ਪੰਜਾਬ

punjab

ETV Bharat / state

ਮੀਂਹ ਨਾਲ ਕਿਤੇ ਰਾਹਤ ਤਾਂ ਕਿਤੇ ਆਫ਼ਤ, ਪਾਣੀ 'ਚ ਡੁੱਬਿਆ CM ਸਿਟੀ ਦਾ ਸੀਵਰੇਜ ਵਿਭਾਗ ਦਾ ਦਫ਼ਤਰ - CM City Sangrur - CM CITY SANGRUR

Sangrur Sewage Water: ਸੰਗਰੂਰ 'ਚ ਪਏ ਭਾਰੀ ਪੀਣ ਕਾਰਨ ਸੀਵਰੇਜ ਵਿਭਾਗ ਦਾ ਦਫ਼ਤਰ ਜਲ-ਥਲ ਹੋ ਗਿਆ। ਜਿਸ ਕਾਰਨ ਕਈ ਫੁੱਟ ਪਾਣੀ ਦਫ਼ਤਰ ਦੇ ਅੰਦਰ ਵੜ ਗਿਆ। ਉਥੇ ਹੀ ਪ੍ਰਸ਼ਾਸਨ ਦੀ ਨਲਾਇਕੀ ਨੂੰ ਸਾਹਮਣੇ ਲਿਆਉਣ ਲਈ ਸਮਾਜਸੇਵੀ ਨੌਜਵਾਨ ਨੇ ਦਫ਼ਤਰ ਦੇ ਅੰਦਰ ਖੜੇ ਮੀਂਹ ਦੇ ਪਾਣੀ ਵਿੱਚ ਤੈਰ ਕੇ ਵੀ ਦਿਖਾਇਆ।

ਮੀਂਹ ਨਾਲ ਕਿਤੇ ਰਾਹਤ ਤਾਂ ਕਿਤੇ ਆਫ਼ਤ
ਮੀਂਹ ਨਾਲ ਕਿਤੇ ਰਾਹਤ ਤਾਂ ਕਿਤੇ ਆਫ਼ਤ (ETV BHARAT)

By ETV Bharat Punjabi Team

Published : Jun 27, 2024, 6:11 PM IST

ਮੀਂਹ ਨਾਲ ਕਿਤੇ ਰਾਹਤ ਤਾਂ ਕਿਤੇ ਆਫ਼ਤ (ETV BHARAT)

ਸੰਗਰੂਰ:ਮਾਨਸੂਨ ਦੀ ਪਹਿਲੀ ਬਰਸਾਤ ਹੋਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਸ਼ਹਿਰ ਦੇ ਵਿੱਚੋਂ ਪਾਣੀ ਦੀ ਨਿਕਾਸੀ ਕਰਨ ਵਾਲਾ ਸੀਵਰੇਜ ਵਿਭਾਗ ਖੁਦ ਹੀ ਮਾਨਸੂਨ ਦੀ ਪਹਿਲੀ ਬਰਸਾਤ ਦਾ ਸ਼ਿਕਾਰ ਹੋ ਗਿਆ। ਦੱਸ ਦਈਏ ਕਿ ਸ਼ਹਿਰ ਦੇ ਵਿੱਚ ਸੀਵਰੇਜ ਵਿਭਾਗ ਦਾ ਦਫ਼ਤਰ ਮੀਂਹ ਦੇ ਪਾਣੀ ਦੇ ਵਿੱਚ ਪੂਰੇ ਤਰੀਕੇ ਨਾਲ ਡੁੱਬ ਗਿਆ। ਦਫਤਰ ਦੇ ਹਰ ਇੱਕ ਕਮਰੇ ਦੇ ਵਿੱਚ ਕਈ-ਕਈ ਫੁੱਟ ਪਾਣੀ ਜਮਾਂ ਹੋ ਗਿਆ।

ਸੀਵਰੇਜ ਵਿਭਾਗ ਦਫ਼ਤਰ 'ਚ ਮੀਂਹ ਦਾ ਪਾਣੀ:ਇਸ ਵਿਚਾਲੇ ਕੁਰਸੀਆਂ ਟੇਬਲ ਸਾਰੇ ਪਾਣੀ ਦੇ ਵਿੱਚ ਡੁੱਬੇ ਪਏ ਹਨ ਤੇ ਦਫ਼ਤਰ ਦੇ ਮੁਲਾਜ਼ਮ ਦਫ਼ਤਰ ਨੂੰ ਲਾਵਾਰਿਸ ਛੱਡ ਕੇ ਇਥੋਂ ਗਾਇਬ ਹੋ ਗਏ ਹਨ। ਉਥੇ ਹੀ ਦਫ਼ਤਰ 'ਚ ਭਰੇ ਪਾਣੀ ਨੂੰ ਲੈਕੇ ਪ੍ਰਸ਼ਾਸਨ ਦੀ ਪੋਲ ਖੋਲ੍ਹਦਿਆਂ ਸਮਾਜ ਸੇਵੀ ਅਵਤਾਰ ਸਿੰਘ ਵਲੋਂ ਤੈਰ ਕੇ ਵੀ ਦਿਖਾਇਆ ਗਿਆ। ਇਸ ਦੌਰਾਨ ਉਸ ਸਮਾਜ ਸੇਵੀ ਨੇ ਕਿਹਾ ਕਿ ਉਹ ਸੀਵਰੇਜ ਵਿਭਾਗ ਆਏ ਸੀ ਪਰ ਇਥੇ ਆ ਕੇ ਦੇਖਿਆ ਤਾਂ ਇਹ ਝੀਲ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁਹੱਲੇ 'ਚ ਕਈ ਥਾਵਾਂ 'ਤੇ ਪਾਣੀ ਦੀ ਨਿਕਾਸੀ ਦੀ ਬੇਨਤੀ ਲੈਕੇ ਸੀਵਰੇਜ ਵਿਭਾਗ ਦੇ ਦਫ਼ਤਰ ਆਏ ਸਨ ਪਰ ਇਥੇ ਆ ਕੇ ਦੇਖਿਆ ਕਿ ਸ਼ਹਿਰ 'ਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰਨ ਵਾਲਾ ਸੀਵਰੇਜ ਵਿਭਾਗ ਖੁਦ ਮੀਂਹ ਦੇ ਪਾਣੀ 'ਚ ਡੁੱਬਿਆ ਪਿਆ ਹੈ।

