ਪੰਜਾਬ

punjab

ETV Bharat / state

ਇਸ ਰੱਥ ਦਾ ਰੱਸਾ ਫੜਨ ਲਈ ਸੰਗਤ ਕਰਦੀ ਹੈ ਬੇਸਬਰੀ ਨਾਲ ਇੰਤਜ਼ਾਰ, 22 ਦਸੰਬਰ ਨੂੰ ਲੁਧਿਆਣਾ 'ਚ ਰੱਥ ਯਾਤਰਾ, ਲੱਖਾਂ ਰੁਪਏ 'ਚ ਤਿਆਰ ਹੁੰਦਾ ਹੈ ਇਹ ਵਿਸ਼ੇਸ਼ ਰਥ - TIRUPATI BALAJI

ਇਸ ਰੱਥ ਦਾ ਰੱਸਾ ਫੜਨ ਲਈ ਸੰਗਤ ਕਰਦੀ ਹੈ ਬੇਸਬਰੀ ਨਾਲ ਇੰਤਜ਼ਾਰ, 22 ਦਸੰਬਰ ਨੂੰ ਲੁਧਿਆਣਾ ਚ ਰੱਥ ਯਾਤ

The devotees are eagerly waiting to hold the rope of this chariot, the chariot is being prepared in Ludhiana at a cost of lakhs of rupees.
ਲੁਧਿਆਣਾ 'ਚ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਰੱਥ (Etv Bharat)

By ETV Bharat Punjabi Team

Published : 11 hours ago

ਲੁਧਿਆਣਾ: 22 ਦਸੰਬਰ ਨੂੰ ਲੁਧਿਆਣਾ ਦੇ ਵਿੱਚ ਤਿਰੀਪੁਤੀ ਬਾਲਾ ਜੀ ਦੀ ਰੱਥ ਯਾਤਰਾ ਸਾਡੀ ਜਾਣੀ ਹੈ। ਇਸ ਰੱਥ ਯਾਤਰਾ ਦੇ ਵਿੱਚ ਵਿਸ਼ੇਸ਼ ਤੌਰ 'ਤੇ ਰਥ ਤਿਆਰ ਕੀਤਾ ਜਾਂਦਾ ਹੈ। ਜਿਸ 'ਤੇ ਲੱਖਾਂ ਰੁਪਿਆ ਖਰਚ ਕਰਕੇ ਉਸ ਨੂੰ ਖਿੱਚ ਦਾ ਕੇਂਦਰ ਬਣਾਇਆ ਗਿਆ ਹੈ। ਭਗਵਾਨ ਬਾਲਾ ਜੀ ਦੀ ਮੂਰਤੀ ਵੀ ਇਸੇ ਰੱਥ 'ਤੇ ਸੁਸ਼ੋਭਿਤ ਕੀਤੀ ਜਾਂਦੀ ਹੈ। ਇਹ ਰੱਥ ਯਾਤਰਾ ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਤੋਂ 22 ਦਸੰਬਰ ਨੂੰ ਸਵੇਰੇ ਸ਼ੁਰੂ ਹੋਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸ਼ਹਿਰ ਵੱਲ ਵੱਧਦੀ ਹੈ। ਇਸ ਰਥ ਯਾਤਰਾ ਦੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੋਂ ਇਲਾਵਾ ਹੋਰ ਵੀ ਕਈ ਸਿਆਸੀ ਅਤੇ ਧਾਰਮਿਕ ਆਗੂ ਸ਼ਾਮਿਲ ਹੋਣਗੇ। ਇਸ ਰਥ ਯਾਤਰਾ ਨੂੰ ਤੀਜਾ ਸਾਲ ਹੈ। ਜਿਸ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸ਼ਾਮਿਲ ਹੁੰਦੇ ਹਨ।

ਇਸ ਰੱਥ ਦਾ ਰੱਸਾ ਫੜਨ ਲਈ ਸੰਗਤ ਕਰਦੀ ਹੈ ਬੇਸਬਰੀ ਨਾਲ ਇੰਤਜ਼ਾਰ (Etv Bharat (ਪੱਤਰਕਾਰ, ਲੁਧਿਆਣਾ))


ਸਪੈਸ਼ਲ ਤੌਰ 'ਤੇ ਤਿਆਰ ਰੱਥ
ਰੱਥ ਯਾਤਰਾ ਦੇ ਪ੍ਰਬੰਧਕਾਂ ਨੇ ਰੱਥ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਹਾ ਕਿ ਇਸ ਨੂੰ ਸਪੈਸ਼ਲ ਤੌਰ 'ਤੇ ਤਿਆਰ ਕੀਤਾ ਗਿਆ ਹੈ। ਹਾਲਾਂਕਿ ਉਸ ਦੇ ਵਿੱਚ ਇੰਜਣ ਲੱਗਿਆ ਹੋਇਆ ਹੈ ਅਤੇ ਇਸ ਨੂੰ ਡਰਾਈਵਰ ਚਲਾ ਸਕਦਾ ਹੈ ਪਰ ਲੋਕਾਂ ਦੀ ਇੰਨੀ ਵੱਡੀ ਆਸਥਾ ਹੁੰਦੀ ਹੈ ਕਿ ਇਸ ਨੂੰ ਸੰਗਤ ਹੀ ਖਿੱਚਦੀ ਹੈ, ਰੱਥ ਦੇ ਦੋਨੇ ਪਾਸੇ 100 100 ਫੁੱਟ ਦੇ ਦੋ ਵੱਡੇ ਰੱਸੇ ਲਗਾਏ ਜਾਂਦੇ ਹਨ ਜਿਸ ਨੂੰ ਹੱਥ ਲਾਉਣ ਲਈ ਵੀ ਸੰਗਤ ਦੇ ਵਿੱਚ ਉੱਚਾ ਹੁੰਦਾ ਹੈ।

ਰੱਸਾ ਖਿੱਚਣ ਲਈ ਸੰਗਤ 'ਚ ਉਤਸ਼ਾਹ

ਜਿਸ ਰੱਸੇ ਦੀ ਵਿਸ਼ੇਸ਼ ਮਹੱਤਤਾ ਹੈ ਲੋਕ ਉਸ ਨੂੰ ਮੱਥੇ ਤੇ ਲਾਉਂਦੇ ਹਨ ਅਤੇ ਹੱਥ ਲਾ ਕੇ ਮੰਨਦੇ ਹਨ ਕਿ ਉਨਾਂ ਦੀਆਂ ਸਾਰੀ ਮਨੋਕਾਮਨਾ ਪੂਰੀਆਂ ਹੋਣਗੀਆਂ ਅਤੇ ਲੋਕਾਂ ਦੇ ਵਿੱਚ ਇਸ ਦੀ ਕਾਫੀ ਆਸਥਾ ਵੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਕਮੇਟੀਆਂ ਵੱਖ ਹੋਣ ਕਰਕੇ ਇਸ ਵਾਰ ਕਾਫੀ ਸੰਘਰਸ਼ ਕਰਨਾ ਪਿਆ ਅਤੇ ਉਨਾਂ ਨੇ ਇਹ ਰੱਥ ਲਿਆਂਦਾ ਹੈ ਅਤੇ ਇਸ ਨੂੰ ਹੁਣ ਹਰ ਸ਼ਿੰਗਾਰ ਕੀਤਾ ਜਾਵੇਗਾ ਉਸ ਤੋਂ ਬਾਅਦ ਵਿਸ਼ੇਸ਼ ਤੌਰ ਤੇ ਬਾਲਾ ਜੀ ਦੀ ਮੂਰਤੀ ਇਸ ਵਿੱਚ ਸਥਾਪਿਤ ਕੀਤੀ ਜਾਵੇਗੀ ਅਤੇ ਫਿਰ ਰਥ ਯਾਤਰਾ ਦੇ ਲੋਕ ਦਰਸ਼ਨ ਕਰ ਸਕਣਗੇ।

ABOUT THE AUTHOR

...view details