ਪੰਜਾਬ

punjab

ETV Bharat / state

ਐਸਪੀ ਓਬਰਾਏ ਦੇ ਯਤਨਾਂ ਸਦਕਾ ਜਾਰਜੀਆ ਹਾਦਸੇ 'ਚ ਮਰਨ ਵਾਲੇ ਤਰਨ ਤਾਰਨ ਦੇ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਘਰ - GEORGIA ACCIDENTS

ਜਾਰਜੀਆ ਵਿੱਚ 12 ਲੋਕਾਂ ਦੀ ਮੌਤ ਹੋਈ ਸੀ, ਜਿੰਨਾਂ ਵਿੱਚੋਂ ਤਰਨਤਾਰਨ ਦੇ ਮ੍ਰਿਤਕ ਸੰਦੀਪ ਸਿੰਘ ਦੀ ਲਾਸ਼ ਘਰ ਲਿਆਂਦੀ ਗਈ ਹੈ।

GEORGIA ACCIDENTS
ਤਰਨਤਾਰਨ ਦੇ ਨੌਜਵਾਨ ਦੀ ਲਾਸ਼ ਲਿਆਂਦੀ ਘਰ (ETV Bharat (ਤਰਨਤਾਰਨ, ਪੱਤਰਕਾਰ))

By ETV Bharat Punjabi Team

Published : Dec 25, 2024, 1:43 PM IST

Updated : Dec 25, 2024, 2:38 PM IST

ਤਰਨਤਾਰਨ:ਪਿਛਲੇ ਦਿਨੀਂ ਜਾਰਜੀਆ 'ਚ ਹੋਏ ਇਕ ਦਰਦਨਾਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਸੀ। ਜਿੰਨ੍ਹਾਂ ਵਿੱਚ 11 ਪੰਜਾਬੀ ਨੌਜਵਾਨ ਵੀ ਸਨ। ਮ੍ਰਿਤਕ ਪਰਿਵਾਰਾਂ ਨੂੰ ਆਪਣੇ ਜ਼ੀਆਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਸਦਮੇ ਵਿੱਚ ਹਨ ਅਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਥੇ ਹੀ ਮ੍ਰਿਤਕਾਂ ਦੇ ਪਰਿਵਾਰ ਆਪਣੇ ਵਾਰਿਸਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਉਣ ਲਈ ਸਰਕਾਰ ਤੋਂ ਫਰਿਆਦ ਲਗਾਈ ਸੀ। ਜਿਸਦੇ ਚੱਲਦਿਆਂ ਐਸਪੀ ਓਬਰਾਏ ਵੱਲੋਂ ਲਾਸ਼ਾਂ ਨੂੰ ਹੌਲੀ-ਹੌਲੀ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਤਰਨਤਾਰਨ ਦੇ ਨੌਜਵਾਨ ਦੀ ਲਾਸ਼ ਲਿਆਂਦੀ ਘਰ (ETV Bharat (ਤਰਨਤਾਰਨ, ਪੱਤਰਕਾਰ))

ਘਰ ਦੀ ਗਰੀਬੀ ਕਾਰਨ ਮ੍ਰਿਤਕ ਸੰਦੀਪ ਗਿਆ ਸੀ ਵਿਦੇਸ਼

ਉੱਥੇ ਹੀ ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਦੇ ਰਹਿਣ ਵਾਲੇ ਮ੍ਰਿਤਕ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੀ ਗਰੀਬੀ ਕਾਰਨ ਸੰਦੀਪ ਸਿੰਘ ਵਿਦੇਸ਼ ਕੰਮ ਕਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਹੀ ਉਹ ਜਾਰਜੀਆ ਗਿਆ ਸੀ ਤੇ ਉੱਥੇ ਇਹ ਭਾਣਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੰਦੀਪ ਦੀ ਮੌਤ ਤੋਂ ਬਾਅਦ ਉਸ ਦੀ ਇੱਕ ਬੇਟੀ ਅਤੇ ਪਤਨੀ ਰਹਿ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮਦਦ ਕਰੇ ਤੇ ਮ੍ਰਿਤਕ ਸੰਦੀਪ ਸਿੰਘ ਦੇ ਪਰਿਵਾਰ ਦੀ ਬਾਂਹ ਫੜੇ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਘਰ ਲਿਆਂਦੀ ਗਈ ਹੈ।


