ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਪੰਜਾਬ ਸਰਕਾਰ ਨੂੰ ਪਾਇਆ ਘੇਰਿਆ (ETV Bharat (ਪੱਤਰਕਾਰ, ਪਠਾਨਕੋਟ)) ਪਠਾਨਕੋਟ:ਸਾਲ 2023 'ਚ ਨਜਾਇਜ਼ ਮਾਈਨਿੰਗ ਦੇ ਮਾਮਲੇ 'ਚ ਪਠਾਨਕੋਟ ਦੇ ਹਲਕਾ ਭੋਆ ਤੋਂ ਪੁਲਿਸ ਵੱਲੋਂ ਫੜੇ ਗਏ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਸਿੰਘ ਨੂੰ ਮਾਣਯੋਗ ਅਦਾਲਤ ਵੱਲੋਂ ਬਰੀ ਕੀਤੇ ਜਾਣ 'ਤੇ ਜੋਗਿੰਦਰ ਪਾਲ ਨੇ 'ਆਪ' ਪਾਰਟੀ ਦੀ ਸਰਕਾਰ ਨੂੰ ਘੇਰਾ ਪਾਇਆ ਹੈ। ਇਸ ਨੂੰ ਲੈ ਕੇ ਅੱਜ ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਸਨਮਾਨਤ ਬਰੀ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ।
ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ
ਪਠਾਨਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੇ ਕਾਨਫਰੰਸ ਰਾਹੀਂ ਦੱਸਿਆ ਕਿ 2023 'ਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਫੜੇ ਗਏ ਸਨ। ਉਸ ਖਿਲਾਫ ਨਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਅਦਾਲਤ 'ਚ ਕੇਸ ਚੱਲ ਰਿਹਾ ਸੀ। ਉਸ ਸਮੇਂ ਦੇ ਜੋ ਲੋਕਲ ਮੰਤਰੀ ਸੀ ਉਨ੍ਹਾਂ ਨੇ ਵੀ ਇਸ ਮਾਮਲੇ ਨੂੰ ਬਹੁਤ ਉੱਚਾ ਚੁੱਕਿਆ ਗਿਆ ਸੀ ਅਤੇ ਬਹੁਤ ਸਾਰੇ ਚੈਨਲਾਂ ਵਿੱਚ ਇਹ ਖਬਰ ਫੈਲਾ ਦਿੱਤੀ ਗਈ ਸੀ। ਇੱਥੋਂ ਤੱਕ ਕਿ ਮੌਜੂਦਾ ਸਮੇਂ 'ਚ ਵਿਧਾਨ ਸਭਾ 'ਚ ਵੀ ਕਿਹਾ ਗਿਆ ਕਿ ਇਹ ਤਾਂ ਬਹੁਤ ਵੱਡੀ ਮੱਛੀ ਫੜੀ ਗਈ ਹੈ।
ਮਾਣ-ਸਤਿਕਾਰ ਨਾਲ ਬਰੀ ਕਰ ਦਿੱਤਾ
ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੇ ਕਾਨਫਰੰਸ ਰਾਹੀਂ ਦੱਸਿਆ ਗਿਆ ਕਿ 'ਆਪ' ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰ ਹੁਣ ਅਦਾਲਤ ਨੇ ਉਨ੍ਹਾਂ ਨੂੰ ਮਾਣ-ਸਤਿਕਾਰ ਨਾਲ ਬਰੀ ਕਰ ਦਿੱਤਾ ਹੈ, ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਵੀ ਹੈ। ਜਿਸ 'ਤੇ ਉਨ੍ਹਾਂ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ।
ਸੜਕ ਦੇ ਉਦਘਾਟਨ 'ਤੇ ਵੀ ਸਵਾਲ ਚੁੱਕੇ
ਇਸਦੇ ਨਾਲ ਹੀ ਜੋਗਿੰਦਰਪਾਲ ਨੇ ਕਿਹਾ ਕਿ 'ਆਪ' ਪਾਰਟੀ ਨੂੰ ਘੇਰਦਿਆਂ ਕਿਹਾ ਕਿ ਭਾਵੇਂ ਮੌਜੂਦਾ 'ਆਪ' ਸਰਕਾਰ ਲੱਖਾਂ ਦਾਅਵੇ ਕਰਦੀ ਹੈ। ਉਨ੍ਹਾਂ ਨੇ ਮੌਜੂਦਾ ਮੰਤਰੀ ਲਾਲ ਚੰਦ ਵੱਲੋਂ ਬੀਤੇ ਦਿਨੀਂ ਕੀਤੇ ਗਏ, ਇਸ ਸੜਕ ਦੇ ਉਦਘਾਟਨ 'ਤੇ ਵੀ ਸਵਾਲ ਉਠਾਏ ਹਨ ਅਤੇ ਉਸ ਸੜਕ ਨੂੰ ਕੇਂਦਰੀ ਸੜਕ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਰਫ਼ ਵਾਅਦੇ ਕੀਤੇ ਹਨ, ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ 'ਆਪ' ਸਰਕਾਰ ਕੇਂਦਰ ਦੇ ਕੰਮਾਂ ਨੂੰ ਆਪ ਸਰਕਾਰ ਆਪਣੇ ਕੰਮ ਦੱਸ ਰਹੀ ਹੈ।
2 ਰੁਪਏ ਕਿਲੋ ਵਾਲੀ ਕਣਕ ਹੁਣ ਕਿੱਥੇ ਗਈ ?
ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਉਸ ਸਮੇਂ 2 ਰੁਪਏ ਕਿਲੋ ਕਣਕ ਮਿਲਦੀ ਸੀ। ਉਹ ਖੁਦ ਡੀਪੂਆਂ ਵਿੱਚ ਜਾ ਕੇ ਚੈੱਕ ਕਰਦੇ ਸਨ ਅਤੇ ਪੂਰੀ 30 ਕਿਲੋ ਦੀ ਪੈਕਿਟ ਹੀ ਮਿਲਦੀ ਸੀ। ਉਨ੍ਹਾਂ ਕਿਹਾ ਕਿ ਅੱਜ ਆਪ ਸਰਕਾਰ ਬਣੀ ਨੂੰ ਪੌਣੇ ਤਿੰਨ ਸਾਲ ਹੋ ਗਏ ਤੇ ਇਨ੍ਹਾਂ ਨੂੰ ਪੁੱਛੋ 2 ਰੁਪਏ ਕਿਲੋ ਵਾਲੀ ਕਣਕ ਹੁਣ ਕਿੱਥੇ ਗਈ, ਜੋ ਕਿ ਬੰਦ ਹੋ ਚੁੱਕੀ ਹੈ। ਹੁਣ ਜੋ ਕਣਕ ਆ ਰਹੀ ਹੈ ਉਹ ਵੀ ਸੈਂਟਰ ਸਰਕਾਰ ਵੱਲੋਂ ਹੀ ਆ ਰਹੀ ਹੈ ਅਤੇ 'ਆਪ' ਸਰਕਾਰ ਕੇਂਦਰ ਦੇ ਸਾਰੇ ਕੰਮਾਂ ਨੂੰ ਆਪਣਾ ਦੱਸ ਰਹੀ ਹੈ।