ਸੰਗਰੂਰ :ਸ਼੍ਰੋਮਣੀ ਅਕਾਲੀ ਦੱਲ ਵੱਲੋਂ ਇਹਨੀ ਦਿਨੀਂ ਪੰਜਾਬ ਬਚਾਓ ਯਾਤਰਾ ਕੱਡ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਪੰਜਾਬ ਨੂੰ ਬਚਾਅ ਲਓ। ਨਸ਼ੇ ਅਤੇ ਅਪਰਾਧ ਦੇਦ ਦਿਲਦਲ ਚੋਂ ਕਢਯ ਅਤੇ ਪੰਥ ਦੇ ਹੱਕ 'ਚ ਖੜ੍ਹਣ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਮੋਕੇ ਅਕਾਲ ਦਿਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵਿਰੋਧੀ ਪਤਾਰਟੀਆਂ ਉਤੇ ਤੰਜ ਵੀ ਕੱਸੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਿੱਥੇ ਬਿਤੇ ਦਿਨੀਂ ਮੁੱਖ ਮੰਤਰੀ ਮਾਨ ਡੀ ਸ਼ਹਿਰ ਸੰਗਰੂਰ ਪਹੁੰਚੇ ਜਿਥੇ ਉਹਨਾਂ ਨੇ ਸੂਬਾ ਸਰਕਾਰ ਅਤੇ ਵਿਰੋਧੀ ਧਿਰ ਪਾਰਟੀ ਕਾਂਗਰਸ ਉੱਤੇ ਸ਼ਬਦੀ ਹਮਲੇ ਕੀਤੇ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸੂਬਾ ਸਰਕਾਰ 'ਤੇ ਚੁੱਕੇ ਵੱਡੇ ਸਵਾਲ - Sukhbir Singh badal on aap - SUKHBIR SINGH BADAL ON AAP
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਤੋਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨੇ ਸਾਧੇ ਹਨ। ਉਨਾਂ ਕਿਹਾ ਕਿ ਸਿਆਸਤ ਵਿੱਚ ਲੀਡਰਾਂ ਵੱਲੋਂ ਇੱਕ ਦੂਜੇ ਉੱਤੇ ਅਕਸਰ ਹੀ ਦੋਸ਼ ਲਾਏ ਜਾਂਦੇ ਹਨ, ਪਰ ਆਪਣੇ ਲਾਹੇ ਲਈ ਕਦੋਂ ਇੱਕ ਹੀ ਮੰਚ ਉਤੇ ਇੱਕਠੇ ਹੋ ਜਾਣ ਇਹ ਵੀ ਪਤਾ ਨਹੀਂ ਲੱਗਦਾ। ਫਿਰ ਅਜਿਹੇ ਨੇਤਾਵਾਂ ਉਤੇ ਲੋਕ ਕੀ ਵਿਸ਼ਵਾਸ ਕਰਨ।
Published : Apr 1, 2024, 1:10 PM IST
'ਪੰਜਾਬ ਨੂੰ ਆਮ ਆਦਮੀ ਪਾਰਟੀ ਤੋਂ ਬਚਾਓ' :ਉਹਨਾਂ ਕਿਹਾ ਕਿ ਜੋ ਲੋਕ ਕੱਲ ਤੱਕ ਇੱਕ ਦੂਜੇ ਉੱਤੇ ਭਦੀਆਂ ਟਿੱਪਣੀਆਂ ਕਰਦੇ ਸਨ। ਇੱਕ ਦੂਜੇ ਨੂੰ ਮਾੜਾ ਬੋਲਦੇ ਸਨ ਅੱਜ ਉਹੀ ਨੇਤਾ ਇੱਕ ਦੂਜੇ ਨਾਲ ਮੰਚ ਸਾਂਝਾ ਕਰਦੇ ਨਜ਼ਰ ਆ ਰਹੇ ਹਨ। ਸੁਖਬੀਰ ਬਾਦਲ ਦੀ ਇਹ ਤਲਖ਼ ਟਿਪਣੀ ਸਿਧੇ ਤੌਰ 'ਤੇ ਕਾਂਗਰਸ ਅਤੇ ਆਪ ਦੇ ਇੰਡੀਆ ਗੱਠਜੋੜ ਨੂੰ ਲੈਕੇ ਕੀਤੀ ਗਈ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਦੂਜੇ ਉੱਤੇ ਵੱਡੇ ਵੱਡੇ ਗੰਭੀਰ ਦੋਸ਼ ਲਗਾਣ ਵਾਲੇ ਲੀਡਰ ਇੱਕੋ ਮੰਚ ਉੱਤੇ ਇਕੱਠੇ ਬੈਠ ਜਾਂਦੇ ਹਨ। ਜਿਸ ਤਰ੍ਹਾਂ ਕਿ ਹੁਣ ਆਮ ਆਦਮੀ ਪਾਰਟੀ ਅਤੇ ਦੂਸਰਿਆਂ ਪਾਰਟੀਆਂ ਦਾ ਗਠਬੰਧਨ ਦੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਦੂਜੇ ਪਾਰਟੀਆਂ ਤੇ ਗਠਬੰਧਨ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਹਨ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਮੰਚ 'ਤੇ ਇਕੱਠੇ ਬੈਠੇ ਹਨ। ਇਹ ਪੰਜਾਬ ਵਿੱਚ ਆਪਸ ਵਿੱਚ ਮਿਲੀਭੁਗਤ ਹਨ। ਪੰਜਾਬ ਨੂੰ ਇਹਨਾਂ ਤੋਂ ਬਚਾਉਣ ਦੀ ਲੋੜ ਹੈ।
