ਪੰਜਾਬ

punjab

ETV Bharat / state

ਕਦੇ ਹੁੰਦਾ ਸੀ ਲੋਕਾਂ ਲਈ ਖਿੱਚ ਦਾ ਕੇਂਦਰ, ਅੱਜ ਖਸਤਾ ਹਾਲਤ 'ਚ ਬੰਦ ਹੋਇਆ ਦਹਾਕਿਆਂ ਪੁਰਾਣਾ ਪਾਣੀ 'ਚ ਤੈਰਨ ਵਾਲਾ ਹੋਟਲ, ਦੇਖੋ ਵੀਡੀਓ - Sirhind floating restaurant - SIRHIND FLOATING RESTAURANT

Sirhind's Floating Restaurant: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇੱਕ ਅਹਿਮ ਪਛਾਣ ਇੱਥੋਂ ਲੰਘਦੇ ਨੈਸ਼ਨਲ ਹਾਈਵੇਅ ’ਤੇ ਭਾਖੜਾ ਨਹਿਰ ਦੇ ਵਿਚਕਾਰ ਬਣਿਆ ਫਲੋਟਿੰਗ ਰੈਸਟੋਰੈਂਟ ਹੈ, ਜਿਸ ਨੂੰ ਪਾਣੀ ਵਿੱਚ ਤੈਰਨ ਵਾਲਾ ਹੋਟਲ ਵੀ ਕਿਹਾ ਜਾਂਦਾ ਹੈ। ਇਸ ਦਾ ਉਦਘਾਟਨ 22 ਜੂਨ 1976 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਕੀਤਾ ਗਿਆ ਸੀ। ਪੜ੍ਹੋ ਪੂਰੀ ਖ਼ਬਰ...

Sirhind's floating restaurant
ਫਲੋਟਿੰਗ ਰੈਸਟੋਰੈਂਟ ਦੀ ਹਾਲਤ ਖਸਤਾ (Etv Bharat (ਰਿਪੋਰਟ - ਪੱਤਰਕਾਰ, ਫ਼ਤਿਹਗੜ੍ਹ ਸਾਹਿਬ))

By ETV Bharat Punjabi Team

Published : Jun 13, 2024, 12:49 PM IST

Updated : Jun 18, 2024, 8:23 PM IST

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਭਾਖੜਾ ਨਹਿਰ ਵਿੱਚ ਬਣੇ ਫਲੋਟਿੰਗ ਰੈਸਟੋਰੈਂਟ ਦੀ ਹਾਲਤ ਖਸਤਾ (SIRHIND FLOATING RESTAURANT)

ਸ੍ਰੀ ਫ਼ਤਹਿਗੜ੍ਹ ਸਾਹਿਬ: ਦਿੱਲੀ ਤੋਂ ਅੰਮ੍ਰਿਤਸਰ ਸ਼ੇਰਸ਼ਾਹ ਸੂਰੀ ਰੋਡ 'ਤੇ ਸਥਿਤ ਦੋ ਸ਼ਹਿਰ ਗੋਬਿੰਦਗੜ੍ਹ ਅਤੇ ਸਰਹਿੰਦ ਦੇ ਵਿਚਕਾਰ ਲੰਘਦੀ ਭਾਖੜਾ ਨਹਿਰ ਦੇ ਵਿਚਕਾਰ ਤੈਰਦਾ ਇੱਕ ਹੋਟਲ, ਜਿਸ ਨੂੰ ਫਲੋਟਿੰਗ ਰੈਸਟੋਰੈਂਟ ਵਜੋਂ ਜਾਣਿਆ ਜਾਂਦਾ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਰੈਸਟੋਰੈਂਟ ਹੈ ਜੋ ਕਿ ਨਹਿਰ ਦੇ ਵਿਚਕਾਰ ਬਣਿਆ ਹੋਇਆ ਹੈ। ਜਿਸ ਨੂੰ ਫਲੋਟਿੰਗ ਹੋਟਲ ਵੀ ਕਿਹਾ ਜਾਂਦਾ ਹੈ, ਜਿਸਦਾ ਉਦਘਾਟਨ 22 ਜੂਨ 1976 ਨੂੰ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਕੀਤਾ ਸੀ। ਦੱਸ ਦੇਈਏ ਕਿ ਭਾਖੜਾ ਨਹਿਰ ਦੇ ਵਿਚਕਾਰ ਬਣੇ ਫਲੋਟਿੰਗ ਰੈਸਟੋਰੈਂਟ ਕਾਰਨ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਹੈ, ਜਿੱਥੇ ਪਹਿਲਾਂ ਲਾਹੌਰ ਤੋਂ ਦਿੱਲੀ ਅਤੇ ਦਿੱਲੀ ਤੋਂ ਲਾਹੌਰ ਜਾਣ ਵਾਲੀ ਬੱਸ ਇੱਥੇ ਹੀ ਰੁਕਦੀ ਸੀ।

