ਪੰਜਾਬ

punjab

ਪੰਜਾਬ 'ਚ ਕੁੱਲ 2.14 ਕਰੋੜ ਵੋਟਰ ਤੈਅ ਕਰਨਗੇ ਉਮੀਦਵਾਰਾਂ ਦੀ ਕਿਸਮਤ, ਜਾਣੋ ਤੁਹਾਡੇ ਹਲਕੇ 'ਚ ਕਿੰਨੇ ਵੋਟਰ? - Punjab Lok Sabha Election

By ETV Bharat Punjabi Team

Published : May 7, 2024, 1:42 PM IST

Updated : May 8, 2024, 8:29 AM IST

Punjab Lok Sabha Election 2024: ਪੰਜਾਬ ਵਿੱਚ ਕੁੱਲ 24,451 ਪੋਲਿੰਗ ਸਟੇਸ਼ਨ ਸਥਾਪਿਤ ਹੋਣਗੇ। 5.28 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ, ਜਿਨ੍ਹਾਂ ਚੋਂ 1.89 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਵੋਟਰਾਂ ਨੂੰ ਇਸ ਵਾਰ 70 ਨੂੰ ਪਾਰ ਕਰਨ ਦਾ ਟੀਚਾ ਹਾਸਲ ਕਰਨ ਲਈ ਉਤਸ਼ਾਹ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ।

Lok Sabha constituencies of Punjab
Lok Sabha constituencies of Punjab (ਈਟੀਵੀ ਭਾਰਤ (ਗ੍ਰਾਫਿਕਸ))

ਚੰਡੀਗੜ੍ਹ:ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਹ 14 ਮਈ ਤੱਕ ਜਾਰੀ ਰਹੇਗੀ। 11 ਅਤੇ 12 ਮਈ ਨੂੰ ਛੁੱਟੀਆਂ ਹੋਣ ਕਾਰਨ ਕਾਗਜ਼ ਦਾਖਲ ਨਹੀਂ ਕੀਤੇ ਜਾ ਸਕਣਗੇ। ਕਾਗਜ਼ਾਂ ਦੀ ਪੜਤਾਲ 15 ਮਈ ਨੂੰ ਹੋਵੇਗੀ ਅਤੇ 17 ਮਈ ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਤਰੀਕ ਹੈ। 1 ਜੂਨ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।

ਕਰੋੜਾਂ ਵੋਟਰ ਦੇਣਗੇ ਵੋਟ : ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਿੱਚ ਨਵੀਆਂ ਵੋਟਾਂ ਬਣਾਉਣ ਦੀ 4 ਮਈ ਆਖਰੀ ਮਿਤੀ ਸੀ ਅਤੇ 6 ਮਈ ਨੂੰ ਜਾਰੀ ਕੀਤੀ ਗਈ ਵੋਟਰ ਸੂਚੀ ਅਨੁਸਾਰ ਪੰਜਾਬ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 21 ਹਜ਼ਾਰ 555 ਸੀ | (2,14,21,555)। ਇਨ੍ਹਾਂ ਵਿੱਚ 1 ਕਰੋੜ 12 ਲੱਖ 67 ਹਜ਼ਾਰ 19 (1 12, 67, 019) ਪੁਰਸ਼ ਵੋਟਰ, 1 ਕਰੋੜ 1 ਲੱਖ 53 ਹਜ਼ਾਰ 767 (1 ਲੱਖ 53 ਹਜ਼ਾਰ 803) ਮਹਿਲਾ ਵੋਟਰ ਅਤੇ 769 ਹੋਰ ਵੋਟਰ ਹਨ। 4 ਮਈ ਤੱਕ ਨਵੀਆਂ ਵੋਟਾਂ ਬਣਾਉਣ ਲਈ ਜਮ੍ਹਾਂ ਕਰਵਾਏ ਗਏ ਫਾਰਮਾਂ ਦਾ ਨਿਪਟਾਰਾ 14 ਮਈ ਤੱਕ ਕੀਤਾ ਜਾਣਾ ਹੈ, ਇਸ ਲਈ ਕੁੱਲ ਵੋਟਰਾਂ ਦੀ ਅੰਤਿਮ ਪ੍ਰਕਾਸ਼ਨਾ ਇਸ ਮਿਤੀ ਤੋਂ ਬਾਅਦ ਸਾਹਮਣੇ ਆਵੇਗੀ।