ਐਸਪੀ ਓਬਰਾਏ ਦੇ ਯਤਨਾਂ ਸਕਦਾ ਪਹੁੰਚੀ ਮ੍ਰਿਤਕ ਦੇਹ

ਪਰਿਵਾਰਕ ਮੈਬਰਾਂ ਨੇ ਲਾਸ਼ ਨੂੰ ਭਾਰਤ ਲਿਆਉਣ ਲਈ ਸਰਕਾਰ ਕੋਲ ਗੁਹਾਰ ਲਾਈ ਸੀ। ਇਸ 'ਤੇ ਸਰਬੱਤ ਦਾ ਭਲਾ ਦੇ ਮੁਖੀ ਐਸਪੀ ਓਬਰਾਏ ਨੇ ਤੁੰਰਤ ਹੀ ਜਾਰਜੀਆ ਵਿੱਚ 11 ਭਾਰਤੀਆਂ ਦੀਆਂ ਲਾਸ਼ਾਂ ਨੂੰ ਪੁੰਹਚਾਏ ਜਾਣ ਦੇ ਪ੍ਰਬੰਧ ਕੀਤੇ ਗਏ ਸਨ। ਜੋ ਹੋਲੀ-ਹੋਲੀ ਐਸਪੀ ਉਬਰਾਏ ਨੇ ਵੱਖ-ਵੱਖ ਜ਼ਿਲ੍ਹਿਆਂ ਵਿਚ ਘਰਾਂ ਤੱਕ ਲਾਸ਼ਾਂ ਪਹੁੰਚਾਉਣ ਦਾ ਸਾਰਾ ਖਰਚਾ ਚੁੱਕਿਆ ਹੈ। ਜਿਸ ਤਹਿਤ ਬੀਤੀ ਦੇਰ ਸ਼ਾਮ ਨੂੰ ਅੰਮ੍ਰਿਤਸਰ ਏਅਰਪੋਰਟ ਤੱਕ ਹਵਾਈ ਜਹਾਜ ਰਾਹੀ ਲਾਸ਼ਾਂ ਪਹੁੰਚਦੀਆਂ ਕੀਤੀਆਂ ਗਈਆਂ ਹਨ। ਬਾਅਦ ਵਿੱਚ ਐਬੂਲੈਂਸ ਰਾਹੀਂ ਘਰ ਤੱਕ ਪਹੁੰਚਾਈਆਂ ਗਈਆਂ ਹਨ। ਉਨ੍ਹਾਂ ਵਿੱਚ ਹੀ ਤਰਨਤਾਰਨ ਦੇ ਨੌਜਵਾਨ ਸੰਦੀਪ ਸਿੰਘ ਦੀ ਲਾਸ਼ ਵੀ ਆਪਣੇ ਜੱਦੀ ਘਰ ਲਿਆਂਦੀ ਗਈ ਹੈ।

ਸਾਰੀਆਂ ਲਾਸ਼ਾਂ ਰੈਸਟੋਰੈਂਟ ਦੇ ਕਮਰੇ 'ਚੋਂ ਮਿਲੀਆਂ

ਦੱਸ ਦਈਏ ਕਿ ਜਾਰਜੀਆ 'ਚ ਵਾਪਰੇ ਇਸ ਦੁਖਾਂਤ 'ਚ ਪੰਜਾਬ ਦੇ 11 ਨੌਜਵਾਨਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿੱਚ ਜਾਰਜੀਆ ਦਾ ਇੱਕ ਨਾਗਰਿਕ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਲਾਸ਼ਾਂ ਰੈਸਟੋਰੈਂਟ ਦੇ ਉਸ ਕਮਰੇ 'ਚੋਂ ਮਿਲੀਆਂ, ਜਿੱਥੇ ਕਰਮਚਾਰੀ ਸੌਂਦੇ ਸਨ। ਮ੍ਰਿਤਕਾਂ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਬੰਦ ਕਮਰੇ ਵਿੱਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਹੈ।

Last Updated : Dec 25, 2024, 2:38 PM IST

ABOUT THE AUTHOR

...view details