ਪੰਜਾਬ

punjab

ETV Bharat / state

ਈਡੀ ਵੱਲੋਂ ਬਰਨਾਲਾ ਦੀ ਤਪਾ ਮੰਡੀ ਵਿੱਚ ਛਾਪੇਮਾਰੀ, ਅਮਰੂਦ ਘੁਟਾਲੇ ਨਾਲ ਸਬੰਧ ਜੁੜੇ ਹੋਣ ਦਾ ਸ਼ੱਕ - ED raids in Tapa Mandi of Barnala - ED RAIDS IN TAPA MANDI OF BARNALA

ED raids in Tapa Mandi of Barnala: ਕੇਂਦਰੀ ਜਾਂਚ ਏਜੰਸੀ ਈਡੀ ਨੇ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਬਰਨਾਲਾ ਜ਼ਿਲ੍ਹੇ ਦੀ ਤਪਾ ਮੰਡੀ ਵਿੱਚ ਇੱਕ ਘਰ ਅੰਦਰ ਛਾਪੇਮਾਰੀ ਕੀਤੀ ਗਈ। ਇਹ ਰੇਡ ਇੱਕ ਟੈਲੀਵਿਜ਼ਨ ਵੇਚਣ ਦੀ ਦੁਕਾਨ ਕਰਨ ਵਾਲੇ ਵਿਅਕਤੀ ਦੇ ਘਰ ਹੋਈ ਹੈ। ਈਡੀ ਦੀ ਇਸ ਰੇਡ ਨੂੰ ਸੂਬੇ ਵਿੱਚ ਹੋਏ ਅਮਰੂਦ ਘੁਟਾਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ED raids in Tapa Mandi of Barnala
ਅਮਰੂਦ ਘੁਟਾਲੇ ਸਬੰਧ ’ਚ ਜੁੜੇ ਹੋਣ ਦਾ ਸ਼ੱਕ, ਈਡੀ ਵੱਲੋਂ ਬਰਨਾਲਾ ਦਾ ਤਪਾ ਮੰਡੀ ਵਿੱਚ ਕੀਤੀ ਛਾਪੇਮਾਰੀ

By ETV Bharat Punjabi Team

Published : Mar 27, 2024, 9:19 PM IST

ਅਮਰੂਦ ਘੁਟਾਲੇ ਸਬੰਧ ’ਚ ਜੁੜੇ ਹੋਣ ਦਾ ਸ਼ੱਕ, ਈਡੀ ਵੱਲੋਂ ਬਰਨਾਲਾ ਦਾ ਤਪਾ ਮੰਡੀ ਵਿੱਚ ਕੀਤੀ ਛਾਪੇਮਾਰੀ

ਬਰਨਾਲਾ: ਅੱਜ ਸਵੇਰ ਸਮੇਂ ਹੀ ਈਡੀ ਵੱਲੋਂ ਤਪਾ ਮੰਡੀ ਵਿਖੇ ਛਾਪੇਮਾਰੀ ਕੀਤੀ ਗਈ। ਉੱਥੇ ਹੀ ਈਡੀ ਦੀ ਟੀਮ ਨੇ ਰੇਲਵੇ ਸਟੇਸ਼ਨ ਨੇੜੇ ਇੱਕ ਘਰ ਵਿੱਚ ਛਾਪਾ ਮਾਰਿਆ ਹੈ। ਜਿਸ ਵਿੱਚ ਪੰਜਾਬ ਪੁਲਿਸ ਦੇ ਨਾਲ ਈਡੀ ਦੇ 6 ਅਧਿਕਾਰੀ ਸ਼ਾਮਿਲ ਹਨ। ਈਡੀ ਨੇ ਸਬੰਧਿਤ ਪਰਿਵਾਰਕ ਮੈਂਬਰਾਂ ਨੂੰ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਘਰ ਦੇ ਦਰਵਾਜ਼ੇ ਬੰਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਈਡੀ ਨੇ ਇਹ ਛਾਪੇਮਾਰੀ ਸਵੇਰੇ ਕਰੀਬ 7 ਵਜੇ ਕੀਤੀ ਸੀ।

