ਅੰਮ੍ਰਿਤਸਰ :15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਜਿਥੇ ਲੋਕਾਂ ਵੱਲੋਂ ਜਸ਼ਨ ਮਨਾਏ ਜਾਂਦੇ ਹਨ। ਉਥੇ ਹੀ ਉਹਨਾਂ ਬੇਗੁਨਾਹਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਜਿਨਾਂ ਨੇ ਦੇਸ਼ ਦੀ ਵੰਡ 1947 ਦੇ ਸਮੇਂ ਜਾਨਾਂ ਕੁਰਬਾਣ ਕੀਤੀਆਂ। ਇਹਨਾਂ 'ਚ ਤਕਰੀਬਨ 10 ਲੱਖ ਤੋਂ ਵੱਧ ਲੋਕ ਸ਼ਾਮਿਲ ਸਨ। ਇਸ ਵੰਡ ਦੇ ਵਿੱਚ ਮਾਰੇ ਗਏ ਜਿਸ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸ਼ਾਮਿਲ ਸਨ। ਇਸ ਮੌਕੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਜੋ ਲੋਕ ਮਾਰੇ ਗਏ ਸਨ, ਉਨਾਂ ਨੂੰ ਨਾ ਤਾਂ ਪਾਕਿਸਤਾਨ ਦੀ ਪਾਰਲੀਮੈਂਟ ਅਤੇ ਨਾ ਹੀ ਹਿੰਦੁਸਤਾਨ ਦੀ ਪਾਰਲੀਮੈਂਟ ਯਾਦ ਕਰਦੀ ਹੈ।
ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤੀ ਪ੍ਰਤੀਕਿਰਿਆ, ਕਹੀ ਇਹ ਗੱਲ - Sri Akal Takht Sahib on Ram Rahim - SRI AKAL TAKHT SAHIB ON RAM RAHIM
Ram Rahim Parole: ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਤੋਂ ਫਰਲੋ ਦੇਣ ਦਾ ਮਾਮਲਾ ਮੁੜ ਤੋਂ ਗਰਮਾ ਗਿਆ ਹੈ। ਇਸ ਨੁੰ ਲੈਕੇ ਇੱਕ ਵਾਰ ਫਿਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਮੁੱਦੇ 'ਤੇ ਤਿੱਖੇ ਨਿਸ਼ਾਨੇ ਸਾਧਦੇ ਆਖਿਆ ਕਿ ਜਿਸ ਨੂੰ ਥੋੜੇ-ਥੋੜੇ ਦਿਨ ਬਾਅਦ ਪੈਰੋਲ ਦਿੱਤੀ ਜਾ ਰਹੀ ਹੈ। ਉਸ ਦਾ ਮਕਸਦ ਸਿਰਫ਼ ਤੇ ਸਿਰਫ਼ ਚੋਣਾਂ 'ਚ ਲਾਭ ਲੈਣਾ ਹੈ। ਪਰ ਕੇਂਦਰ ਦੇ ਇਸ ਫੈਸਲੇ ਨਾਲ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।
Published : Aug 16, 2024, 1:59 PM IST
ਸਿੱਖਾਂ ਨਾਲ ਹੋ ਰਿਹਾ ਵਿਤਕਰਾ :ਉਹਨਾਂ ਕਿਹਾ ਕਿ ਕਦੇ ਵੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ। ਚੰਗੇ ਕਾਰੋਬਾਰ ਕਰਨ ਵਾਲੇ ਲੋਕ ਜਦੋਂ ਰਿਫਿਊਜੀ ਬਣ ਕੇ ਭਾਰਤ ਦੇ ਹਿੱਸੇ ਆਏ ਤਾਂ ਉਹਨਾਂ ਨਾਲ ਵਖਰੇਵਾਂ ਕੀਤਾ ਗਿਆ। ਇਸ ਵਿੱਚ ਕੁਰਬਾਣੀਆਂ ਦੇਣ ਵਾਲੇ ਵਧੇਰੇ ਲੋਕ ਪੰਜਾਬ ਦੇ ਸਿੱਖ ਸਨ। ਉਹਨਾਂ ਨੇ ਕਿਹਾ ਕਿ ਸਾਨੂੰ ਸਰਕਾਰੀ ਨੌਕਰੀ ਚੋਣਾਂ ਅਤੇ ਹੋਰ ਵੀ ਕੰਮਾਂ ਦੇ ਵਿੱਚ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਨਾਂ ਕੁਝ ਹੋਣ ਦੇ ਬਾਵਜੁਦ ਵੀ ਸਿੱਖ ਅਪਾਣੇ ਹੱਕਾਂ ਲਈ ਦਰ ਦਰ ਭਟੱਕ ਰਹੇ ਹਨ। ਬੰਦੀ ਸਿੰਘਾਂ ਬਾਰੇ ਉਹਨਾਂ ਨੇ ਕਿਹਾ ਜੋ ਸਿੱਖ ਪਿਛਲੇ 32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਆਪਣੀਆਂ ਸਜ਼ਾਵਾਂ ਭੋਗ ਚੁੱਕੇ ਹਨ, ਉਹਨਾਂ ਨੂੰ ਰਿਹਾਈ ਮਿਲਣੀ ਚਾਹੀਦੀ ਹੈ। ਉਹਨਾਂ ਨੇ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਵੀ ਕਿਹਾ ਕਿ ਉਹ ਇਸ ਤੇ ਪੂਰਨ ਵਿਚਾਰ ਕਰਨ। ਕਿਉਂਕਿ ਸੁਪਰੀਮ ਕੋਰਟ ਵੱਲੋਂ ਪਿਛਲੇ 12 ਸਾਲਾਂ ਤੋਂ ਸਰਕਾਰਾਂ ਨੂੰ ਵਿਚਾਰ ਕਰਨ ਲਈ ਇਹ ਕੇਸ ਦਿੱਤਾ ਗਿਆ ਸੀ ਪਰ ਅਜੇ ਤੱਕ ਇਹ ਪੈਂਡਿੰਗ ਹੈ ਨਾ ਤਾਂ ਬੰਦੀ ਸਿੰਘ ਅੱਜ ਤੱਕ ਰਿਹਾ ਹੋਏ ਨੇ ਅਤੇ ਨਾ ਹੀ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਜਿਹੜੀ ਫਾਂਸੀ ਉਮਰ ਕੈਦ ਵਿੱਚ ਤਬਦੀਲ ਕੀਤੀ ਗਈ।
ਸਿਆਸੀ ਲਾਹੇ ਲਈ ਬਲਾਤਕਾਰੀ ਨੂੰ ਮਿਲ ਰਹੀ ਪੈਰੋਲ:ਇਸ ਮੌਕੇ ਉਹਨਾਂ ਕਿਹਾ ਕਿ ਵੋਟਾਂ ਦੇ ਨੇੜੇ ਆਉਂਦੇ ਹੀ ਬਲਾਤਕਾਰੀ ਡੇਰਾ ਸਿਰਸਾ ਦੇ ਮੂਖੀ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ। ਇਸ ਸਭ ਸਿਆਸੀ ਲਾਹੇ ਲਈ ਹੋ ਰਿਹਾ ਹੈ, ਪਰ ਜੋ ਸਿੰਘ ਦੇਸ਼ ਦੀ ਖਾਤਿਰ ਲੜੇ ਜੇਲ੍ਹਾਂ ਕੱਟੀਆਂ, ਉਹ ਅੱਜ ਵੀ ਸਜ਼ਾਵਾਂ ਪੂਰੀਆਂਦੇ ਬਾਵਜੁਦ ਜੇਲ੍ਹਾਂ 'ਚ ਕੈਦ ਹਨ। ਜੋ ਕਿ ਬੇਹੱਦ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਅਜਿਹਾ ਹਰ ਵਾਰ ਹੋਣਾ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਊਂਦਾ ਹੈ। ਕਿ ਸਿੱਖ ਅੱਜ ਵੀ ਆਪਣੇ ਮੁਲਕ ਵਿੱਚ ਆਜ਼ਾਦ ਨਹੀਂ ਹਨ। ਜਦਕਿ ਲੁਧਿਆਣਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਰੈਲੀ ਵਿੱਚ ਅਮਿਤ ਸ਼ਾਹ ਦਾ ਬਿਆਨ ਸੀ ਕਿ ਹਮ ਇਨਕੋ ਕਬੀ ਮਾਫ ਨਹੀਂ ਕਰੇਗੇ। ਸੋ ਇਸ ਤਰ੍ਹਾਂ ਦਾ ਜਿਹੜਾ ਬਿਆਨ ਹੈ ਉਹ ਨਿੰਦਨ ਯੋਗ ਹੈ। ਸੋਦਾ ਸਾਧ ਦੇ ਪੈਰੋਲ ਮਿਲਣ ਤੇ ਉਹਨਾਂ ਨੇ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਉਸ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਜਦਕਿ ਸਜਾ ਭੁਗਤ ਕਿਉਂਕਿ ਬੰਦੀ ਸਿੰਘਾਂ ਨੂੰ ਅਜੇ ਤੱਕ ਰਿਹਾਈ ਨਹੀਂ ਮਿਲੀ।