀਬਾੜੀ ਅਧਿਕਾਰੀ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਤਾਪਮਾਨ ਦੇ ਉਤਾਰ ਚੜਾਅ ਨੇ ਪੰਜਾਬ ਦੀਆਂ ਤਿੰਨ ਫਸਲਾਂ ਕੀਤੀਆਂ ਪ੍ਰਭਾਵਿਤ (Etv Bharat) 'ਜੇਕਰ ਤਾਪਮਾਨ ਵਿੱਚ ਤਬਦੀਲੀ ਆਉਂਦੀ ਹੈ ਤਾਂ ਇਸ ਨਾਲ ਕਣਕ ਦਾ ਘਟੇਗਾ ਝਾੜ'
ਖੇਤੀਬਾੜੀ ਮਾਹਿਰ ਡਾਕਟਰ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਮੌਸਮ ਲੰਮਾ ਸਮਾਂ ਇਸੇ ਤਰ੍ਹਾਂ ਰਿਹਾ ਤਾਂ ਇਸ ਦਾ ਫਸਲਾਂ ਉੱਪਰ ਵੱਡਾ ਪ੍ਰਭਾਵ ਵੇਖਣ ਨੂੰ ਮਿਲੇਗਾ ਅਤੇ ਫਸਲਾਂ ਦਾ ਝਾੜ ਘਟੇਗਾ ਕਿਉਂਕਿ ਕੋਹਰੇ ਕਾਰਨ ਚੌੜੇ ਪੱਤੇ ਵਾਲੀਆਂ ਫਸਲਾਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ। ਕਣਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਤ ਨੂੰ ਘੱਟੋ-ਘੱਟ ਤਾਪਮਾਨ ਚਾਰ ਤੋਂ 12 ਸੈਂਟੀਗ੍ਰੇਟ ਅਤੇ ਦਿਨ ਵਿੱਚ 16 ਤੋਂ 22 ਸੈਂਟੀਗ੍ਰੇਟ ਰਹਿਣਾ ਚਾਹੀਦਾ ਹੈ। ਇਸ ਲਈ ਜੇਕਰ ਤਾਪਮਾਨ ਵਿੱਚ ਤਬਦੀਲੀ ਆਉਂਦੀ ਹੈ ਤਾਂ ਇਸ ਨਾਲ ਕਣਕ ਦਾ ਝਾੜ ਘਟੇਗਾ।
ਤਾਪਮਾਨ ਦੇ ਉਤਾਰ ਚੜਾਅ ਨੇ ਪੰਜਾਬ ਦੀਆਂ ਤਿੰਨ ਫਸਲਾਂ ਕੀਤੀਆਂ ਪ੍ਰਭਾਵਿਤ (Etv Bharat) ਆਲੂ ਅਤੇ ਸਰ੍ਹੋਂ ਦੀ ਫਸਲ 'ਤੇ ਪ੍ਰਭਾਵ
ਇਸੇ ਤਰ੍ਹਾਂ ਆਲੂਆਂ ਦੀ ਫਸਲ ਉੱਪਰ ਵੀ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਕੋਹਰੇ ਕਾਰਨ ਆਲੂ ਦੇ ਪੱਤੇ ਖਰਾਬ ਹੋਣ ਲੱਗ ਜਾਂਦੇ ਹਨ ਅਤੇ ਆਲੂਆਂ ਦੀ ਫਸਲ ਨਸ਼ਟ ਹੋਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਸਰ੍ਹੋਂ ਦੀ ਫਸਲ ਅਤੇ ਜੇਕਰ ਕੋਹਰੇ ਦਾ ਅਸਰ ਪੈਂਦਾ ਹੈ ਤਾਂ ਉਸ ਦੀ ਬੱਲੀ ਵਿੱਚ ਦਾਣਾ ਨਹੀਂ ਬਣਦਾ ਅਤੇ ਸਰੋਂ ਦੀ ਫਸਲ ਖਰਾਬ ਹੋ ਜਾਂਦੀ ਹੈ।
ਤਾਪਮਾਨ ਦੇ ਉਤਾਰ ਚੜਾਅ ਨੇ ਪੰਜਾਬ ਦੀਆਂ ਤਿੰਨ ਫਸਲਾਂ ਕੀਤੀਆਂ ਪ੍ਰਭਾਵਿਤ (Etv Bharat) 'ਜੇਕਰ ਮੌਸਮ ਵਿੱਚ ਇਸੇ ਤਰ੍ਹਾਂ ਤਬਦੀਲੀ ਹੁੰਦੀ ਰਹੀ ਤਾਂ ਕਣਕ ਦਾ ਘਟੇਗਾ ਝਾੜ'
ਇਸ ਲਈ ਇਹਨਾਂ ਤਿੰਨੇ ਫਸਲਾਂ ਨੂੰ ਲੰਬੀ ਸਮੇਂ ਤੱਕ ਪੈਣ ਵਾਲੀ ਠੰਢ ਦੀ ਜ਼ਰੂਰਤ ਹੁੰਦੀ ਹੈ। ਜੇਕਰ ਲੰਮਾ ਸਮਾਂ ਠੰਢ ਪੈਂਦੀ ਹੈ ਤਾਂ ਇਹਨਾਂ ਫਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਮੌਸਮ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਆਪਣੀਆਂ ਫਸਲਾਂ ਦਾ ਖਿਆਲ ਰੱਖਣ ਅਤੇ ਸਮੇਂ-ਸਮੇਂ ਸਿਰ ਪਾਣੀ ਲਗਾਉਂਦੇ ਰਹਿਣ ਤਾਂ ਜੋ ਧਰਤੀ ਵਿੱਚ ਨਮੀ ਦੀ ਕਮੀ ਨਾ ਆਵੇ। ਪਿਛੇਤੀਆਂ ਬੀਜੀਆਂ ਫਸਲਾਂ ਉੱਪਰ ਵੀ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ। ਜੇਕਰ ਮੌਸਮ ਵਿੱਚ ਇਸੇ ਤਰ੍ਹਾਂ ਤਬਦੀਲੀ ਹੁੰਦੀ ਰਹੀ ਤਾਂ ਕਣਕ ਦੀ ਫਸਲ 10 ਤੋਂ 15 ਪ੍ਰਤੀਸ਼ਤ ਝਾੜ ਘੱਟ ਦੇਵੇਗੀ। ਆਲੂ 50 ਪ੍ਰਤੀਸ਼ਤ ਅਤੇ ਸਰੋਂ ਦੀ ਫਸਲ 25 ਤੋਂ 30% ਝਾੜ ਘੱਟ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਠੰਢ ਲਗਾਤਾਰ ਪੈਂਦੀ ਰਹੀ ਤਾਂ ਇਸ ਦਾ ਇਨ੍ਹਾ ਤਿੰਨਾਂ ਫਸਲਾਂ 'ਤੇ ਚੰਗਾ ਪ੍ਰਭਾਵ ਪਵੇਗਾ।
ਤਾਪਮਾਨ ਦੇ ਉਤਾਰ ਚੜਾਅ ਨੇ ਪੰਜਾਬ ਦੀਆਂ ਤਿੰਨ ਫਸਲਾਂ ਕੀਤੀਆਂ ਪ੍ਰਭਾਵਿਤ (Etv Bharat)