ਤਰਨ ਤਾਰਨ: ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਗੋਰਵ ਤੂਰਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਤਰਨ ਤਾਰਨ ਵੱਲੋਂ ਰਵੀਸ਼ੇਰ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪਿਛਲੀ ਦਿਨੀ ਮਿਤੀ 02.07.2024 ਨੂੰ ਕਸਬਾ ਚੋਹਲਾ ਸਾਹਿਬ ਦੇ ਏਰੀਆ ਵਿੱਚ ਪ੍ਰੀਤ ਟੈਲੀਕਾਮ ਚੋਹਲਾ ਸਾਹਿਬ ਦੇ ਮਾਲਕ ਗੁਰਜਿੰਦਰ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਚੋਹਲਾ ਸਾਹਿਬ ਪਾਸੋਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ, ਪਰ ਗੁਰਜਿੰਦਰ ਸਿੰਘ ਉਕਤ ਵੱਲੋਂ ਫਿਰੌਤੀ ਦੀ ਰਕਮ ਦੇਣ ਤੋਂ ਮਨਾ ਕਰਨ ਅਤੇ ਲਖਬੀਰ ਸਿੰਘ ਉਰਫ ਲੰਡਾ ਵਗੈਰਾ ਵੱਲੋਂ ਆਪਣੇ ਅਣ-ਪਛਾਤੇ ਸਾਥੀਆ ਦੀ ਮਦਦ ਨਾਲ ਗੁਰਜਿੰਦਰ ਸਿੰਘ ਉਕਤ ਦੀ ਦੁਕਾਨ ਪ੍ਰੀਤ ਟੈਲੀਕਾਮ, ਮੇਨ ਬਜਾਰ ਚੋਹਲਾ ਸਾਹਿਬ ਵਿਖੇ ਮਿਤੀ 02.07.2024 ਨੂੰ ਵਕਤ ਕ੍ਰੀਬ 03:00 ਵਜੇ ਫਾਈਰਿੰਗ ਕਰਵਾਈ ਗਈ ਸੀ।
ਗੁਰਜਿੰਦਰ ਸਿੰਘ ਉਕਤ (ਮਾਲਕ ਪ੍ਰੀਤ ਟੈਲੀਕਾਮ) ਅਤੇ ਸਾਹਮਣੇ ਵਾਲੀ ਦੁਕਾਨ ਦਾ ਮਾਲਕ ਸਤਨਾਮ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਚੋਹਲਾ ਸਾਹਿਬ ਗੰਭੀਰ ਰੂਪ ਵਿੱਚ ਜਖਮੀ ਹੋਏ ਸਨ। ਜਿਸ ਸਬੰਧੀ ਗੁਰਜਿੰਦਰ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਚੋਹਲਾ ਸਾਹਿਬ ਦੇ ਬਿਆਨ ਦੇ ਅਧਾਰ ਪਰ (1) ਲਖਬੀਰ ਸਿੰਘ ਉਰਫ ਲੰਡਾ ਪੁੱਤਰ ਨਿਰੰਜਣ ਸਿੰਘ ਵਾਸੀ ਹਰੀਕੇ, (2) ਸਤਨਾਮ ਸਿੰਘ ਉਰਫ ਸੱਤਾ ਪੁੱਤਰ ਜਸਵੰਤ ਸਿੰਘ ਵਾਸੀ ਨੋਸਿਹਰਾ ਪਨੂੰਆ ਅਤੇ (3) ਯਾਦਵਿੰਦਰ ਸਿੰਘ ਉਰਫ ਯਾਦਾ ਪੁੱਤਰ ਜੈਕਾਰ ਸਿੰਘ ਵਾਸੀ ਚੰਬਾ ਕਲਾਂ ਦੇ ਖਿਲਾਫ ਮੁਕੱਦਮਾ ਨੰਬਰ 47 ਮਿਤੀ 03-07-2024, 109,61(2)/3(5) BNS, 25/54/59 Arms Act ਜੁਰਮ 3(5) ਵਾਧਾ ਜੁਰਮ 190-191(3) BNS ਦਰਜ ਰਜਿਸਟਰ ਕੀਤਾ ਗਿਆ ਸੀ।