ਹੈਦਰਾਬਾਦ ਡੈਸਕ:ਜਦੋਂ ਤੋਂ ਸੱਜਣ ਕੁਮਾਰ ਨੂੰ ਦਿੱਲੀ ਸਿੱਖ ਨਸਲਕੁਸ਼ੀ ਮਾਮਲਾ ’ਚ ਉਮਰ ਕੈਦ ਦੀ ਸਜ਼ਾ ਦਾ ਐਲਾਨ ਹੋਇਆ, ਉਦੋਂ ਤੋਂ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸੇ 'ਤੇ ਵੱਖ-ਵੱਖ ਸਿਆਸਤਦਾਨਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ,"ਨਿਆਂ ਵਿੱਚ ਦੇਰੀ ਹੋਈ ਹੈ। ਭਾਜਪਾ ਸਰਕਾਰ ਬਣਨ ਤੋਂ ਬਾਅਦ ਕਈ ਥਾਵਾਂ 'ਤੇ ਦੰਗੇ ਹੋਏ ਹਨ। ਇਸ ਲਈ ਸੁਪਰੀਮ ਕੋਰਟ ਦੇ ਅਧੀਨ ਇੱਕ ਫਾਸਟ-ਟਰੈਕ ਕੋਰਟ ਬਣਾਇਆ ਜਾਣਾ ਚਾਹੀਦਾ ਹੈ। ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਇੱਕ ਵਧੀਆ ਵਿਧੀ ਬਣਾਈ ਜਾਣੀ ਚਾਹੀਦੀ ਹੈ... ਨਿਆਂ ਵਿੱਚ ਦੇਰੀ ਹੋਈ ਹੈ। ਹਾਲਾਂਕਿ, ਮੈਂ ਨਿਆਂ ਦੀ ਸੇਵਾ ਕਰਨ ਲਈ ਅਦਾਲਤ ਦਾ ਧੰਨਵਾਦੀ ਹਾਂ। ਭਾਜਪਾ ਸਿਰਫ਼ ਝੂਠਾ ਸਿਹਰਾ ਲੈਣਾ ਚਾਹੁੰਦੀ ਹੈ ਕਿਉਂਕਿ ਇਹ ਸੁਪਰੀਮ ਕੋਰਟ ਸੀ ਜਿਸਨੇ ਇਸ ਕੇਸ ਲਈ ਇੱਕ ਕਮੇਟੀ ਬਣਾਈ ਸੀ..."
ਸਾਡੇ ਸਿਸਟਮ ਬਾਰੇ ਵੱਡੇ ਸਵਾਲ
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਕਹਿੰਦੇ ਹਨ, "ਇਹ ਰਾਹਤ ਵਾਲੀ ਗੱਲ ਹੈ। ਪਰ ਇਹ ਵੀ ਦੁਖਦਾਈ ਹੈ ਕਿ ਇਹ 40 ਸਾਲਾਂ ਬਾਅਦ ਆਇਆ। ਇਹ ਸਾਡੇ ਸਿਸਟਮ ਬਾਰੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਫਿਰ ਵੀ, ਮੈਨੂੰ ਲੱਗਦਾ ਹੈ ਕਿ ਪਰਿਵਾਰ ਇਸ ਤੋਂ ਥੋੜੇ ਸੰਤੁਸ਼ਟ ਹੋਣਗੇ। ਕਈ ਲੋਕ ਇਨਸਾਫ਼ ਦੀ ਉਡੀਕ ਕਰਦੇ ਹੋਏ ਮਰ ਗਏ। ਪਰ ਉਨ੍ਹਾਂ ਦੇ ਪਰਿਵਾਰ ਅਤੇ ਸਿੱਖ ਭਾਈਚਾਰਾ ਮਹਿਸੂਸ ਕਰੇਗਾ ਕਿ ਇੱਕ ਅਪਰਾਧੀ ਨੂੰ ਸਜ਼ਾ ਮਿਲੀ ਹੈ।"
ਭਾਜਪਾ ਦਾ ਵੱਡਾ ਰੋਲ
