ਚੰਡੀਗੜ੍ਹ :ਅੱਜ ਚੰਡੀਗੜ੍ਹ ਵਿਖੇ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਦੇ ਧੂੰਏਂ ਨੂੰ ਲੈ ਕੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਪੰਜਾਬ ਨੂੰ ਹਰ ਚੀਜ਼ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕਿਸਾਨ ਅੱਜ ਅੰਨਦਾਤੇ ਵਜੋਂ ਜਾਣੇ ਜਾਂਦੇ ਹਨ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਕਿਸਾਨਾਂ ਵਿਰੁੱਧ ਐਫ.ਆਈ.ਆਰ. ਦਰਜ ਕਰਨਾ ਇਸ ਸਮੱਸਿਆ ਨਾਲ ਨਜਿੱਠਣ ਦਾ ਹੱਲ ਨਹੀਂ ਹੈ ਕਿਉਂਕਿ ਇਸ ਵਿੱਚ ਸਮਾਜਿਕ ਤੌਰ ਉਤੇ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਗਵੰਤ ਮਾਨ,ਮੁੱਖ ਮੰਤਰੀ,ਪੰਜਾਬ (ETV Bharat) ਸਾਡਾ ਧੂੰਆਂ ਹੀ ਘੁੰਮ ਰਿਹਾ
ਮਰੀਅਮ ਨਵਾਜ਼ 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ ਕਹਿ ਰਹੀ ਹੈ ਕਿ ਭਗਵੰਤ ਮਾਨ ਨੂੰ ਚਿੱਠੀ ਲਿਖਣਗੇ ਕਿਉਂਕਿ ਪੰਜਾਬ ਦਾ ਧੂੰਆਂ ਲਾਹੌਰ ਆ ਰਿਹਾ ਹੈ, ਦਿੱਲੀ ਵਾਲੇ ਕਹਿੰਦੇ ਪੰਜਾਬ ਦਾ ਧੂੰਆਂ ਦਿੱਲੀ ਆ ਰਿਹਾ। ਮੈਂ ਕਿਹਾ ਕਿ ਸਾਡਾ ਧੂੰਆਂ ਹੀ ਘੁੰਮ ਰਿਹਾ ਹੈ। ਜੋ ਵੀ ਆਉਂਦਾ ਹੈ, ਸਾਨੂੰ ਗਲਤ ਦੱਸਣਾ ਸ਼ੁਰੂ ਕਰ ਦਿੰਦਾ ਹੈ। ਮੈਂ ਕਿਹਾ, ਤੁਸੀਂ ਵੀ ਚਿੱਠੀ ਲਿਖੋ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦਾ ਨਾਂ ਲਏ ਬਿਨਾਂ ਸੀ ਐੱਮ ਮਾਨ ਨੇ ਕਿਹਾ... ਮੈਂ ਪਹਿਲਾਂ ਵੀ ਇਕ ਪਾਕਿਸਤਾਨੀ ਤੋਂ ਦੁੱਖੀ ਹੋ ਰਿਹਾ ਹਾਂ, ਤੁਸੀਂ ਮੈਨੂੰ ਹੋਰ ਦੁਖੀ ਨਾ ਕਰੋ।
ਸਿਰਫ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਸਿਰਫ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈ, ਇਹ ਸਮੱਸਿਆ ਯੂਪੀ , ਮੱਧ ਪ੍ਰਦੇਸ਼ , ਹਰਿਆਣਾ ਅਤੇ ਦਿੱਲੀ ਇਨ੍ਹਾਂ ਦੀ ਵੀ ਇਹੀ ਸਮੱਸਿਆ ਹੈ। ਕਹਿਣ ਨਾਲੋਂ ਚੰਗਾ ਕਿ ਇਸਦਾ ਸਮੱਸਿਆ ਦਾ ਹੱਲ ਕੀਤਾ ਜਾਵੇ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਆਏ ਵਿਗਿਆਨੀਆਂ ਨੂੰ ਵੀ ਕਿਹਾ ਕਿ ਸਾਨੂੰ ਇਸਦਾ ਹੱਲ ਦੱਸੋ ਕਿ ਅਸੀਂ ਕੀ ਕਰੀਏ। ਸੀ ਐਮ ਮਾਨ ਨੇ ਕਿਹਾ ਕਿ ਜਦੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ, ਉਸ ਦਾ ਧੂੰਆਂ ਸਭ ਤੋਂ ਪਹਿਲਾਂ ਤਾਂ ਸਾਡੇ ਫੇਫੜਿਆਂ ਵਿਚੋਂ ਹੀ ਲੰਘਦਾ ਹੈ , ਸਾਡੇ ਬੱਚਿਆਂ ਦੇ ਅਤੇ ਸਾਡੇ ਪਿੰਡਾਂ ਦੇ ਉੱਤੋਂਦੀ ਹੋ ਕੇ ਲੰਘਦਾ ਹੈ। ਪਰ ਸੈਂਟਰ ਸਰਕਾਰ ਕਹਿ ਦਿੰਦੀ ਆ ਕਿ ਇਨ੍ਹਾਂ ਉੱਤੇ ਇਲਜ਼ਾਮ ਲਾ ਦੋ , ਕੇਸ ਦਰਜ ਕਰਦੋ ਥੋੜੇ ਦਿਨਾਂ ਦੀ ਤਾਂ ਗੱਲ ਆ , ਬਸ ਇਹ ਕਹਿ ਕੇ ਟਾਲ ਦਿੰਦੇ ਹਨ। ਇਹ ਤਾਂ ਸਮੱਸਿਆ ਦਾ ਕੋਈ ਹੱਲ ਨੀ ਹੋਇਆ ਨਾ।
ਕੋਈ ਹੋਰ ਫਸਲਾਂ ਦਿੱਤੀਆਂ ਜਾਣ
ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਇਹ ਸਮੱਸਿਆ ਦਾ ਹੱਲ ਕਰੋੋ ਜਾਂ ਫਿਰ ਕੋਈ ਹੋਰ ਫਸਲਾਂ ਦਿੱਤੀਆਂ ਜਾਣ, ਅਸੀਂ ਝੋਨਾ ਬੀਜਣਾ ਬੰਦ ਕਰ ਦਿਆਂਗੇ। ਉਨ੍ਹਾਂ ਕਿਹਾ ਜੇਕਰ ਸਾਨੂੰ ਮੱਕੀ , ਬਾਜਰਾ , ਮੂੰਗ ਦਾਲ ਉੱਤੇ ਝੋਨਾ ਅਤੇ ਕਣਕ ਦੇ ਵਾਂਗ ਐਮਐਸਪੀ ਦਿੱਤੀ ਜਾਵੇ , ਤਾਂ ਫਿਰ ਅਸੀਂ ਝੋਨੇ ਦੀ ਥਾਂ ਹੋਰ ਫਸਲ ਬੀਜ ਲਵਾਂਗੇ।