ਦਫ਼ਤਰ ਲਵਾਰਿਸ ਛੱਡ ਮੁਲਾਜ਼ਮ ਗਾਇਬ:ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸੀਵਰੇਜ ਵਿਭਾਗ ਤੋਂ ਕੀ ਆਸ ਰੱਖਣ ਜੋ ਖੁਦ ਹੀ ਪਾਣੀ 'ਚ ਡੁੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ 'ਚ ਸ਼ਹਿਰ ਦੇ ਵੱਡੇ ਅਧਿਕਾਰੀਆਂ ਦੀ ਰਿਹਾਇਸ਼ ਹੈ ਤੇ ਨਾਲ ਹੀ ਇਸ ਦਫ਼ਤਰ 'ਚ ਕੋਈ ਵੀ ਮੁਲਾਜ਼ਮ ਮੌਕੇ 'ਤੇ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਰੂਮ ਤੱਕ ਕਈ ਫੁੱਟ ਪਾਣੀ ਭਰਿਆ ਹੋਇਆ ਹੈ, ਜਿਸ ਨਾਲ ਨੁਕਸਾਨ ਦਾ ਖਦਸਾ ਵੱਡਾ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਦੇ ਹਰ ਇੱਕ ਕਮਰੇ ਦੇ ਵਿੱਚ ਪਾਣੀ ਹੈ ਪਰ ਮੁਲਾਜ਼ਮ ਦਫ਼ਤਰ ਨੂੰ ਲਾਵਾਰਿਸ ਛੱਡ ਕੇ ਇੱਥੋਂ ਗਾਇਬ ਹੋ ਚੁੱਕੇ ਹਨ।

ਪ੍ਰਸ਼ਾਸਨ ਨੂੰ ਢੁੱਕਵਾਂ ਪ੍ਰਬੰਧ ਕਰਨ ਦੀ ਲੋੜ:ਸਮਾਜਸੇਵੀ ਦਾ ਕਹਿਣਾ ਕਿ ਪ੍ਰਸ਼ਾਸਨ ਜਾਂ ਸਰਕਾਰ ਸਿਰਫ਼ ਫੋਟੋਆਂ ਖਿਚਾਉਣ ਤੱਕ ਸੀਮਤ ਹੈ, ਜਦਕਿ ਗਰਾਊਂਡ ਲੈਵਲ 'ਤੇ ਕੋਈ ਕੰਮ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਇਸ ਮੀਂਹ ਕਾਰਨ ਜੋ ਦਫ਼ਤਰ 'ਚ ਕਾਗਜ਼ ਜਾਂ ਫਾਇਲਾਂ ਪਈਆਂ ਹਨ, ਉਹ ਵੀ ਖ਼ਰਾਬ ਹੋ ਗਈਆਂ ਹੋਣੀਆਂ ਪਰ ਪ੍ਰਸ਼ਾਸਨ ਨੇ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ। ਕਾਬਿਲੇਗੌਰ ਹੈ ਕਿ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੈ ਅਤੇ ਉਹ ਇਥੋਂ ਦੋ ਵਾਰ ਸਾਂਸਦ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਸੀਵਰੇਜ ਵਿਭਾਗ ਦਾ ਇਹ ਦਫ਼ਤਰ ਸ਼ਹਿਰ ਦੇ ਪੋਸ਼ ਇਲਾਕੇ ਦੇ ਵਿੱਚ ਹੈ। ਇਸ ਦਫ਼ਤਰ ਦੇ ਸਾਹਮਣੇ ਐਸਡੀਐਮ ਅਤੇ ਏਡੀਸੀ ਸਾਹਿਬ ਦੀ ਰਿਹਾਇਸ਼ ਹੈ। ਇਥੇ ਸਵਾਲ ਤਾਂ ਇਹ ਖੜੇ ਹੁੰਦੇ ਹਨ ਕਿ ਜੇਕਰ ਸ਼ਹਿਰ ਦੇ ਵਿੱਚੋਂ ਮੀਹ ਦੇ ਪਾਣੀ ਦੀ ਨਿਕਾਸੀ ਕਰਨ ਵਾਲਾ ਮਹਿਕਮਾ ਹੀ ਪਾਣੀ ਦੇ ਵਿੱਚ ਡੁੱਬ ਜਾਵੇਗਾ ਤਾਂ ਫਿਰ ਆਮ ਲੋਕਾਂ ਦੀਆਂ ਮੁਸੀਬਤਾਂ ਦੇ ਹੱਲ ਕੌਣ ਕਰੇਗਾ।

ABOUT THE AUTHOR

...view details