ਉਧਰ ਲੁਧਿਆਣਾ ਤੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਖਿਆ ਕਿ ਕਾਂਗਰਸ ਦੀ ਸਰਕਾਰ ਜਿੱਥੇ ਦੋਸ਼ੀਆਂ ਨੂੰ ਬਚਾ ਰਹੀ ਸੀ, ੳੱਥੇ ਭਾਜਪਾ ਦੀ ਮੋਦੀ ਸਰਕਾਰ ਨੇ ਕਾਤਲਾਂ ਨੂੰ ਸਜਾਵਾਂ ਦਿਵਾੳੇੁਣ 'ਚ ਮਦਦ ਕੀਤੀ। ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਪੜੀਤਾਂ ਦੇ ਜ਼ਖਮਾਂ 'ਤੇ ਲੱਗੀ ਮਲ੍ਹੱਮ (ETV Bharat) ਨਿਆਂ ਹੁਣ ਨਿਆਂ ਨਹੀਂ ਰਿਹਾ
ਉਧਰ ਇਸੇ ਮਾਮਲੇ 'ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ 'ਤੇ, ਐਸਜੀਪੀਸੀ ਦੇ ਸਕੱਤਰ ਐਸ ਪ੍ਰਤਾਪ ਸਿੰਘ ਕਹਿੰਦੇ ਹਨ,"...ਮੈਨੂੰ ਲੱਗਦਾ ਹੈ ਕਿ ਇਹ ਸਜ਼ਾ ਬਹੁਤ ਦੇਰ ਨਾਲ ਆਈ ਹੈ। ਇਸ ਘਟਨਾ ਨੂੰ ਲਗਭਗ 41 ਸਾਲ ਹੋ ਗਏ ਹਨ। 40-41 ਸਾਲਾਂ ਬਾਅਦ, ਨਿਆਂ ਹੁਣ ਨਿਆਂ ਨਹੀਂ ਰਿਹਾ। ਇਹ ਇੱਕ ਰਸਮੀਤਾ ਬਣ ਜਾਂਦਾ ਹੈ ਪਰ ਕਦੇ ਨਾ ਹੋਣ ਨਾਲੋਂ ਦੇਰ ਨਾਲ ਬਿਹਤਰ ਹੈ। ਮੈਂ ਉਨ੍ਹਾਂ ਵਕੀਲਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਲੜਾਈ ਵਿੱਚ ਸਾਡਾ ਸਮਰਥਨ ਕੀਤਾ...ਪਰ ਮੈਨੂੰ ਲੱਗਦਾ ਹੈ ਕਿ ਉਮਰ ਕੈਦ ਦੀ ਇਹ ਸਜ਼ਾ ਬਹੁਤ ਘੱਟ ਹੈ...ਪਰ ਇਹ ਅਜੇ ਵੀ ਉਨ੍ਹਾਂ ਲਈ ਰਾਹਤ ਹੈ..."
ਪੀੜਤਾਂ ਦੇ ਜ਼ਖ਼ਮਾਂ 'ਤੇ ਥੋੜੀਮਲ੍ਹੱਮ
ਇਸੇ ਮਾਮਲੇ 'ਤੇ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਨੇ ਆਖਿਆ ਕਿ " ਸੱਜਣ ਕੁਮਾਰ ਨੇ 84 'ਚ ਬਹੁਤ ਵੱਡਾ ਕਤਲੇਆਮ ਕਰਵਾਇਆ।ਅੱਜ ਉਨ੍ਹਾਂ ਨੂੰ ਮਿਸਾਲੀ ਸਜ਼ਾ ਮਿਲੀ ਹੈ।ਇਸ ਲਈ ਮਾਣਯੋਗ ਜੱਜ ਦਾ ਧੰਨਵਾਦ ਕੀਤਾ। ਇਸ ਨਾਲ ਪੀੜਤਾਂ ਦੇ ਜ਼ਖ਼ਮਾਂ 'ਤੇ ਥੋੜੀ ਮਲ੍ਹੱਮ ਜ਼ਰੂਰ ਲੱਗੇਗੀ ਪਰ ਹਾਲੇ ਹੋਰ ਕਾਤਲਾਂ ਨੂੰ ਸਜਾਵਾਂ ਮਿਲਣੀਆਂ ਬਾਕੀ ਨੇ ਜਿੰਨ੍ਹਾਂ ਨੇ ਬੇਸਕੂਰ ਲੋਕਾਂ ਨੂੰ ਕਤਲ ਕੀਤਾ ਗਿਆ। ਵਕੀਲ ਫੂਲਕਾ ਅਤੇ ਹੋਰਨਾਂ ਦਾ ਵੀ ਧੰਨਵਾਦ ਕੀਤਾ।
ਪੜੀਤਾਂ ਦੇ ਜ਼ਖਮਾਂ 'ਤੇ ਲੱਗੀ ਮਲ੍ਹੱਮ (ETV Bharat)