ਪੰਜਾਬ

punjab

ETV Bharat / state

ਤਰਨ ਤਾਰਨ ਪੁਲਿਸ ਨੇ ਗੋਪੀ ਚੋਹਲਾ ਕਤਲ ਮਾਮਲੇ 'ਚ ਇੱਕ ਮੁਲਜ਼ਮ ਨੂੰ ਕੀਤਾ ਕਾਬੂ

ਤਰਨ ਤਾਰਨ ਦੇ ਕਸਬਾ ਫਤਿਆਬਾਦ ਵਿਖੇ ਰੇਲਵੇ ਫਾਟਕ ਦੇ ਕੋਲ ਗਲੈਂਜ਼ਾ ਗੱਡੀ 'ਚ ਸਵਾਰ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਗੋਪੀ ਚੋਹਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਨੂੰ ਤਰਨਤਾਰਨ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ।

Taran Taran police arrested an accused in Gopi Chohla murder case
ਤਰਨ ਤਾਰਨ ਪੁਲਿਸ ਨੇ ਗੋਪੀ ਚੋਹਲਾ ਕਤਲ ਮਾਮਲੇ 'ਚ ਇੱਕ ਮੁਲਜ਼ਮ ਨੂੰ ਕੀਤਾ ਕਾਬੂ

By ETV Bharat Punjabi Team

Published : Mar 19, 2024, 12:07 PM IST

ਤਰਨ ਤਾਰਨ ਪੁਲਿਸ ਨੇ ਗੋਪੀ ਚੋਹਲਾ ਕਤਲ ਮਾਮਲੇ 'ਚ ਇੱਕ ਮੁਲਜ਼ਮ ਨੂੰ ਕੀਤਾ ਕਾਬੂ

ਤਰਨ ਤਾਰਨ : ਤਰਨ ਤਾਰਨ ਦੇ ਕਸਬਾ ਫਤਿਆਬਾਦ ਵਿਖੇ ਰੇਲਵੇ ਫਾਟਕ 'ਤੇ ਕਤਲ ਕੀਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰਰੀਤ ਸਿੰਘ ਗੋਪੀ ਚੋਹਲਾ ਮਾਮਲੇ 'ਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਜਦੋਂਕਿ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗਿ੍ਫਤਾਰ ਕਰਕੇ ਆਲਟੋ ਕਾਰ ਨੂੰ ਵੀ ਕਬਜ਼ੇ ਵਿਚ ਲਿਆ ਹੈ। ਹਾਲਾਂਕਿ ਮਾਮਲੇ 'ਚ ਨਾਮਜਦ ਤਿੰਨ ਹੋਰ ਮੁਲਜ਼ਮਾਂ ਨੂੰ ਦੀ ਭਾਲ ਅਜੇ ਕੀਤੀ ਜਾ ਰਹੀ ਹੈ।

ਫਾਟਕ 'ਤੇ ਖੜੇ ਨੂੰ ਮਾਰੀਆਂ ਸੀ ਸ਼ਰੇਆਮ ਗੋਲੀਆਂ: ਦੱਸ ਦੇਈਏ ਕਿ 1 ਮਾਰਚ ਨੂੰ ਸਵੇਰੇ ਗੁਰਪ੍ਰਰੀਤ ਸਿੰਘ ਗੋਪੀ ਅਤੇ ਉਸਦੇ ਦੋਸਤ ਜਗਜੀਤ ਸਿੰਘ ਜੱਗਾ ਪੁੱਤਰ ਸੁਲੱਖਣ ਸਿੰਘ ਵਾਸੀ ਚੋਹਲਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਏ ਝਗੜੇ ਸਬੰਧੀ ਅਦਾਲਤ ਵਿਚ ਚੱਲ ਰਹੇ ਕੇਸ ਦੀ ਪੇਸ਼ੀ 'ਤੇ ਜਾਣਾ ਸੀ। ਪਰ ਜਦੋਂ ਜਾਂਦੇ ਹੋਏ ਗੋਇੰਦਵਾਲ ਦੇ ਰਸਤੇ ਵਿੱਚ ਪੈਂਦੇ ਰੇਲਵੇ ਫਾਟਕ ਕੋਲ ਫਾਟਕ ਬੰਦ ਹੋਣ ਕਾਰਨ ਗੋਪੀ ਆਪਣੀ ਗੱਡੀ ਬੰਦ ਕਰਕੇ ਖੜ੍ਹਾ ਸੀ ਤਾਂ ਪਿੱਛੇ ਇੱਕ ਸਵਿਫਟ ਕਾਰ ਆਈ ਜਿਸ ਵਿੱਚੋਂ ਦੋ ਬਦਮਾਸ਼ ਹਥਿਆਰਾਂ ਸਮੇਤ ਗੱਡੀ ਵਿੱਚੋਂ ਉੱਤਰ ਕੇ ਆਏ ਅਤੇ ਉਹਨਾਂ ਨੇ ਗੁਰਪ੍ਰੀਤ ਸਿੰਘ ਉਪੱਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੋਪੀ ਗੰਭੀਰ ਜ਼ਖਮੀ ਹੋ ਗਿਆ ਅਤੇ ਜਿਸ ਨੂੰ ਸਿਵਲ ਹਸਪਤਾਲ ਤਰਨ ਤਾਰਨ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ।