ਕਾਫੀ ਸਮੇਂ ਤੋਂ ਸਰਕਾਰ ਦੀ ਅਣਗਹਿਲੀ: ਲੋਕਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਇਹ ਫਲੋਟਿੰਗ ਰੈਸਟੋਰੈਂਟ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਦੀ ਅਣਗਹਿਲੀ ਕਾਰਨ ਬੰਦ ਪਿਆ ਹੈ। ਜਿੱਥੇ ਇਹ ਰੈਸਟੋਰੈਂਟ ਹਾਈਵੇਅ ਤੋਂ ਲੰਘਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਸੀ, ਉੱਥੇ ਹੀ ਕੁਝ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਸੀ। ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਰੈਸਟੋਰੈਂਟ ਬੰਦ ਕਰ ਦਿੱਤਾ ਗਿਆ ਹੈ। ਜਦੋਂ ਕਿ ਸਰਕਾਰ ਨੂੰ ਪੰਜਾਬ ਵਿੱਚ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਆਉਣ 'ਤੇ ਇਹ ਸਭ ਤੋਂ ਪਹਿਲਾਂ ਸੈਰ ਸਪਾਟਾ ਸਥਾਨ ਸੀ। ਜਿੱਥੇ ਇੱਕ ਸਮੇਂ ਵਿੱਚ ਫਿਲਮਾਂ ਦੀ ਸ਼ੂਟਿੰਗ ਕੀਤੀ ਜਾਂਦੀ ਸੀ। ਇਸ ਨੂੰ ਚਾਲੂ ਕਰਨ ਅਤੇ ਰੈਸਟੋਰੈਂਟ ਤੱਕ ਪਹੁੰਚਣ ਲਈ ਇੱਕ ਢੁੱਕਵੀਂ ਸੜਕ ਬਣਾਉਣ ਦੀ ਮੰਗ ਕੀਤੀ ਤਾਂ ਜੋ ਨੈਸ਼ਨਲ ਹਾਈਵੇਅ ਤੋਂ ਲੰਘਣ ਵਾਲੇ ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਇਸ ਹੋਟਲ ਤੱਕ ਪਹੁੰਚ ਸਕਣ ਅਤੇ ਆਨੰਦ ਮਾਣ ਸਕਣ।

ਬੰਦ ਪਿਆ ਸਰਹਿੰਦ ਦਾ ਫਲੋਟਿੰਗ ਰੈਸਟੋਰੈਂਟ:ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪਿਛਲੀ ਅਤੇ ਮੌਜੂਦਾ ਸਰਕਾਰ ਦਾ ਪੰਜਾਬ ਵਿੱਚ ਸੈਰ ਸਪਾਟੇ ਨੂੰ ਵਧਾਉਣ ਨਾਲ ਕੋਈ ਲੈਣ-ਦੇਣ ਨਹੀਂ ਉਲਟਾ ਇਸ ਨੂੰ ਘਟਾਉਣ ਵਿੱਚ ਲੱਗੀ ਹੋਈ ਹੈ। ਹੋਰ ਵੀ ਬਹੁਤ ਸੈਰ-ਸਪਾਟੇ ਵਾਲੇ ਸਥਾਨ ਬਣ ਗਏ ਹਨ। ਬੰਦ ਪਿਆ ਸਰਹਿੰਦ ਦਾ ਫਲੋਟਿੰਗ ਰੈਸਟੋਰੈਂਟ ਵੀ ਉਨ੍ਹਾਂ ਵਿੱਚੋਂ ਇੱਕ ਹੈ, ਜਿਸ ਤੋਂ ਸਰਕਾਰ ਨੂੰ ਚੰਗੀ ਆਮਦਨ ਹੁੰਦੀ ਸੀ। ਪਰ ਅੱਜ ਇਸ ਫਲੋਟਿੰਗ ਰੈਸਟੋਰੈਂਟ ਦੀ ਹਾਲਤ ਖਸਤਾ ਹੈ, ਜਦਕਿ ਅਕਾਲੀ ਸਰਕਾਰ ਵੇਲੇ ਇਸ ਦੀ ਮੁਰੰਮਤ ਅਤੇ ਨਵੇਂ ਕਮਰੇ ਬਣਾਉਣ ਲਈ 63 ਲੱਖ ਰੁਪਏ ਖਰਚ ਕੀਤੇ ਗਏ ਸਨ। ਪਰ ਉਸ ਤੋਂ ਬਾਅਦ ਆਈਆਂ ਸਰਕਾਰਾਂ ਦੀ ਅਣਦੇਖੀ ਅਤੇ ਸੜਕ ਨਾ ਹੋਣ ਕਾਰਨ ਇਹ ਬੰਦ ਹੈ।

Last Updated : Jun 18, 2024, 8:23 PM IST

ABOUT THE AUTHOR

...view details