ਕੁੱਲ ਵੋਟਰ (ਈਟੀਵੀ ਭਾਰਤ (ਗ੍ਰਾਫਿਕਸ))

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 5 ਲੱਖ 28 ਹਜ਼ਾਰ 864 ਵੋਟਰ 18-19 ਸਾਲ ਵਰਗ ਨਾਲ ਸਬੰਧਤ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਇਨ੍ਹਾਂ ਵਿੱਚ 3 ਲੱਖ 16 ਹਜ਼ਾਰ 670 ਲੜਕੇ, 2 ਲੱਖ 12 ਹਜ਼ਾਰ 178 ਲੜਕੀਆਂ ਅਤੇ 16 ਹੋਰ ਵੋਟਰ ਸ਼ਾਮਲ ਹਨ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 832 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ਵਿੱਚੋਂ 88,169 ਪੁਰਸ਼, 1,01,661 ਔਰਤਾਂ ਅਤੇ 2 ਹੋਰ ਵੋਟਰ ਹਨ।

ਸਿਬਿਨ ਸੀ ਨੇ ਦੱਸਿਆ ਕਿ 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹੋਣਗੇ, ਜਿਨ੍ਹਾਂ ਵਿੱਚੋਂ 16,517 ਪਿੰਡਾਂ ਵਿੱਚ ਅਤੇ 7934 ਸ਼ਹਿਰਾਂ ਵਿੱਚ ਬਣਾਏ ਗਏ ਹਨ। ਪੰਜਾਬ ਵਿੱਚ 100 ਫੀਸਦੀ ਫੋਟੋ ਸ਼ਨਾਖਤੀ ਕਾਰਡ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਵੋਟਰਾਂ ਨੂੰ 'ਇਸ ਵਾਰ 70 ਪਾਸ ਕਰਨ' ਦੇ ਟੀਚੇ ਨੂੰ ਹਾਸਲ ਕਰਨ ਲਈ ਵੱਡੀ ਗਿਣਤੀ 'ਚ ਆਪਣੀ ਵੋਟ ਪਾਉਣੀ ਚਾਹੀਦੀ ਹੈ।

ਹਲਕੇ ਮੁਤਾਬਕ ਵੋਟਰ (ਈਟੀਵੀ ਭਾਰਤ (ਗ੍ਰਾਫਿਕਸ))

