ਪੰਜਾਬ

punjab

ETV Bharat / state

ਕਿਸਾਨਾਂ ਦਾ ਜੱਥਾ ਅੱਜ ਦਿੱਲੀ ਨਹੀਂ ਜਾਵੇਗਾ, ਕਿਸਾਨ ਆਗੂ ਨੇ ਕੀਤਾ ਐਲਾਨ, ਅੱਜ 6 ਕਿਸਾਨ ਹੋਏ ਜ਼ਖਮੀ - FARMER PROTEST UPDATES

ਕਿਸਾਨ ਤੇ ਪੁਲਿਸ ਆਹਮਣੇ ਸਾਹਮਣੇ, 6 ਕਿਸਾਨ ਜ਼ਖਮੀ ਹੋ ਗਏ। ਇਸ ਦਾ ਜ਼ਿਕਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ।

FARMER PROTEST UPDATES
ਕਿਸਾਨਾਂ 'ਤੇ ਦਾਗੇ ਅੱਥੂਰ ਗੈਸ ਦੇ ਗੋਲੇ (ETV Bharat ਗ੍ਰਾਫ਼ਿਕਸ ਟੀਮ)

By ETV Bharat Punjabi Team

Published : Dec 6, 2024, 4:31 PM IST

Updated : Dec 6, 2024, 4:59 PM IST

ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਪਰ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ ਹੈ। ਇਸ ਦੌਰਾਨ ਕਿਸਾਨਾਂ ਉਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਹਨ। ਇਸ ਦੌਰਾਨ ਕਿਸਾਨ ਤੇ ਪੁਲਿਸ ਆਹਮਣੇ ਸਾਹਮਣੇ ਆ ਗਏ ਹਨ। ਇਥੇ ਹਰਿਆਣਾ ਪੁਲਿਸ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਤੇ ਕਿਸਾਨਾਂ ਦੇ ਰੋਸ ਤੇ ਅੱਗੇ ਵੱਧਣ ਤੋਂ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ।

ਕਿਸਾਨ ਆਗੂ ਜ਼ਖਮੀ

ਦਸ ਦਈਏ ਕਿ ਪਿਛਲੇ 9 ਮਹੀਨਿਆਂ ਤੋਂ ਪੰਜਾਬ-ਹਰਿਆਣਾ ਸਰਹੱਦ 'ਤੇ ਡੇਰੇ ਲਾਏ ਹੋਏ ਕਿਸਾਨਾਂ ਨੇ 101 ਕਿਸਾਨਾਂ ਦੇ ਜਥੇ ਨੂੰ ਦੁਪਹਿਰ 1 ਵਜੇ ਦਿੱਲੀ ਭੇਜਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਬੈਰੀਕੇਡ ਅਤੇ ਕੰਡਿਆਲੀ ਤਾਰ ਨੂੰ ਉਖਾੜ ਦਿੱਤਾ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ 6 ਕਿਸਾਨ ਜ਼ਖਮੀ ਹੋ ਗਏ। ਇਸ ਦਾ ਜ਼ਿਕਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ।

ਅੰਬਾਲਾ 'ਚ ਧਾਰਾ 163 ਲਾਗੂ

ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਤੇ ਕਿਸਾਨਾਂ ਨੇ ਬੈਰੀਕੇਡਿੰਗ ਦੀ ਪਹਿਲੀ ਪਰਤ ਵਜੋਂ ਲੱਗੀਆਂ ਤਾਰਾਂ ਪੁੱਟ ਕੇ ਘੱਗਰ ਵਿੱਚ ਸੁੱਟ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਅੰਬਾਲਾ ਜ਼ਿਲ੍ਹੇ ਵਿਚ ਧਾਰਾ 163 ਲਾਗੂ ਹੈ।ਹੁਣ ਵੇਖਣਾ ਹੋਵੇਗਾ ਕਿ ਆਖਰ ਇਸ ਮਾਰਚ ਦਾ ਅੰਜ਼ਾਮ ਕੀ ਹੋਵੇਗਾ?

ਕਿੱਥੇ, ਕੀ ਸੁਰੱਖਿਆ ਪ੍ਰਬੰਧ

ਖਨੌਰੀ ਬਾਰਡਰ- ਪੁਲਿਸ ਦੀਆਂ 13 ਕੰਪਨੀਆਂ, ਸੀਆਰਪੀਐਫ ਅਤੇ ਬੀਐਸਐਫ ਦੀ ਇੱਕ-ਇੱਕ ਕੰਪਨੀ ਤਾਇਨਾਤ ਕੀਤੀ ਗਈ ਹੈ। ਕੁੱਲ ਡੇਢ ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਹਨ। 3 ਜੇ.ਸੀ.ਬੀ., ਵਾਟਰ ਕੈਨਨ ਗੱਡੀਆਂ, 3 ਵਜਰਾ ਗੱਡੀਆਂ, 20 ਰੋਡਵੇਜ਼ ਬੱਸਾਂ ਅਤੇ 7 ਪੁਲਿਸ ਬੱਸਾਂ ਖੜੀਆਂ ਕੀਤੀਆਂ ਗਈਆਂ ਹਨ। 30 ਕਿਲੋਮੀਟਰ ਦੇ ਖੇਤਰ ਵਿਚ 3 ਥਾਵਾਂ 'ਤੇ ਤਿੰਨ ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ।

ਸ਼ੰਭੂ ਬਾਰਡਰ-ਇੱਥੇ 3 ਲੇਅਰ ਬੈਰੀਕੇਡਿੰਗ ਹੈ। ਹਰਿਆਣਾ ਪੁਲਿਸ ਨੇ ਸੀਮਿੰਟ ਦੀ ਪੱਕੀ ਕੰਧ ਬਣਾਈ ਹੈ। ਪੁਲਿਸ ਅਤੇ ਨੀਮ ਫੌਜੀ ਬਲ ਤਾਇਨਾਤ ਹਨ। ਪੁਲ ਦੇ ਹੇਠਾਂ ਕਰੀਬ 1 ਹਜ਼ਾਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਹਨ। ਵਜਰਾ ਗੱਡੀਆਂ ਅਤੇ ਐਂਬੂਲੈਂਸ ਵੀ ਮੌਜੂਦ ਹਨ। ਇਸ ਸਮੇਂ ਇੱਥੇ ਡੇਢ ਹਜ਼ਾਰ ਦੇ ਕਰੀਬ ਕਿਸਾਨ ਇਕੱਠੇ ਹੋਏ ਹਨ।

Last Updated : Dec 6, 2024, 4:59 PM IST

ABOUT THE AUTHOR

...view details