ਬਠਿੰਡਾ:ਬਠਿੰਡਾਜ਼ਿਲ੍ਹੇ ਦੇ ਕਸਬਾ ਸੰਗਤ ਮੰਡੀ ਦੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਅੰਤਰ-ਜਾਤੀ ਵਿਆਹ ਕਰਾਉਣਾ ਮਹਿੰਗਾ ਪੈ ਗਿਆ। ਕਰੀਬ ਚਾਰ ਸਾਲ ਪਹਿਲਾਂ ਅਰਸ਼ਦੀਪ ਵੱਲੋਂ ਪਿੰਡ ਫੁੱਲੋ ਮਿੱਠੀ ਦੀ ਹਰਪ੍ਰੀਤ ਕੌਰ ਨਾਲ ਅੰਦਰ-ਜਾਤੀ ਵਿਆਹ ਕਰਾਇਆ ਸੀ। ਬੀਤੇ ਦਿਨ੍ਹੀਂ ਜਦੋਂ ਅਰਸ਼ਦੀਪ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਮੋਟਰਸਾਈਕਲ 'ਤੇ ਬਠਿੰਡਾ ਆ ਰਿਹਾ ਸੀ ਤਾਂ ਇਸ ਦੌਰਾਨ ਘਾਤ ਲਾ ਕੇ ਬੈਠੇ ਹਰਪ੍ਰੀਤ ਕੌਰ ਦੇ ਭਰਾ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਅਰਸ਼ਦੀਪ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਅਰਸ਼ਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।
'ਤਲਵਾਰ ਅਤੇ ਨਲਕੇ ਦੀ ਹੱਥੀ ਨਾਲ ਕੀਤੇ ਵਾਰ'
ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਹਰਪ੍ਰੀਤ ਕੌਰ ਵਾਸੀ ਫੁੱਲੋ ਮਿੱਠੀ ਨੇ ਕਰੀਬ ਚਾਰ ਸਾਲ ਪਹਿਲਾਂ ਅਕਾਸ਼ਦੀਪ ਸਿੰਘ ਉਰਫ ਖੁਸ਼ੀ ਪੁੱਤਰ ਵਾਸੀ ਸੰਗਤ ਕਲਾਂ ਨਾਲ ਲਵ ਮੈਰਿਜ ਕਰਵਾਈ ਸੀ। ਮਿਤੀ 27/9/2024 ਨੂੰ ਹਰਪ੍ਰੀਤ ਕੌਰ ਜਦੋਂ ਆਪਣੇ ਪਤੀ ਆਕਾਸ਼ਦੀਪ ਸਿੰਘ ਨਾਲ ਆਪਣੇ ਮੋਟਰਸਾਈਕਲ ਨੰਬਰੀ ਪੀਬੀ-03 ਏ-ਐੱਚ 2396 ਉੱਤੇ ਸਵਾਰ ਹੋ ਕੇ ਸੰਗਤ ਕਲਾਂ ਤੋਂ ਪਿੰਡ ਬੰਬੀਹਾ ਵਿਖੇ ਮਾਸੀ ਨੂੰ ਮਿਲਣ ਜਾ ਰਹੇ ਸੀ, ਤਾਂ ਸ਼ਾਮ ਕਰੀਬ 4.30 ਵਜੇ ਜਦੋ ਉਹ ਪਿੰਡ ਕੋਟ ਗੁਰੁ ਤੋਂ ਘੁੱਦਾ ਪਿੰਡ ਨੂੰ ਜਾਂਦੀ ਲਿੰਕ ਰੋਡ ਨੇੜੇ ਗੁਰੂਦਵਾਰਾ ਸਾਹਿਬ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ 2 ਮੋਟਰਸਾਈਕਲਾਂ ਉੱਤੇ 4 ਵਿਅਕਤੀ ਸਵਾਰ ਸਨ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਮੁੱਦਈ ਦੇ ਪਤੀ ਨੂੰ ਬਾਂਹ ਤੋਂ ਫੜ੍ਹ ਕੇ ਝਟਕਾ ਮਾਰਿਆਂ ਤਾਂ ਉਹ ਆਪਣੇ ਮੋਟਰਸਾਈਕਲ ਸਮੇਤ ਸੜਕ ਪਰ ਡਿੱਗ ਪਏ। ਫਿਰ ਉਨ੍ਹਾਂ ਵਿਅਕਤੀਆਂ ਵੱਲੋਂ ਉਕਤ ਦੇ ਪਤੀ ਦੇ ਮਾਰ ਦੇਣ ਦੀ ਨੀਅਤ ਨਾਲ ਤਲਵਾਰ ਅਤੇ ਨਲਕੇ ਦੀ ਹੱਥੀ ਨਾਲ ਸਿਰ ਪਰ ਵਾਰ ਕੀਤੇ ਗਏ। ਸ਼ਾਰਪ ਸੱਟਾ ਹੋਣ ਕਾਰਨ ਮੁੱਦਈ ਦੇ ਪਤੀ ਦੀ ਮੌਕੇ ਪਰ ਹੀ ਮੌਤ ਹੋ ਗਈ ਸੀ।