ਅੰਮ੍ਰਿਤਸਰ : ਪੰਜਾਬ ਦੇ ਮਸ਼ਹੂਰ ਖੇਡ ਸੱਭਿਆਚਾਰ ਮੇਲਿਆਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਮੇਲਾ ਉਮਰਾਨੰਗਲ ਦੇ 18ਵੇਂ ਸਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਹੋ ਗਈ ਹੈ। ਮੇਲੇ ਦੀ ਸ਼ੁਰੂਆਤ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਹੈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਮੇਲਾ ਪ੍ਰਬੰਧਕ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਦੱਸਿਆ ਕਿ ਅੱਜ ਮੇਲੇ ਦੇ ਪਹਿਲੇ ਦਿਨ ਪੰਜਾਬ ਭਰ ਦੀਆਂ ਅੱਠ ਕਬੱਡੀ ਟੀਮਾਂ ਕਬੱਡੀ ਖੇਡ ਰਹੀਆਂ ਹਨ। ਇਸ ਤੋਂ ਇਲਾਵਾ ਜਿਮਨਾਸਟਿਕ ਅਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।
ਮੇਲਾ ਉਮਰਾਨੰਗਲ ਦੀ ਅੱਜ ਹੋਈ ਸ਼ੁਰੂਆਤ (ETV Bharat (ਅੰਮ੍ਰਿਤਸਰ,ਪੱਤਰਕਾਰ)) ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਕਰਵਾਇਆ ਇਹ ਮੇਲਾ
ਮੇਲਾ ਪ੍ਰਬੰਧਕ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਦੱਸਿਆ ਕਿ ਸਾਲ 2018 ਤੋਂ ਬਾਅਦ 2019 ਦੇ ਵਿੱਚ ਕੋਰੋਨਾ ਕਾਲ ਦੀ ਸ਼ੁਰੂਆਤ ਹੋ ਜਾਣ ਕਾਰਨ ਵੱਖ-ਵੱਖ ਸਮੇਂ ਦੇ ਚਲਦੇ ਹੋਏ ਬੀਤੇ ਸਾਲਾਂ ਦੌਰਾਨ ਇਹ ਮੇਲਾ ਨਹੀਂ ਹੋ ਚੁੱਕਿਆ। ਇਸ ਵਾਰ ਇਹ 18ਵਾਂ ਸਲਾਨਾ ਮੇਲਾ ਉਮਰਾਨੰਗਲ ਕਾਲੇ ਦੌਰ ਦੌਰਾਨ ਪੰਜਾਬ ਦੇ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਅੱਜ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਕੱਲ ਪੰਜਾਬ ਦੇ ਕਈ ਪ੍ਰਸਿੱਧ ਗਾਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਜੋ ਕਿ ਦੇਰ ਰਾਤ ਤੱਕ ਸੱਭਿਆਚਾਰਕ ਪ੍ਰੋਗਰਾਮ ਜਾਰੀ ਰਹੇਗਾ।
ਮੇਲਾ ਉਮਰਾਨੰਗਲ ਦੀ ਅੱਜ ਹੋਈ ਸ਼ੁਰੂਆਤ (ETV Bharat (ਅੰਮ੍ਰਿਤਸਰ,ਪੱਤਰਕਾਰ)) ਲੋਕਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੀਆਂ ਖੇਡਾਂ ਦੇ ਨਾਲ ਜੁੜਨ
ਇਸ ਦੇ ਨਾਲ ਹੀ ਮੇਲਾ ਪ੍ਰਬੰਧਕ ਹੋਬੀ ਧਾਲੀਵਾਲ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਕੁਝ ਇੱਕ ਕਾਰਨਾਂ ਕਾਰਨ ਇਹ ਮੇਲਾ ਨਹੀਂ ਹੋ ਸਕਿਆ ਸੀ ਅਤੇ ਸਾਲ 2002 ਤੋਂ ਸ਼ੁਰੂ ਹੋਏ। ਇਸ ਸਲਾਨਾ ਮੇਲੇ ਦੀ ਲੜੀ ਦੇ ਚੱਲਦੇ ਹੋਏ ਇਸ 18ਵੇਂ ਸਲਾਨਾ ਮੇਲੇ ਵਿੱਚ ਵੱਖ-ਵੱਖ ਪੰਜਾਬ ਦੇ ਖੇਡ ਅਤੇ ਸੱਭਿਆਚਾਰ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਖੇਡਾਂ ਦੇ ਮੁਕਾਬਲੇ ਕਰਵਾਉਣ ਲਈ ਦੂਰ-ਦੂਰ ਤੋਂ ਚੋਟੀ ਦੇ ਖਿਡਾਰੀਆਂ ਨੂੰ ਕਾਫੀ ਮਸ਼ੱਕਤ ਤੋਂ ਬਾਅਦ ਇਸ ਮੇਲੇ ਦੀ ਰੌਣਕ ਵਧਾਉਣ ਦੇ ਲਈ ਅਤੇ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਸੱਦਿਆ ਜਾਂਦਾ ਹੈ ਪਰ ਅੱਜ ਦੇ ਯੁੱਗ ਵਿੱਚ ਲਾਈਵ ਸਿਸਟਮ ਹੋਣ ਕਾਰਨ ਕਾਫੀ ਤਰ ਲੋਕ ਮੇਲੇ ਦੀ ਗਰਾਊਂਡ ਵਿੱਚ ਆਉਣ ਦੀ ਬਜਾਏ ਘਰਾਂ ਵਿੱਚ ਬੈਠ ਕੇ ਲਾਈਵ ਸਿਸਟਮ ਚਲਾ ਰਹੇ ਹਨ। ਬੇਸ਼ੱਕ ਉਹ ਇਸ ਨੂੰ ਰੋਕ ਨਹੀਂ ਸਕਦੇ ਪਰ ਇਹ ਜਰੂਰ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਗਰਾਊਂਡ ਦੇ ਵਿੱਚ ਹਾਜ਼ਰ ਹੋਣ ਅਤੇ ਮੇਲੇ ਦਾ ਆਨੰਦ ਮਾਨਣ ਦੇ ਨਾਲ ਨਾਲ ਪੰਜਾਬ ਦੀਆਂ ਖੇਡਾਂ ਦੇ ਨਾਲ ਜੁੜਨ।