ETV Bharat / entertainment

ਚੱਲਦੇ ਸ਼ੋਅ ਵਿੱਚ ਗਾਇਕ ਗੈਰੀ ਸੰਧੂ ਉਤੇ ਹੋਇਆ ਹਮਲਾ, ਜਾਣੋ ਕੀ ਹੈ ਪੂਰਾ ਮਾਮਲਾ - SINGER GARRY SANDHU

ਇਸ ਸਮੇਂ ਸ਼ੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪ੍ਰਸ਼ੰਸਕ ਗੈਰੀ ਸੰਧੂ ਨਾਲ ਸਟੇਜ ਉਤੇ ਕੁੱਟਮਾਰ ਕਰਦਾ ਨਜ਼ਰੀ ਪੈ ਰਿਹਾ ਹੈ।

Singer Garry Sandhu
Singer Garry Sandhu (Instagram @Garry Sandhu)
author img

By ETV Bharat Entertainment Team

Published : Nov 18, 2024, 5:36 PM IST

ਚੰਡੀਗੜ੍ਹ: 'ਦੋ ਗੱਲਾਂ', 'ਯੇ ਬੇਬੀ' ਅਤੇ 'ਮਿੰਨਾ ਮਿੰਨਾ' ਵਰਗੇ ਕਈ ਬਿਹਤਰੀਨ ਗੀਤਾਂ ਲਈ ਜਾਣੇ ਜਾਂਦੇ ਪੰਜਾਬੀ ਗਾਇਕ ਗੈਰੀ ਸੰਧੂ ਹੁਣ ਇੱਕ ਵੀਡੀਓ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਦਰਅਸਲ, ਸ਼ੋਸ਼ਲ ਮੀਡੀਆ ਉਤੇ ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜਾਬੀ ਗਾਇਕ ਗੈਰੀ ਸੰਧੂ ਉਤੇ ਇੱਕ ਪ੍ਰਸ਼ੰਸਕ ਹਮਲਾ ਕਰ ਰਿਹਾ ਹੈ।

ਕੀ ਹੈ ਪੂਰਾ ਮਾਮਲਾ

ਉਲੇਖਯੋਗ ਹੈ ਕਿ ਆਸਟ੍ਰੇਲੀਆਂ 'ਚ ਇੱਕ ਸ਼ੋਅ ਦੌਰਾਨ ਇਹ ਸਾਰਾ ਵਿਵਾਦ ਹੋਇਆ, ਜਿਸ ਤੋਂ ਬਾਅਦ ਪ੍ਰਸ਼ੰਸਕ ਆਪਣਾ ਆਪਾ ਖੋਹ ਬੈਠਾ ਅਤੇ ਗਾਇਕ ਨੂੰ ਸਟੇਜ ਉਤੇ ਕੁੱਟਣ ਲਈ ਆ ਗਿਆ। ਪ੍ਰਸ਼ੰਸਕ ਪਹਿਲਾਂ ਸਟੇਜ ਉਤੇ ਚੜ੍ਹ ਗਿਆ ਅਤੇ ਫਿਰ ਉਸ ਨੇ ਗਾਇਕ ਦਾ ਗਲਾ ਫੜ ਲਿਆ। ਹਾਲਾਂਕਿ ਮੌਕੇ ਉਤੇ ਮੌਜੂਦ ਸੁਰੱਖਿਆ ਗਾਰਡ ਅਤੇ ਪੁਲਿਸ ਕਰਮਚਾਰੀਆਂ ਨੇ ਨੌਜਵਾਨ ਨੂੰ ਹੇਠਾਂ ਉਤਾਰ ਦਿੱਤਾ।

ਰਿਪੋਰਟਾਂ ਦੇ ਅਨੁਸਾਰ ਗੈਰੀ ਸੰਧੂ ਦੁਆਰਾ ਭੀੜ ਵੱਲ ਇੱਕ ਅਪਮਾਨਜਨਕ ਇਸ਼ਾਰੇ ਕੀਤੇ ਜਾਣ ਤੋਂ ਬਾਅਦ ਇਹ ਹਮਲਾ ਹੋਇਆ ਹੈ। ਹਾਲਾਂਕਿ ਗੈਰੀ ਸੰਧੂ ਨੇ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਕੌਣ ਹੈ ਗੈਰੀ ਸੰਧੂ

ਇਸ ਦੌਰਾਨ ਜੇਕਰ ਗੈਰੀ ਸੰਧੂ ਬਾਰੇ ਗੱਲ ਕਰੀਏ ਤਾਂ ਪੰਜਾਬੀ ਗਾਇਕ ਗੈਰੀ ਸੰਧੂ ਨੇ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ, ਜਿਸ ਵਿੱਚ 'ਇਲੀਗਲ ਵੈਪਨ', 'ਬੰਦਾ ਬਣਜਾ', 'ਰੱਬ ਜਾਣੇ', 'ਵਨ ਟੱਚ', 'ਜਾ ਨੀ ਜਾ', 'ਸਿਪ ਸਿਪ', 'ਹੌਲੀ-ਹੌਲੀ' ਵਰਗੇ ਸ਼ਾਨਦਾਰ ਗੀਤ ਸ਼ਾਮਿਲ ਹਨ। ਗਾਇਕ ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲਾ ਹੈ। ਵਰਤਮਾਨ ਵਿੱਚ ਗਾਇਕ ਯੂਨਾਈਟਿਡ ਕਿੰਗਡਮ ਵਿੱਚ ਰਹਿੰਦਾ ਹੈ। ਗਾਇਕ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਹੈ, ਗਾਇਕ ਦੇ ਇੰਸਟਾਗ੍ਰਾਮ 'ਤੇ 5.1 ਮਿਲੀਅਨ ਫਾਲੋਅਰਜ਼ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.