ਫਰੀਦਕੋਟ: ਸਰਕਾਰੀ ਬਰਜਿੰਦਰਾ ਕਾਲਜ ਵਿੱਚ ਕਈ ਦਹਾਕਿਆਂ ਤੋਂ ਚਲਦੀ ਆ ਰਹੀ ਬੀਐਸਸੀ ਐਗਰੀਕਲਚਰ ਦੀ ਡਿਗਰੀ ਸਾਲ 2018 ਵਿਚ ਸਰਕਾਰ ਦੀ ਨਵੀਂ ਪਾਲਿਸੀ ਦੀਆਂ ਸ਼ਰਤਾਂ ਪੂਰੀਆ ਨਾਂ ਹੋਣ ਦੇ ਚਲਦੇ ਬੰਦ ਕਰ ਦਿੱਤੀ ਗਈ ਸੀ। ਜਿਸ ਨੂੰ ਵਿਦਿਅਰਥੀਆਂ ਅਤੇ ਸਹਿਰ ਵਾਸੀਆਂ ਵੱਲੋਂ ਲਗਾਤਾਰ ਕੀਤੇ ਗਏ। ਸੰਘਰਸ ਦੇ ਚਲਦੇ ਬੀਤੇ ਸਾਲ ਸ਼ਰਤਾਂ ਤਹਿਤ ਚਾਲੂ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਸਰਕਾਰ ਅਤੇ ਕਾਲਜ ਪ੍ਰਬੰਧਕਾਂ ਨੂੰ 6 ਮਹੀਨਿਆਂ ਅੰਦਰ ਸਾਰੀਆ ਸ਼ਰਤਾਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਸੈਲਫ ਫਾਇਨੈਂਸ ਸਕੀਮ ਤਹਿਤ ਦਾਖਲੇ ਕਰਨ ਨੂੰ ਆਗਿਆ:ਪਰ ਕਾਲਜ ਪ੍ਰਬੰਧਨ ਅਤੇ ਪੰਜਾਬ ਸਰਕਾਰ ਇਸ ਕੋਰਸ ਨੂੰ ਚਾਲੂ ਰੱਖਣ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਮਿਥੀ ਸਮਾਂ ਹੱਦ ਅੰਦਰ ਪੂਰਾ ਨਹੀਂ ਕਰ ਸਕੀ। ਜਿਸ ਦੇ ਚਲਦੇ ਕਾਲਜ ਦੀ ਮਾਨਤਾ ਮੁੜ ਤੋਂ ਰੱਦ ਕਰ ਦਿੱਤੀ ਗਈ ਅਤੇ ਹੁਣ ਇੱਥੇ ਸਰਕਾਰ ਨੇ ਸੈਲਫ ਫਾਇਨੈਂਸ ਸਕੀਮ ਤਹਿਤ ਦਾਖਲੇ ਕਰਨ ਨੂੰ ਆਗਿਆ ਦਿੱਤੀ ਹੈ। ਜਿਸ ਤਹਿਤ ਕਾਲਜ ਦੇ ਸਾਰੇ ਖਰਚੇ ਵਿਦਿਅਰਥੀਆਂ ਤੋਂ ਹੀ ਪੂਰੇ ਕੀਤੇ ਜਾਣਗੇ। ਜਿਸ ਕਾਰਨ ਫੀਸਾਂ ਵਿਚ ਕਰੀਬ 60 ਪ੍ਰਤੀਸ਼ਤ ਤੱਕ ਦਾ ਵਾਧਾ ਹੋਵੇਗਾ ਅਤੇ ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆ ਦੇ ਹੱਥੋਂ ਇਹ ਕੋਰਸ ਨਿਕਲ ਜਾਵੇਗਾ ਅਤੇ ਅਸਲ ਵਿਚ ਜਮੀਨ ਨਾਲ ਜੁੜੇ ਬੱਚੇ ਖੇਤੀਬਾੜੀ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਵਾਝੇ ਹੋ ਜਾਂਣਗੇ।