ਪੰਜਾਬ

punjab

ETV Bharat / state

ਮਾਨਸਾ ’ਚ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ, ਠੇਕੇ ’ਤੇ ਲਈ ਹੈ ਜ਼ਮੀਨ - SUNDI ATTACK ON WHEAT CROP

ਮਾਨਸਾ ਵਿੱਚ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਹੋ ਗਿਆ ਹੈ, ਜਿਸ ਕਾਰਨ ਫਸਲ ਬਰਬਾਦ ਹੋ ਗਈ ਹੈ।

Sundi attack on wheat crop
ਮਾਨਸਾ ’ਚ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ (Etv Bharat)

By ETV Bharat Punjabi Team

Published : Jan 25, 2025, 5:41 PM IST

ਮਾਨਸਾ:ਜ਼ਿਲ੍ਹੇ ਦੇ ਪਿੰਡ ਮਾਖਾ ਚੈਲਾਂ ਵਿਖੇ ਕਿਸਾਨ ਬੂਟਾ ਸਿੰਘ ਦੀ ਕਣਕ ਦੀ ਫਸਲ ਉੱਤੇ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਕਿਸਾਨ ਦੀ ਢਾਈ ਏਕੜ ਦੇ ਕਰੀਬ ਫਸਲ ਬਰਬਾਦ ਹੋ ਗਈ ਹੈ। ਕਿਸਾਨ ਨੇ ਕਿਹਾ ਕਿ ਉਸ ਨੇ ਜ਼ਮੀਨ ਠੇਕੇ ਉੱਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਹੈ, ਪਰ ਅੱਜ ਸਿੱਧੀ ਬਿਜਾਈ ਕਰਨ ਦੇ ਕਾਰਨ ਉਨ੍ਹਾਂ ਦੀ ਕਣਕ ਖਰਾਬ ਹੋ ਰਹੀ ਹੈ ਅਸੀਂ ਕਣਕ ਦੀ ਫਸਲ ਉੱਤੇ 4 ਵਾਰ ਸਪਰੇਅ ਕਰ ਚੁੱਕੇ ਹਾਂ, ਪਰ ਸੁੰਡੀ ਦਾ ਹਮਲਾ ਨਹੀਂ ਰੁਕ ਰਿਹਾ ਹੈ।

ਮਾਨਸਾ ’ਚ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ (Etv Bharat)

‘ਸਿੱਧੀ ਬਿਜਾਈ ਕਰਨ ਕਾਰਨ ਹੋਇਆ ਸੁੰਡੀ ਦਾ ਹਮਲਾ’

ਕਿਸਾਨ ਨੇ ਕਿਹਾ ਕਿ ਕਣਕ ਦੀ ਸਿੱਧੀ ਬਿਜਾਈ ਕਰਨ ਦੇ ਨਾਲ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਹੋਇਆ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਦਿਖਾਈ ਦੇਣ ਲੱਗਾ ਹੈ ਜਿਸ ਕਾਰਨ ਕਿਸਾਨ ਚਿੰਤਾ ਦੇ ਵਿੱਚ ਹਨ। ਜ਼ਿਲ੍ਹੇ ਦੇ ਪਿੰਡ ਮਾਖਾ ਚਹਿਲਾਂ ਵਿਖੇ ਕਿਸਾਨ ਬੂਟਾ ਸਿੰਘ ਦੀ ਢਾਈ ਏਕੜ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਹੋ ਗਿਆ ਹੈ। ਜਿਸ ਕਾਰਨ ਕਿਸਾਨ ਪਰੇਸ਼ਾਨ ਹੈ ਅਤੇ ਕਿਸਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਸੁੰਡੀ ਦਾ ਹਮਲਾ ਰੋਕਣ ਦੇ ਲਈ ਛੜਕਾ ਕੀਤਾ ਜਾ ਰਿਹਾ ਹੈ, ਪਰ ਸੁੰਡੀ ਦਾ ਹਮਲਾ ਨਹੀਂ ਰੁਕ ਰਿਹਾ ਹੈ।

‘ਤਿੰਨ ਤੋਂ ਚਾਰ ਵਾਰ ਕੀਟਨਾਸ਼ਕ ਦਾ ਛੜਕਾਅ ਕਰਨ ’ਤੇ ਵੀ ਨਹੀਂ ਘਟੀ ਸੁੰਡੀ ਦੀ ਮਾਰ’

ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਉਸ ਨੇ ਠੇਕੇ ਉੱਤੇ ਢਾਈ ਏਕੜ ਜ਼ਮੀਨ ਲੈ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਕਣਕ ਦੀ ਫਸਲ ਉੱਤੇ ਲਗਾਤਾਰ ਸੁੰਡੀ ਦਾ ਹਮਲਾ ਵਧ ਰਿਹਾ ਹੈ। ਉਹਨਾਂ ਕਿਹਾ ਕਿ ਉਹ ਤਿੰਨ ਤੋਂ ਚਾਰ ਵਾਰ ਕੀਟਨਾਸ਼ਕ ਦਵਾਈਆਂ ਦਾ ਛੜਕਾ ਵੀ ਕਰ ਚੁੱਕੇ ਹਨ ਪਰ ਲਗਾਤਾਰ ਸੁੰਡੀ ਵੱਧ ਰਹੀ ਹੈ, ਪਰ ਸੁੰਡੀ ਖਤਮ ਨਹੀਂ ਹੋ ਰਹੀ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਖੇਤਾਂ ਵਿੱਚ ਤੁਰੰਤ ਪਹੁੰਚ ਕੇ ਸੁੰਡੀ ਦੇ ਹਮਲੇ ਨੂੰ ਰੋਕਣ ਦੇ ਲਈ ਸੁਝਾਅ ਦਿੱਤੇ ਜਾਣ ਤਾਂ ਕਿ ਉਹ ਆਪਣੀ ਕਣਕ ਦੀ ਫਸਲ ਨੂੰ ਬਚਾ ਸਕਣ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਬਰਬਾਦ ਹੋ ਰਹੀ ਕਣਕ ਦੀ ਫਸਲ ਦੇ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।

ABOUT THE AUTHOR

...view details