ਪੰਜਾਬ

punjab

ETV Bharat / state

ਸ਼ਿਵ ਸੈਨਾ ਆਗੂ ਦੀ ਪਤਨੀ ਨੇ ਚੁੱਕੇ ਵੱਡੇ ਸਵਾਲ; ਗੱਲਬਾਤ ਕਰਦੇ ਹੋਏ ਭਾਵੁਕ, ਕਿਹਾ- ਜੇ ਮੈਂ ਟੁੱਟ ਗਈ ਤਾਂ ਉਹਨਾਂ ਨੂੰ ਕਿਵੇਂ ਸਾਂਭਾਂਗੇ - Shiv Sena leader Sandeep Thapar - SHIV SENA LEADER SANDEEP THAPAR

ਬੀਤੇ ਦਿਨੀਂ ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ ਹੋਇਆ, ਜਿਸ 'ਚ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਦੋ ਮੁਲਜ਼ਮ ਕਾਬੂ ਵੀ ਕਰ ਲਏ ਜਦਕਿ ਇੱਕ ਦੀ ਭਾਲ ਜਾਰੀ ਹੈ। ਉਥੇ ਹੀ ਹਮਲੇ ਤੋਂ ਬਾਅਦ ਸ਼ਿਵ ਸੈਨਾ ਆਗੂ ਦੀ ਪਤਨੀ ਨੇ ਸਵਾਲ ਚੁੱਕੇ ਹਨ।

ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦੀ ਪਤਨੀ
ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦੀ ਪਤਨੀ (ETV BHARAT)

By ETV Bharat Punjabi Team

Published : Jul 6, 2024, 5:32 PM IST

ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦੀ ਪਤਨੀ (ETV BHARAT)

ਲੁਧਿਆਣਾ: ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਉਦੋਂ ਖੁੱਲ੍ਹ ਗਈ ਜਦੋਂ ਲੁਧਿਆਣਾ 'ਚ ਗੰਨਮੈਨ ਨਾਲ ਹੋਣ ਤੋਂ ਬਾਅਦ ਵੀ ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਜਾਨਲੇਵਾ ਹਮਲਾ ਹੋ ਗਿਆ। ਬੇਸ਼ੱਕ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਤਿੰਨ ਵਿਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ 'ਤੇ ਸਵਾਲ ਜ਼ਰੂਰ ਖੜੇ ਹੋਏ।

ਸਿਰ ਅਤੇ ਬਾਹਾਂ 'ਤੇ ਨੇ ਗੰਭੀਰ ਸੱਟਾਂ: ਉਥੇ ਹੀ ਸ਼ਿਵ ਸੈਨਾ ਆਗੂ 'ਤੇ ਹੋਏ ਹਮਲੇ ਤੋਂ ਬਾਅਦ ਜਿੱਥੇ ਅੱਜ ਰਾਜਨੀਤਿਕ ਅਤੇ ਧਾਰਮਿਕ ਆਗੂ ਉਹਨਾਂ ਦਾ ਹਾਲ ਜਾਨਣ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਪਹੁੰਚ ਰਹੇ ਹਨ। ਉੱਥੇ ਹੀ ਦੂਜੇ ਪਾਸੇ ਉਹਨਾਂ ਦੀ ਧਰਮ ਪਤਨੀ ਜੋ ਬੀਤੇ ਦਿਨ ਤੋਂ ਲਗਾਤਾਰ ਉਹਨਾਂ ਦੇ ਨਾਲ ਹੈ, ਉਹਨਾਂ ਦੱਸਿਆ ਕਿ ਹੁਣ ਉਹਨਾਂ ਦੀ ਹਾਲਤ 'ਚ ਕੁਝ ਸੁਧਾਰ ਜ਼ਰੂਰ ਆਇਆ ਹੈ। ਉਹਨਾਂ ਕਿਹਾ ਕਿ ਸੰਦੀਪ ਥਾਪਰ ਦੇ ਸਿਰ ਅਤੇ ਬਾਹਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ, ਕਈ ਟਾਂਕੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਮੈਂ ਉਹਨਾਂ ਦੀ ਹਾਲਤ ਬਿਆਨ ਨਹੀਂ ਕਰ ਸਕਦੀ। ਇਹ ਕਹਿੰਦੇ ਹੋਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ, ਉਹਨਾਂ ਨੇ ਕਿਹਾ ਕਿ ਜੇਕਰ ਮੈਂ ਟੁੱਟ ਗਈ ਤਾਂ ਫਿਰ ਉਹਨਾਂ ਨੂੰ ਕੌਣ ਸੰਭਾਲੇਗਾ। ਉਹਨਾਂ ਕਿਹਾ ਕਿ ਮੈਂ ਆਪਣਾ ਕੰਮ ਸਹੀ ਤਰ੍ਹਾਂ ਕਰਦੀ ਹਾਂ ਪਰ ਪੁਲਿਸ ਨੇ ਆਪਣਾ ਕੰਮ ਸਹੀ ਤਰ੍ਹਾਂ ਨਹੀਂ ਕੀਤਾ। ਰੀਟਾ ਥਾਪਰ ਨੇ ਕਿਹਾ ਕਿ ਸੰਦੀਪ ਥਾਪਰ ਬਹਾਦਰ ਸਨ, ਇਸੇ ਕਰਕੇ ਇੰਨੇ ਵੱਡੇ ਵਾਰ ਉਹਨਾਂ ਨੇ ਝੱਲ ਲਏ।

