ਅੰਮ੍ਰਿਤਸਰ:ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ। ਮਾਮਲਾ ਬੀਤੇ ਦਿਨੀਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀ ਰਾਹੁਲ ਦੀ ਮੌਤ ਨਾਲ ਜੁੜਿਆ ਹੈ ਜਿਸ ਸੰਬਧੀ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਪ੍ਰੈੱਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਵੱਡੇ ਖੁਲਾਸੇ ਕੀਤੇ ਅਤੇ ਜੇਲ੍ਹ ਪ੍ਰਸ਼ਾਸ਼ਨ 'ਤੇ ਦੀ ਕਾਰਗੁਜਾਰੀ 'ਤੇ ਸਵਾਲ ਚੁੱਕੇ ਹਨ। ਜਿਸ ਸੰਬਧੀ ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲਾਂ ਕਿਸੇ ਪੱਖੋਂ ਵੀ ਸੁਰੱਖਿਤ ਨਹੀਂ। ਆਏ ਦਿਨ ਨੋਜਵਾਨ ਜੇਲ ਪ੍ਰਸ਼ਾਸਨ ਦੀ ਨਕਾਮੀਆਂ ਦਾ ਸ਼ਿਕਾਰ ਹੋ ਰਹੇ ਹਨ। ਜਿਸਦੇ ਚੱਲਦੇ ਕਈ ਮਾਵਾਂ ਦੇ ਪੁੱਤ ਜੇਲ੍ਹ ਅੰਦਰ ਦਮ ਤੋੜ ਰਹੇ ਹਨ ਅਤੇ ਜੇਲ੍ਹ ਪ੍ਰਸ਼ਾਸ਼ਨ ਕਦੇ ਕੈਦੀਆ ਦੇ ਆਪਸੀ ਝਗੜੀਆ ਅਤੇ ਕਦੇ ਨਸ਼ੇ ਦੀ ਔਵਰਡੋਜ ਦਾ ਠਿਕਰਾ ਭੰਨ ਦਿੰਦਾ ਹੈ। ਇਹਨਾਂ ਕੈਦੀਆਂ ਦੀਆਂ ਮੋਤਾਂ ਨੂੰ ਵੱਖ ਰੰਗ ਦੇ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਹੈ ਰਾਹੁਲ ਦੀ ਮੌਤ।
ਪੁਤੱਰ ਨੂੰ ਮਿਲਣ ਦਾ ਮੌਕਾ ਵੀ ਨਹੀਂ ਮਿਲਿਆ: ਇਸ ਸੰਬਧੀ ਮ੍ਰਿਤਕ ਨੋਜਵਾਨ ਦੀ ਮਾਤਾ ਅਤੇ ਸਮਾਜ ਸੇਵੀ ਐਡਵੋਕੇਟ ਅੰਕੁਰ ਗੁਪਤਾ ਨੇ ਦੱਸਿਆ ਕਿ ਰਾਹੁਲ ਜੋ ਕਿ ਪੁਲਿਸ ਵਲੋ ਕਿਸੇ ਕੇਸ ਦੇ ਵਿਚ ਜੇਲ੍ਹ ਵਿੱਚ ਭੇਜਿਆ ਗਿਆ ਸੀ ਅਤੇ ਹੁਣ ਉਸ ਦੀ ਸਜਾ ਵੀ ਪੂਰੀ ਹੋਣ ਵਾਲੀ ਸੀ, ਪਰ ਉਸ ਤੋਂ ਪਹਿਲਾਂ ਕਿ ਉਸਦੀ ਰਿਹਾਈ ਹੁੰਦੀ ਜੇਲ੍ਹ ਵਿੱਚ ਉਸਦੀ ਮੌਤ ਹੋ ਗਈ ਅਤੇ ਸਾਨੂੰ ਆਪਣੇ ਪੁੱਤ ਨੂੰ ਆਖਰੀ ਵਾਰ ਮਿਲਣ ਦਾ ਮੌਕਾ ਵੀ ਨਹੀ ਮਿਲਿਆ ਅਤੇ ਉਸਦੀ ਮੌਤ ਨੂੰ ਇਕ ਰਾਜ ਦੀ ਤਰਾਂ ਪੇਸ਼ ਕਰ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਵਲੋ ਸਾਨੂੰ ਗੁਮਰਾਹ ਕੀਤਾ ਗਿਆ।
- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਲਈ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਤਿਆਰੀਆਂ ਸ਼ੁਰੂ - Sultanpur Lodhi Gurdwara
- ਅੰਮ੍ਰਿਤਸਰ 'ਚ ਕਿਸਾਨਾਂ ਦੇ ਇੱਕ ਗਰੁੱਪ ਵਿੱਚ ਸ਼ਾਮਿਲ ਹੋਏ ਸ਼ਰਾਰਤੀ ਅਨਸਰ, ਸ਼ਰੇਆਮ ਵੇਚ ਰਹੇ ਹਥਿਆਰ - farmers WhatsApp group buy weapons
- ਕੈਬਨਿਟ ਮੰਤਰੀਆਂ ਤੋਂ ਬਾਅਦ ਦੀ ਕੋਰ ਕਮੇਟੀ ਮੈਂਬਰ ਹੋਣਗੇ ਪੇਸ਼? 18 ਸਤੰਬਰ ਤੋਂ ਬਾਅਦ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ - sri akal Takhat sahib