ਚੰਡੀਗੜ੍ਹ: ਇੱਕ ਪਾਸੇ ਕਣਕ ਦੀ ਫ਼ਸਲ ਦੀ ਬਿਜਾਈ ਲਈ DAP ਖਾਦ ਦੀ ਸਮੱਸਿਆ ਤਾਂ ਦੂਜੇ ਪਾਸੇ ਕਈ-ਕਈ ਦਿਨਾਂ ਤੋਂ ਕਿਸਾਨ ਮੰਡੀਆਂ 'ਚ ਝੋਨੇ ਦੀ ਫ਼ਸਲ ਵੇਚਣ ਲਈ ਬੈਠੇ ਹੋਏ ਹਨ। ਇਸ ਨੂੰ ਲੈਕੇ ਹੁਣ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਜਿਸ ਨੂੰ ਲੈਕੇ ਅਕਾਲੀ ਦਲ ਵਲੋਂ ਐਲਾਨ ਵੀ ਕਰ ਦਿੱਤਾ ਗਿਆ।
ਪੰਜਾਬ 'ਚ ਕਿਸਾਨੀ ਲਈ ਵੱਡਾ ਸੰਕਟ ਖੜਾ ਹੋਇਆ
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਪੰਜਾਬ ਭਰ ਵਿੱਚ ਕਿਸਾਨੀ ਲਈ ਵੱਡਾ ਸੰਕਟ ਖੜਾ ਹੋ ਗਿਆ ਹੈ। ਪੰਜਾਬ ਭਰ ਵਿੱਚ ਕਿਸਾਨ 15-20 ਦਿਨਾਂ ਤੋਂ ਲਗਾਤਾਰ ਮੰਡੀਆਂ ਵਿੱਚ ਆਪਣੀਆਂ ਜਿਣਸਾਂ ਵੇਚਣ ਵਾਸਤੇ ਬੈਠੇ ਹਨ। ਇਸ ਦੌਰਾਨ ਨਾ ਹੀ ਖਰੀਦ ਹੋ ਪਾ ਰਹੀ ਹੈ ਅਤੇ ਨਾ ਹੀ ਲਿਫਟਿੰਗ ਦੇ ਪ੍ਰਬੰਧ ਠੀਕ ਤਰੀਕੇ ਕੰਮ ਕਰ ਰਹੇ ਹਨ। ਜਿਸ ਦਾ ਖਮਿਆਜਾ ਮਿਹਨਤੀ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।