ਪੁਲਿਸ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ: ਸੰਦੀਪ ਥਾਪਰ ਦੀ ਪਤਨੀ ਨੇ ਦੱਸਿਆ ਕਿ ਫਿਲਹਾਲ ਉਹ ਕੁਝ ਵੀ ਦੱਸਣ ਦੀ ਹਾਲਤ ਦੇ ਵਿੱਚ ਨਹੀਂ ਹਨ। ਉਹਨਾਂ ਕਿਹਾ ਕਿ ਉਹ ਬੀਤੇ ਦਿਨ ਬੇਹੋਸ਼ ਰਹੇ ਅਤੇ ਅੱਜ ਉਹਨਾਂ ਨੂੰ ਹੋਸ਼ ਆਇਆ ਜਿਸ ਤੋਂ ਬਾਅਦ ਉਹਨਾਂ ਨੇ ਉੱਠ ਕਿ ਉਹਨਾਂ ਨਾਲ ਥੋੜੀ ਬਹੁਤ ਗੱਲਬਾਤ ਕੀਤੀ ਹੈ ਪਰ ਉਹਨਾਂ ਕਿਹਾ ਕਿ ਮੈਂ ਫਿਲਹਾਲ ਉਹਨਾਂ ਤੋਂ ਅਜਿਹਾ ਕੁਝ ਪੁੱਛਣ ਦੀ ਹਾਲਤ ਦੇ ਵਿੱਚ ਨਹੀਂ ਹਾਂ। ਦੋ ਮੁਲਜ਼ਮਾਂ ਦੇ ਗ੍ਰਫਤਾਰ ਹੋਣ ਸਬੰਧੀ ਉਹਨਾਂ ਕਿਹਾ ਕਿ ਸਿਰਫ ਗ੍ਰਿਫਤਾਰੀ ਨਾਲ ਕੁਝ ਨਹੀਂ ਹੋਵੇਗਾ, ਇਸ ਦੇ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ ਕਿ ਆਖਿਰਕਾਰ ਇਹ ਕਾਰਨ ਕੀ ਸੀ ਅਤੇ ਇਸ ਪਿੱਛੇ ਕੌਣ ਸੀ। ਰੀਟਾ ਥਾਪਰ ਨੇ ਦੱਸਿਆ ਕਿ ਪੁਲਿਸ ਨੇ ਆਪਣਾ ਕੰਮ ਸਹੀ ਢੰਗ ਦੇ ਨਾਲ ਨਹੀਂ ਕੀਤਾ, ਉੱਥੇ ਹੀ ਉਹਨਾਂ ਕਿਹਾ ਕਿ ਉਹ ਲਗਾਤਾਰ ਉਹਨਾਂ ਦੀ ਸਲਾਮਤੀ ਮੰਗ ਰਹੇ ਹਨ।

ABOUT THE AUTHOR

...view details