ਈਡੀ ਦੀ ਰੇਡ ਉਪਰੰਤ ਪੂਰੇ ਤਪਾ ਸ਼ਹਿਰ ਵਿੱਚ ਮੱਚਿਆ ਹੜਕੰਪ: ਸੂਤਰਾਂ ਅਨੁਸਾਰ ਇਹ ਛਾਪੇਮਾਰੀ ਅਮਰੂਦ ਬਾਗਬਾਨੀ ਘੁਟਾਲੇ ਦੇ ਸਬੰਧ ਵਿੱਚ ਕੀਤੀ ਗਈ ਹੈ। ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਮੀਡੀਆ ਅਧਿਕਾਰੀਆਂ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਛਾਪੇਮਾਰੀ ਦਾ ਅਸਲ ਕਾਰਨ ਕੀ ਸੀ। ਈਡੀ ਦੀ ਰੇਡ ਉਪਰੰਤ ਪੂਰੇ ਤਪਾ ਸ਼ਹਿਰ ਵਿੱਚ ਹੜਕੰਪ ਮੱਚ ਗਿਆ। ਸਾਰਾ ਦਿਨ ਮੀਡੀਆ ਅਤੇ ਵਪਾਰੀ ਵਰਗ ਅਲੱਗ-ਅਲੱਗ ਕਿਆਸਅਰਾਈਆਂ ਲਗਾਉਂਦਾ ਰਿਹਾ।

10-11 ਘੰਟਿਆਂ ਤੋਂ ਈਡੀ ਦੀ ਟੀਮ ਵਲੋਂ ਚੱਲ ਰਹੀ ਜਾਂਚ-ਪੜਤਾਲ: ਈਡੀ ਵੱਲੋਂ ਜਿਸ ਵਿਅਕਤੀ ਦੇ ਘਰ ਛਾਪਾ ਮਾਰਿਆ ਗਿਆ ਹੈ, ਉਸ ਦਾ ਨਾਂ ਵਿਕਾਸ ਕੁਮਾਰ ਉਰਫ਼ ਬਬਲਾ ਹੈ, ਜਿਸ ਦੀ ਤਪਾ ਮੰਡੀ ਵਿੱਚ ਟੈਲੀਵਿਜ਼ਨ ਦੀ ਦੁਕਾਨ ਹੈ। ਸੂਤਰਾਂ ਅਨੁਸਾਰ ਉਕਤ ਵਿਅਕਤੀ ਦੇ ਲਿੰਕ ਅਮਰੂਦ ਘੁਟਾਲੇ ਵਾਲੇ ਅਫ਼ਸਰ ਨਾਲ ਜੁੜਦੇ ਹਨ। ਅਮਰੂਦ ਘੁਟਾਲੇ ਦੇ ਆਈ ਏ ਐਸ ਅਧਿਕਾਰੀ ਦੇ ਰਿਸ਼ਤੇਦਾਰ ਬਠਿੰਡਾ ਨਾਲ ਸਬੰਧਤ ਹਨ, ਜਿਨ੍ਹਾਂ ਦੇ ਘਰ ਪਹਿਲਾਂ ਹੀ ਈਡੀ ਦੀ ਰੇਡ ਚੱਲ ਰਹੀ ਹੈ, ਉੱਥੇ ਇਸ ਵਿਅਕਤੀ ਦਾ ਲਿੰਕ ਬਠਿੰਡਾ ਵਾਲੇ ਪਰਿਵਾਰ ਨਾਲ ਹੈ। ਜਿਸ ਕਰਕੇ ਅੱਜ ਤਪਾ ਮੰਡੀ ਵਿੱਚ ਜਾਂਚ ਪੜਤਾਲ ਕਰਨ ਈਡੀ ਦੀ ਟੀਮ ਪਹੁੰਚੀ ਹੈ। ਫਿਲਹਾਲ ਕਰੀਬ 10-11 ਘੰਟਿਆਂ ਤੋਂ ਈਡੀ ਦੀ ਟੀਮ ਵਲੋਂ ਆਪਣੀਆਂ ਜਾਂਚ ਪੜਤਾਲ ਜਾਰੀ ਚੱਲ ਰਹੀ ਹੈ।

ABOUT THE AUTHOR

...view details