ਲੋਕ ਸਭਾ ਹਲਕੇ ਵਿੱਚ ਕਿੰਨੇ ਵੋਟਰ:ਲੋਕ ਸਭਾ ਹਲਕਾ ਗੁਰਦਾਸਪੁਰਵਿੱਚ ਕੁੱਲ 16 ਲੱਖ 3 ਹਜ਼ਾਰ 628 ਵੋਟਰ ਹਨ, ਜਿਨ੍ਹਾਂ ਵਿੱਚ 8 ਲੱਖ 48 ਹਜ਼ਾਰ 196 ਪੁਰਸ਼ ਵੋਟਰ, 7 ਲੱਖ 55 ਹਜ਼ਾਰ 396 ਮਹਿਲਾ ਵੋਟਰ ਅਤੇ 36 ਟਰਾਂਸਜੈਂਡਰ ਵੋਟਰ ਹਨ।ਅੰਮ੍ਰਿਤਸਰਵਿੱਚ ਕੁੱਲ 16 ਲੱਖ 8 ਹਜ਼ਾਰ 391 ਵੋਟਰ ਹਨ, ਜਿਨ੍ਹਾਂ ਵਿੱਚ 8 ਲੱਖ 43 ਹਜ਼ਾਰ 985 ਪੁਰਸ਼ ਵੋਟਰ, 7 ਲੱਖ, 64 ਹਜ਼ਾਰ, 343 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ। ਖਡੂਰ ਸਾਹਿਬਵਿੱਚ ਕੁੱਲ 16 ਲੱਖ, 64 ਹਜ਼ਾਰ, 199 ਵੋਟਰ ਹਨ, ਜਿਨ੍ਹਾਂ ਵਿੱਚ 8 ਲੱਖ, 74 ਹਜ਼ਾਰ, 470 ਪੁਰਸ਼ ਵੋਟਰ, 7 ਲੱਖ, 89 ਹਜ਼ਾਰ, 662 ਮਹਿਲਾ ਵੋਟਰ ਅਤੇ 67 ਟਰਾਂਸਜੈਂਡਰ ਵੋਟਰ ਹਨ। ਜਲੰਧਰਵਿੱਚ ਕੁੱਲ 16 ਲੱਖ 50 ਹਜ਼ਾਰ 849 ਵੋਟਰ ਹਨ, ਜਿਨ੍ਹਾਂ ਵਿੱਚ 8 ਲੱਖ 58 ਹਜ਼ਾਰ 239 ਪੁਰਸ਼ ਵੋਟਰ, 7 ਲੱਖ 92 ਹਜ਼ਾਰ 566 ਮਹਿਲਾ ਵੋਟਰ ਅਤੇ 44 ਟਰਾਂਸਜੈਂਡਰ ਵੋਟਰ ਹਨ।

ਇਸੇ ਤਰ੍ਹਾਂ, ਹੁਸ਼ਿਆਰਪੁਰ ਵਿੱਚ ਕੁੱਲ 16 ਲੱਖ 43 ਵੋਟਰ ਹਨ, ਜਿਨ੍ਹਾਂ ਵਿੱਚੋਂ 8 ਲੱਖ 30 ਹਜ਼ਾਰ 54 ਪੁਰਸ਼ ਵੋਟਰ, 7 ਲੱਖ 69 ਹਜ਼ਾਰ 946 ਮਹਿਲਾ ਵੋਟਰ ਅਤੇ 43 ਟਰਾਂਸਜੈਂਡਰ ਵੋਟਰ ਹਨ। ਆਨੰਦਪੁਰ ਸਾਹਿਬ ਵਿੱਚ ਕੁੱਲ 17 ਲੱਖ 27 ਹਜ਼ਾਰ 844 ਵੋਟਰ ਹਨ, ਜਿਨ੍ਹਾਂ ਵਿੱਚ 9 ਲੱਖ 1 ਹਜ਼ਾਰ 917 ਪੁਰਸ਼ ਵੋਟਰ, 8 ਲੱਖ 25 ਹਜ਼ਾਰ 864 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ।

ਲੁਧਿਆਣਾ ਵਿੱਚ ਕੁੱਲ 17 ਲੱਖ 54 ਹਜ਼ਾਰ 11 ਵੋਟਰ ਹਨ, ਜਿਨ੍ਹਾਂ ਵਿੱਚੋਂ 9 ਲੱਖ 34 ਹਜ਼ਾਰ 744 ਪੁਰਸ਼ ਵੋਟਰ, 8 ਲੱਖ 19 ਹਜ਼ਾਰ 135 ਮਹਿਲਾ ਵੋਟਰ ਅਤੇ 132 ਟਰਾਂਸਜੈਂਡਰ ਵੋਟਰ ਹਨ। ਫ਼ਤਹਿਗੜ੍ਹ ਸਾਹਿਬ ਵਿੱਚ ਕੁੱਲ 15 ਲੱਖ 50 ਹਜ਼ਾਰ 734 ਵੋਟਰ ਹਨ, ਜਿਨ੍ਹਾਂ ਵਿੱਚ 8 ਲੱਖ 22 ਹਜ਼ਾਰ 493 ਪੁਰਸ਼ ਵੋਟਰ, 7 ਲੱਖ 28 ਹਜ਼ਾਰ 209 ਮਹਿਲਾ ਵੋਟਰ ਅਤੇ 32 ਟਰਾਂਸਜੈਂਡਰ ਵੋਟਰ ਹਨ।

