ETV Bharat / state

ਚਰਨਜੀਤ ਚੰਨੀ ਨੂੰ 'ਆਪ' ਵਿਧਾਇਕ ਦੀ ਸਲਾਹ, ਕਿਹਾ-ਮਹਿਲਾਵਾਂ ਬਾਰੇ ਅੱਖਾਂ ਖੋਲ੍ਹ ਕੇ ਕਰਨ ਬਿਆਨਬਾਜ਼ੀ - ADVICE TO FORMER CM CHANNI

ਸਾਬਕਾ ਸੀਐੱਮ ਚੰਨੀ ਵੱਲੋਂ ਔਰਤਾਂ ਲਈ ਦਿੱਤਾ ਗਿਆ ਅਪੱਤੀਜਨਕ ਬਿਆਨ ਸੁਰਖੀਆਂ ਵਿੱਚ ਹੈ। ਆਪ ਵਿਧਾਇਕ ਨੇ ਚੰਨੀ ਉੱਤੇ ਤੰਜ ਕੱਸਿਆ ਹੈ।

AAP MLA ASHOK PARASHAR
ਚਰਨਜੀਤ ਚੰਨੀ ਸੋਚ ਨੂੰ 'ਆਪ' ਵਿਧਾਇਕ ਦੀ ਸਲਾਹ (ETV BHARAT PUNJAB (ਪੱਤਰਕਾਰ,ਲੁਧਿਆਣਾ))
author img

By ETV Bharat Punjabi Team

Published : Nov 18, 2024, 6:08 PM IST

ਲੁਧਿਆਣਾ:ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਵੱਲੋਂ ਅੱਜ ਜੋਨ ਬੀ ਦੇ ਨੇੜੇ ਬਣਨ ਵਾਲੀ ਲਾਈਬ੍ਰੇਰੀ ਦਾ ਨੀਹ ਪੱਥਰ ਰੱਖਿਆ ਗਿਆ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸੀਐੱਮ ਚਰਨਜੀਤ ਚੰਨੀ ਦੀ ਵਾਇਰਲ ਵੀਡੀਓ ਉੱਤੇ ਤੰਜ ਕੱਸਿਆ।

'ਮਹਿਲਾਵਾਂ ਬਾਰੇ ਅੱਖਾਂ ਖੋਲ੍ਹ ਕੇ ਕਰਨ ਬਿਆਨਬਾਜ਼ੀ' (ETV BHARAT PUNJAB (ਪੱਤਰਕਾਰ,ਲੁਧਿਆਣਾ))

'ਬਿਆਨਬਾਜ਼ੀ ਵੱਲ ਧਿਆਨ ਦੇਣ ਦੀ ਲੋੜ'

'ਆਪ' ਵਿਧਾਇਕ ਨੇ ਕਿਹਾ ਕਿ ਚਰਨਜੀਤ ਚੰਨੀ ਵੋਟਾਂ ਨੂੰ ਲੈ ਕੇ ਕੁਝ ਵੀ ਬਿਆਨਬਾਜ਼ੀ ਕਰ ਰਹੇ ਹਨ ਜੋ ਕਿ ਸਹੀ ਨਹੀਂ ਹੈ। ਚੰਨੀ ਨੂੰ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਦੇ ਵੀ ਮਾਨ ਸਨਮਾਨ ਨੂੰ ਠੇਸ ਨਹੀਂ ਪਹੁੰਚਾਈ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਵੋਟਾਂ ਹੀ ਸਭ ਕੁਝ ਨਹੀਂ ਹੁੰਦੀਆਂ, ਚੰਨੀ ਖੁਦ ਦੋ ਹਲਕਿਆਂ ਤੋਂ ਹਾਰ ਚੁੱਕੇ ਸਨ ਅਤੇ ਹੁਣ ਉਹ ਕੀ ਗੱਲਾਂ ਕਰਨਗੇ। ਪਰਾਸ਼ਰ ਮੁਤਾਬਿਕ ਕਿਸਮਤ ਨਾਲ ਚੰਨੀ ਦਾ ਦਾਅ ਲੱਗ ਗਿਆ ਉਹ ਮੁੱਖ ਮੰਤਰੀ ਆਖਰ ਵਾਰ ਵਿੱਚ ਕਾਂਗਰਸ ਦੀ ਸਰਕਾਰ ਅੰਦਰ ਸੀਐੱਮ ਬਣ ਗਏ ਤਾਂ ਹੁਣ ਉਹਨਾਂ ਨੂੰ ਆਪਣੀ ਬਿਆਨਬਾਜ਼ੀ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ।

ਦੂਜੇ ਪਾਸੇ ਨਗਰ ਨਿਗਮ ਚੋਣਾਂ ਕਰਵਾਉਣ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤਿਆਰ ਬਰ ਤਿਆਰ ਹੈ। ਉੱਥੇ ਹੀ ਭਾਜਪਾ ਵੱਲੋਂ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਵੋਟ ਬੈਂਕ ਮਜਬੂਤ ਹੋਣ ਨੂੰ ਲੈ ਕੇ ਉਹਨਾਂ ਕਿਹਾ ਕਿ ਇੱਕ ਵਾਰ ਰਾਮ ਨਾਮ ਚੱਲ ਗਿਆ ਹੁਣ ਦੁਬਾਰਾ ਨਹੀਂ ਚੱਲੇਗਾ, ਹੁਣ ਲੋਕ ਸਮਝ ਚੁੱਕੇ ਹਨ। ਐਮਐਲਏ ਨੇ ਅੱਗੇ ਕਿਹਾ ਕਿ 13 ਲੱਖ ਰੁਪਏ ਦੀ ਲਾਗਤ ਨਾਲ ਲਾਈਬ੍ਰੇਰੀ ਤਿਆਰ ਹੋਵੇਗੀ। ਨੌਜਵਾਨਾਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨ ਲਈ ਅਤੇ ਕਿਤਾਬਾਂ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਹੋਰ ਵੀ ਇਲਾਕਿਆਂ ਦੇ ਵਿੱਚ ਵੀ ਅਜਿਹੀਆਂ ਲਾਈਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.