ਪੰਜਾਬ

punjab

ETV Bharat / state

ਜਥੇਦਾਰ ਨਾਲ ਮੀਟਿੰਗ ਨੂੰ ਲੈਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੀ ਮੀਡੀਆ ਨੂੰ ਬੇਨਤੀ, ਸੁਣੋ ਕੀ ਆਖਿਆ... - HARJINDER SINGH DHAMI

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਮੀਡੀਆ ਨੂੰ ਅਪੀਲ

SGPC PRESIDENT DHAMI
ਐਸਜੀਪੀਸੀ ਪ੍ਰਧਾਨ ਦੀ ਮੀਡੀਆ ਨੂੰ ਬੇਨਤੀ (ETV Bharat)

By ETV Bharat Punjabi Team

Published : 16 hours ago

ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਜਿਵੇਂ ਉਨ੍ਹਾਂ ਦੀ ਮੁਲਾਕਾਤ ਬਾਰੇ ਮੀਡੀਆ ਨੂੰ ਪਤਾ ਲੱਗਿਆ ਤਾਂ ਵੱਖ-ਵੱਖ ਤਰ੍ਹਾਂ ਦੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਗਏ।

ਐਸਜੀਪੀਸੀ ਪ੍ਰਧਾਨ ਦੀ ਮੀਡੀਆ ਨੂੰ ਬੇਨਤੀ (ETV Bharat)

ਮੀਡੀਆ ਨੂੰ ਧਾਮੀ ਦੀ ਸਲਾਹ

ਜਥੇਦਾਰ ਨਾਲ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਮੀਡੀਆ ਨੂੰ ਅਪੀਲ਼ ਕੀਤੀ ਗਈ ਹੈ। ਉਨ੍ਹਾਂ ਨੇ ਵੱਡਾ ਬਿਆਨ ਦਿੰਦੇ ਹੋਏ ਆਖਿਆ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉੱਥੇ ਹੀ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਹਨ। ਇਸੇ ਕਾਰਨ ਉਨ੍ਹਾਂ ਦੀਆਂ ਰੁਟੀਨ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ। ਐਸਜੀਪੀਸੀ ਦੇ ਪ੍ਰਧਾਨ ਨੇ ਆਖਿਆ ਕਿ ਉਨ੍ਹਾਂ ਦੀਆਂ ਮੀਟਿੰਗਾਂ ਕਈ ਵਾਰ ਜਥੇਦਾਰ ਸਾਹਿਬ ਦੀ ਰਿਹਾਇਸ਼, ਕਦੇ ਮੇਰੀ ਰਿਹਾਇਸ਼ 'ਤੇ ਹੁੰਦੀਆਂ ਹਨ।

ਰੂਲ ਆਊਟ

ੳੇੁਨ੍ਹਾਂ ਨੇ ਅੱਜ ਦੀ ਹੋਈ ਮੀਟਿੰਗ ਬਾਰੇ ਛਿੜੀ ਹੋਈ ਚਰਚਾ 'ਤੇ ਆਖਿਆ ਕਿ ਜੋ ਵੀ ਕਿਆਸ ਲਗਾਏ ਜਾ ਰਹੇ ਨੇ, ਉਹ ਉਨ੍ਹਾਂ ਨੂੰ ਰੂਲ ਆਊਟ ਕਰਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਮੀਡੀਆ ਨੂੰ ਕਿਹਾ ਕਿ ਕੋਈ ਵੀ ਕਿਆਸ ਲਗਾਉਣ ਤੋਂ ਪਹਿਲਾਂ ਸਪੱਸ਼ਟੀਕਰਨ ਜ਼ਰੂਰ ਲੈ ਲਿਆ ਜਾਵੇ। ਇਹ ਮੀਟਿੰਗ ਸਿਰਫ਼ ਰੁਟੀਨ ਮੀਟਿੰਗ ਹੈ।ਇਸ ਦਾ ਕੋਈ ਹੋਰ ਮਤਲਬ ਨਾ ਕੱਢਿਆ ਜਾਵੇ। ਐਸਜੀਪੀਸੀ ਦੇ ਪ੍ਰਧਾਨ ਨੇ ਬੇਨਤੀ ਕਰਦੇ ਆਖਿਆ ਕਿ ਇਹ ਸਾਡਾ ਰੋਜ਼ ਦਾ ਕੰਮ ਹੈ, ਇਸ ਲਈ ਕੋਈ ਕਿਆਸ ਲਗਾਉਣ ਤੋਂ ਬੇਹਤਰ ਹੋਵੇਗਾ ਕਿ ਪਹਿਲਾਂ ਉਸ ਬਾਰੇ ਪੁੱਛ ਲਿਆ ਜਾਵੇ।

ABOUT THE AUTHOR

...view details