ਕਪੂਰਥਲਾ: ਬੀਤੇ ਦਿਨੀਂ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਦੀ ਚੋਣ ਜਿੱਤਣ ਵਾਲੀ ਕੰਗਨਾ ਰਣੌਤ ਨੂੰ ਸੀ.ਆਈ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕਥਿਤ ਤੌਰ ਉੱਤੇ ਚੈਕਿੰਗ ਦੇ ਦੌਰਾਨ ਥੱਪੜ ਮਾਰ ਦਿੱਤਾ। ਇਹ ਮਾਮਲਾ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ।
ਕੈਮਰੇ ਅੱਗੇ ਆਈ CISF ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ, ਕਿਹਾ- ਮੇਰੀ ਧੀ ਅਜਿਹਾ ਨਹੀਂ ਕਰ ਸਕਦੀ, ਜ਼ਰੂਰ ਉਸ ਨੂੰ ਕੰਗਣਾ ਨੇ ਉਕਸਾਇਆ ਹੋਵੇਗਾ - Kangana slap case update
Kangana slap case: ਚੰਡੀਗੜ੍ਹ ਦੇ ਕੌਮਾਂਤਰੀ ਏਅਰਪੋਰਟ ਉੱਤੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਨੂੰ ਥੱਪੜ ਜੜਨ ਵਾਲੀ CISF ਕਾਂਸਟੇਬਲ ਕੁਲਵਿੰਦਰ ਕੌਰ ਦਾ ਪਰਿਵਾਰ ਹੁਣ ਸਾਹਮਣੇ ਆਇਆ ਹੈ। ਕੁਲਵਿੰਦਰ ਕੌਰ ਦੀ ਮਾਂ ਅਤੇ ਭਰਾ ਦਾ ਕਹਿਣਾ ਹੈ ਕਿ ਕੰਗਨਾ ਦੇ ਭੜਕਾਉਣ ਤੋਂ ਬਾਅਦ ਹੋ ਸਾਰੀ ਘਟਨਾ ਵਾਪਰੀ ਹੈ।
Published : Jun 8, 2024, 7:34 AM IST
ਧੀ ਦੇ ਕੀਤੇ ਐਕਸ਼ਨ ਉੱਤੇ ਕੋਈ ਪਛਤਾਵਾ ਨਹੀਂ:ਇਸ ਭੱਖਦੇ ਮਾਮਲੇ ਨੂੰ ਲੈ ਕੇ ਕੁਲਵਿੰਦਰ ਕੌਰ ਦੀ ਮਾਂ ਵੀਰ ਕੌਰ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ ਹੈ। ਉਸਨੇ ਕਿਹਾ ਹੈ ਮੇਰੀ ਧੀ ਅਜਿਹਾ ਨਹੀਂ ਕਰ ਸਕਦੀ, ਜਰੂਰ ਉਸ ਨੂੰ ਕੰਗਨਾ ਰਣੌਤ ਨੇ ਮਾੜੀ ਸ਼ਬਦਾਵਲੀ ਵਰਤ ਕੇ ਭੜਕਾਇਆ ਹੋਵੇਗਾ ਕਿਉਂਕਿ ਉਹ ਪਹਿਲਾਂ ਵੀ ਬਹੁਤ ਸਾਰੀਆਂ ਗਲਤ ਬਿਆਨਬਾਜ਼ੀਆਂ ਕਰ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਖੁਦ ਮੋਰਚੇ ਵਿੱਚ ਸ਼ਾਮਿਲ ਹੋਈ ਸੀ। ਕੁਲਵਿੰਦਰ ਕੌਰ ਦਾ ਸਾਰਾ ਪਰਿਵਾਰ ਭਾਰਤੀ ਫੌਜ ਨਾਲ ਸਬੰਧਿਤ ਹੈ ਅਤੇ ਉਸ ਦੇ ਚਾਚੇ ਤਾਏ 1965 ਅਤੇ 1971 ਦੀ ਜੰਗ ਵਿੱਚ ਦੇਸ਼ ਲਈ ਲੜ ਚੁੱਕੇ ਹਨ। ਕੁਲਵਿੰਦਰ ਕੌਰ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਧੀ ਦੇ ਕੀਤੇ ਐਕਸ਼ਨ ਉੱਤੇ ਕੋਈ ਪਛਤਾਵਾ ਨਹੀਂ ਹੈ।
- ਕਿਸਾਨ ਵਾਪਰੀ ਵਿਵਾਦ: ਕਿਸਾਨ ਯੂਨੀਅਨ ਨੇ ਇਮੀਗ੍ਰੇਸ਼ਨ ਏਜੰਟ ਤੋਂ ਵਾਪਸ ਕਰਵਾਏ ਸਾਢੇ 17 ਲੱਖ,ਪੀੜਤ ਪਰਿਵਾਰ ਨੇ ਕੀਤਾ ਧੰਨਵਾਦ - immigration agent frod
- ਫ਼ਰਜੀ ਇੰਕਾਊਂਟਰ ਮਾਮਲੇ 'ਚ 31 ਸਾਲ ਬਾਅਦ ਆਇਆ ਫੈਸਲਾ, ਸਾਬਕਾ ਡੀਆਈਜੀ ਨੂੰ 7 ਸਾਲ ਅਤੇ ਇੰਸਪੈਕਟਰ ਨੂੰ ਉਮਰ ਕੈਦ - The decision came after 31 years
- ਕੰਗਨਾ ਰਣੌਤ ਦੇ ਥੱਪੜ: ਕਾਂਸਟੇਬਲ ਕੁਲਵਿੰਦਰ ਕੌਰ ਦੇ ਸਮਰਥਨ ਵਿੱਚ 9 ਜੂਨ ਨੂੰ ਕਿਸਾਨਾਂ ਦਾ ਪ੍ਰਦਰਸ਼ਨ - Demonstration of farmers on June 9
ਕੰਗਨਾ ਉੱਤੇ ਹੋਵੇ ਕੇਸ: ਉਧਰ ਦੂਜੇ ਪਾਸੇ ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਉਸ ਨੂੰ ਸਸਪੈਂਡ ਕੀਤੇ ਜਾਣ ਦੀ ਵੀ ਸ਼ੇਰ ਸਿੰਘ ਨੇ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਏਅਰਪੋਰਟ ਅੰਦਰ ਅਸਲ ਵਿੱਚ ਕੀ ਹੋਇਆ ਇਹ ਕਿਸੇ ਨੇ ਨਹੀਂ ਦੱਸਿਆ। ਕੰਗਨਾ ਰਣੌਤ ਨੇ ਪਹਿਲਾਂ ਕੁਲਵਿੰਦਰ ਕੌਰ ਉੱਤੇ ਕੋਈ ਟਿੱਪਣੀ ਕੀਤੀ ਇਸ ਤੋਂ ਬਾਅਦ ਹੀ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਜੜਿਆ ਹੈ। ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਕੰਗਨਾ ਨੇ ਕੌਰ ਵਰਗੇ ਮਹਾਨ ਸ਼ਬਦ ਨੂੰ ਅੱਤਵਾਦ ਨਾਲ ਜੋੜ ਕੇ ਪੇਸ਼ ਕੀਤਾ ਹੈ ਇਸ ਲਈ ਉਸ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ।