ਹੁਸ਼ਿਆਰਪੁਰ :ਗੜਸ਼ੰਕਰ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਪ੍ਰੈਸ ਕਾਨਫਰੰਸ ਕਰਕੇ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਉੱਤੇ ਕਾਂਗਰਸ ਵੱਲੋਂ ਆਪਣੇ ਕਾਰਜਕਾਲ ਵੇਲੇ ਦਿੱਤੇ ਵਿਕਾਸ ਫੰਡਾਂ ਅਤੇ ਵਿਕਾਸ ਪ੍ਰੋਜੈਕਟਾਂ ਉੱਪਰ ਆਪਣੀ ਮੋਹਰ ਲਗਾ ਕੇ ਜਨਤਾ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਲਵ ਕੁਮਾਰ ਗੋਲਡੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਗੜਸ਼ੰਕਰ ਸ਼ਹਿਰ ਲਈ 8 ਕਰੋੜ ਰੁਪਏ, ਐਮ.ਪੀ. ਮਨੀਸ਼ ਤਿਵਾੜੀ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ 30 ਲੱਖ ਰੁਪਏ ਅਤੇ ਮੁੱਖ ਮੰਤਰੀ ਫੰਡ ਵਿੱਚੋਂ ਵੀ 46 ਲੱਖ ਰੁਪਏ ਗੜਸ਼ੰਕਰ ਦੇ ਵੱਖ-ਵੱਖ ਵਿਕਾਸ ਕੰਮਾਂ ਲਈ ਖਰਚ ਹੋਇਆ। ਉਹਨਾਂ ਕਿਹਾ ਕਿ ਕੰਢੀ ਵਿਕਾਸ ਬੋਰਡ ਲਈ 84 ਲੱਖ ਪੀਣ ਵਾਲੇ ਪਾਣੀ ਦੇ ਟਿਊਬਲਾ ਦੇ ਉਦਘਾਟਨ ਅਤੇ ਮਹੱਲਾ ਨੌ ਗਰੁੱਪ ਵਿੱਚ 10 ਲੱਖ ਰੁਪਿਆ ਵੀ ਕਾਂਗਰਸ ਸਰਕਾਰ ਵੇਲੇ ਜਾਰੀ ਹੋਇਆ ਸੀ।
ਜਨਤਾ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ ਦੇ ਦੋਸ਼ :ਇਸ ਮੌਕੇ ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਾਂਗਰਸ ਸਰਕਾਰ ਵੇਲੇ ਦੇ ਪ੍ਰੋਜੈਕਟਾਂ ਨੂੰ ਆਪਣੇ ਨਾਮ ਹੇਠਾਂ ਦੱਸ ਕੇ ਇਲਾਕੇ ਦੀ ਜਨਤਾ ਦੀਆਂ ਅੱਖਾਂ ਵਿੱਚ ਮਿੱਟੀ ਪਾਈ ਜਾ ਰਹੀ ਹੈ। ਜਿਸ ਦਾ ਨਤੀਜਾ ਆਮ ਆਦਮੀ ਪਾਰਟੀ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਨਾਲ ਭੁਗਤਨਾ ਪਵੇਗਾ। ਉਹਨਾਂ ਕਿਹਾ ਕਿ ਹਸਪਤਾਲਾਂ ਉੱਤੇ ਮਹੱਲਾ ਕਲੀਨਿਕਾਂ ਦੇ ਬੋਰਡ ਲਗਾ ਕੇ ਅਤੇ ਖਸਤਾ ਹਾਲ ਸਕੂਲਾਂ ਉੱਤੇ ਸਮਾਰਟ ਸਕੂਲਾਂ ਦੇ ਬੋਰਡ ਲਗਾ ਕੇ ਹਲਕੇ ਦਾ ਵਿਕਾਸ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨਾਲ ਸਿਰਫ ਗੜਸੰਕਰ ਦੇ ਵਿਕਾਸ ਕਾਰਜਾਂ ਸਬੰਧੀ ਕਿਸੇ ਵੀ ਮੰਚ ਤੇ ਬਹਿਸ ਕਰਨ ਲਈ ਤਿਆਰ ਹਨ।
ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ - encounter in Pulwama