- ਸੁਨੀਲ ਜਾਖੜ ਦਾ ਵੱਡਾ ਬਿਆਨ-ਭ੍ਰਿਸ਼ਟਾਚਾਰ 'ਚ ਕਾਂਗਰਸ ਦੇ ਵੀ ਕਈ ਨੇਤਾਵਾਂ ਦੇ ਆਉਣਗੇ ਨਾਮ - aam aadmi party jolt in punjab
- ਕਾਂਗਰਸ ਨੇ ਜਾਰੀ ਕੀਤੀ ਯੂਪੀ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ, ਸੋਨੀਆ-ਖੜਗੇ ਸਮੇਤ ਇਹ ਆਗੂ ਸ਼ਾਮਲ - star campaigners for uttar pradesh
- 'ਆਪ' ਨੂੰ ਇੱਕ ਹੋਰ ਵੱਡਾ ਝਟਕਾ, ਜਲੰਧਰ ਤੋਂ ਦਰਜਨਾਂ ਕੌਂਸਲਰ ਭਾਜਪਾ 'ਚ ਹੋਏ ਸ਼ਾਮਲ - More than 20 leaders join BJP
ਆਪ ਨੇ 22 ਫਸਲਾਂ 'ਤੇ ਐਮ.ਐਸ.ਪੀ ਦਾ ਕੀਤਾ ਝੂਠਾ ਵਾਅਦਾ : ਸੁਖਬੀਰ ਸਿੰਘ ਬਾਦਲ ਸੰਗਰੂਰ ਵਿੱਚ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ਗ੍ਰਹਿ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਨਿੱਜੀ ਖੇਤਰ ਨੂੰ ਖਰੀਦ ਅਤੇ ਅਲਾਟਮੈਂਟ ਕਿਸ ਦੀਆਂ ਮੰਗਾਂ ਦੇ ਉਲਟ ਹੈ। ਇੱਕ ਪਾਸੇ ਅਰਵਿੰਦ ਕੇਜਰੀਵਾਲ ਕਹਿੰਦੇ ਹਨ, ਉਹ ਕਹਿ ਰਹੇ ਸਨ ਕਿ ਸਾਡੀ ਸਰਕਾਰ ਆਉਣ 'ਤੇ 22 ਫਸਲਾਂ 'ਤੇ ਐਮ.ਐਸ.ਪੀ. ਦਿੱਤਾ ਜਾਵੇਗਾ, ਪਰ ਦੂਜੇ ਪਾਸੇ ਸਰਕਾਰ ਸਰਕਾਰੀ ਮੰਡੀਆਂ ਨੂੰ ਢਾਹ ਲਾਉਣ ਦਾ ਕੰਮ ਕਰ ਰਹੀ ਹੈ, ਇਸ ਦਾ ਅਸਰ ਪੂਰੇ ਸਰਕਾਰੀ ਮੰਡੀ ਬੋਰਡ 'ਤੇ ਪਵੇਗਾ, ਅਤੇ ਦਿੱਲੀ ਤੋਂ ਆ ਰਹੇ ਹੁਕਮਾਂ ਕਾਰਨ ਮੰਡੀਆਂ ਦਾ ਨਿੱਜੀਕਰਨ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ 'ਤੇ ਦੋਸ਼ ਲਾਉਂਦਿਆਂ ਪੰਜਾਬ 'ਚ ਬੈਠੇ ਆਗੂਆਂ ਨੇ ਪੰਜਾਬ ਨੂੰ ਪੈਸਾ ਇਕੱਠਾ ਕਰਨ ਦਾ ਜ਼ਰੀਆ ਬਣਾ ਲਿਆ ਹੈ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਬਿਲਡਰਾਂ ਨੂੰ ਹੀ ਕਿਹਾ ਹੈ। ਪੰਜ-ਪੰਜ ਕਰੋੜ ਰੁਪਏ ਅਤੇ ਉਸਦੇ ਪਰਿਵਾਰ ਲਈ ਵੀ ਕਬਜ਼ਾ ਹੈ, ਅੱਜ ਦਿੱਲੀ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਇੱਕ ਮੰਚ 'ਤੇ ਇਕੱਠੇ ਬੈਠੇ ਹਨ ਅਤੇ ਪੰਜਾਬ ਵਿੱਚ ਵੀ ਮੀਟਿੰਗਾਂ ਕਰ ਰਹੇ ਹਨ ਅਤੇ ਹੁਣ ਪੰਜਾਬ ਨੂੰ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚਣ ਦੀ ਲੋੜ ਹੈ।