ਗੁਪਤ ਸੁਚਨਾ 'ਤੇ ਕੀਤੀ ਕਾਰਵਾਈ :ਇਸ ਸਬੰਧੀ ਪੁਲਿਸ ਵੱਲੋਂ ਜਾਚ ਕੀਤੀ ਜਾ ਰਹੀ ਸੀ ਤਾਂ ਇਸ ਸਬੰਧੀ ਦੌਰਾਨੇ ਤਫਤੀਸ਼ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜੋ ਕੁੱਝ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਚੋਹਲਾ ਦਾ ਕਤਲ ਹੋਇਆ ਸੀ। ਉਹ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗੁਰਬੀਰ ਸਿੰਘ ਵਾਸੀ ਸੁਰਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕੀਤਾ ਹੈ। ਜੋ ਇਸ ਵਕਤ ਆਪਣੀ ਕਾਰ ਆਲਟੋ ਗੱਡੀ ਨੰਬਰੀ ਪੀ.ਬੀ-46-ਜੇ-6677 ਪਰ ਸਵਾਰ ਹੋ ਕੇ ਆ ਰਿਹਾ ਹੈ। ਜਿਸ 'ਤੇ ਸੀ.ਆਈ.ਏ ਸਟਾਫ ਅਤੇ ਥਾਣਾ ਗੋਇੰਦਵਾਲ ਸਾਹਿਬ ਵੱਲੋਂ ਸਪੈਸ਼ਲ ਟੀਮਾਂ ਤਿਆਰ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਦੌਰਾਨ ਅਰਸ਼ਦੀਪ ਸਿੰਘ ਉਰਫ ਅਰਸ਼ ਨੂੰ ਕਾਬੂ ਕਰ ਲਿਆ । ਪੁਲਿਸ ਨੇ ਦੱਸਿਆ ਕਿ ਇਸ ਮੁਲਜ਼ਮ ਨੇ ਦੌਰਾਨੇ ਪੁੱਛਗਿੱਛ ਵਿੱਚ ਦੱਸਿਆ ਕਿ ਵਾਰਦਾਤ ਵਿੱਚ ਵਰਤੀ ਗਈ ਸਵਿੱਫਟ ਗੱਡੀ ਨੂੰ ਇਹ ਚਲਾ ਰਿਹਾ ਸੀ ਅਤੇ ਆਪਣੇ ਸਾਥੀ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਅਵਤਾਰ ਸਿੰਘ ਵਾਸੀ ਸੁਰਸਿੰਘ ਅਤੇ 2 ਹੋਰ ਸਾਥੀ ਦੀਪੂ ਅਤੇ ਆ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਚੋਹਲਾ ਦਾ ਕਤਲ ਕੀਤਾ ਹੈ।

ਤਿੰਨ ਜ਼ਿਲ੍ਹਿਆਂ 'ਚ ਇੱਕ ਹਜਾਰ ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੇ: ਵਿੱਕੀ ਨਾਂ ਦੇ ਮੁਲਜ਼ਮ ਖਿਲਾਫ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਥਾਣਿਆਂ 'ਚ ਦਰਜਨ ਦੇ ਕਰੀਬ ਮੁਕੱਦਮੇਂ ਦਰਜ ਹਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐੱਸਐੱਸਪੀ ਨੇ ਕਤਲ ਦੇ ਮਾਮਲੇ ਨੂੰ ਹੱਲ ਕਰਨ ਵਾਲੀ ਟੀਮ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਤਿੰਨ ਜ਼ਿਲ੍ਹਿਆਂ 'ਚ ਇੱਕ ਹਜਾਰ ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੇ ਜਾਣ ਤੋਂ ਬਾਅਦ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਜਾ ਸਕਿਆ ਹੈ। ਉਨਾਂ ਦੱਸਿਆ ਕਿ ਵਿੱਕੀ ਦੀ ਗਿ੍ਫਤਾਰੀ ਤੋਂ ਬਾਅਦ ਹੀ ਪਤਾ ਲੱਗੇਕਾ ਕਿ ਇਸ ਕਤਲ ਪਿੱਛੇ ਆਖਰ ਰੰਜਿਸ਼ ਕੀ ਸੀ। ਜਦੋਂਕਿ ਹਥਿਆਰਾਂ ਦੀ ਬਰਾਮਦਗੀ ਵੀ ਬਾਕੀ ਦੇ ਤਿੰਨਾਂ ਮੁਲਜ਼ਮਾਂ ਕੋਲੋਂ ਹੀ ਹੋਣੀ ਬਾਕੀ ਹੈ।

ABOUT THE AUTHOR

...view details