ਪੋਲਿੰਗ ਬੂਥ (ਈਟੀਵੀ ਭਾਰਤ (ਗ੍ਰਾਫਿਕਸ))

ਦੂਜੇ ਪਾਸੇ,ਫ਼ਰੀਦਕੋਟ ਵਿੱਚ ਕੁੱਲ 15 ਲੱਖ 87 ਹਜ਼ਾਰ 461 ਵੋਟਰ ਹਨ, ਜਿਨ੍ਹਾਂ ਵਿੱਚੋਂ 8 ਲੱਖ 38 ਹਜ਼ਾਰ 605 ਪੁਰਸ਼ ਵੋਟਰ, 7 ਲੱਖ 48 ਹਜ਼ਾਰ 775 ਮਹਿਲਾ ਵੋਟਰ ਅਤੇ 81 ਟਰਾਂਸਜੈਂਡਰ ਵੋਟਰ ਹਨ। ਫ਼ਿਰੋਜ਼ਪੁਰ ਵਿੱਚ ਕੁੱਲ 16 ਲੱਖ 68 ਹਜ਼ਾਰ 113 ਵੋਟਰ ਹਨ, ਜਿਨ੍ਹਾਂ ਵਿੱਚ 8 ਲੱਖ 79 ਹਜ਼ਾਰ 704 ਪੁਰਸ਼ ਵੋਟਰ, 7 ਲੱਖ 88 ਹਜ਼ਾਰ 361 ਮਹਿਲਾ ਵੋਟਰ ਅਤੇ 48 ਟਰਾਂਸਜੈਂਡਰ ਵੋਟਰ ਹਨ।

ਬਠਿੰਡਾ ਵਿੱਚ ਕੁੱਲ 16 ਲੱਖ 48 ਹਜ਼ਾਰ 866 ਵੋਟਰ ਹਨ, ਜਿਨ੍ਹਾਂ ਵਿੱਚ 8 ਲੱਖ 68 ਹਜ਼ਾਰ 959 ਪੁਰਸ਼ ਵੋਟਰ, 7 ਲੱਖ 79 ਹਜ਼ਾਰ 873 ਮਹਿਲਾ ਵੋਟਰ ਅਤੇ 34 ਟਰਾਂਸਜੈਂਡਰ ਵੋਟਰ ਹਨ। ਸੰਗਰੂਰਵਿੱਚ ਕੁੱਲ 15 ਲੱਖ 55 ਹਜ਼ਾਰ 370 ਵੋਟਰ ਹਨ, ਜਿਨ੍ਹਾਂ ਵਿੱਚ 8 ਲੱਖ 23 ਹਜ਼ਾਰ 448 ਪੁਰਸ਼ ਵੋਟਰ, 7 ਲੱਖ 31 ਹਜ਼ਾਰ 876 ਮਹਿਲਾ ਵੋਟਰ ਅਤੇ 46 ਟਰਾਂਸਜੈਂਡਰ ਵੋਟਰ ਹਨ। ਪਟਿਆਲਾ ਵਿੱਚ ਕੁੱਲ 18 ਲੱਖ 2 ਹਜ਼ਾਰ 46 ਵੋਟਰ ਹਨ, ਜਿਨ੍ਹਾਂ ਵਿੱਚ 9 ਲੱਖ 42 ਹਜ਼ਾਰ 205 ਪੁਰਸ਼ ਵੋਟਰ, 8 ਲੱਖ 59 ਹਜ਼ਾਰ 761 ਮਹਿਲਾ ਵੋਟਰ ਅਤੇ 80 ਟਰਾਂਸਜੈਂਡਰ ਵੋਟਰ ਹਨ।

Last Updated : May 8, 2024, 8:29 AM IST

ABOUT THE AUTHOR

...view details