ਅੰਮ੍ਰਿਤਸਰ: ਰੂਸ ਤੇ ਯੂਕਰੇਨ ਜੰਗ ਦਾ ਅਸਰ ਜਿੱਥੇ ਇੰਨ੍ਹਾਂ ਦੋਵਾਂ ਦੇਸ਼ਾਂ 'ਤੇ ਹੋਇਆ, ਉੱਥੇ ਹੀ ਪੰਜਾਬੀ ਨੌਜਵਾਨਾਂ 'ਤੇ ਵੀ ਇਸ ਯੁੱਧ ਦਾ ਬਹੁਤ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ। ਦਰਅਸਲ 2024 'ਚ ਅੰਮ੍ਰਿਤਸਰ ਦਾ ਨੌਜਵਾਨ ਤੇਜਪਾਲ ਸਿੰਘ ਰੂਸ ਦੀ ਆਰਮੀ 'ਚ ਸ਼ਾਮਿਲ ਹੋਇਆ ਸੀ। ਮਾਰਚ ਤੋਂ ਬਾਅਦ ਤੇਜਪਾਲ ਦੀ ਉਸ ਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੋਈ ਸੀ, ਜਿਸ ਤੋਂ ਬਾਅਦ ਲਗਾਤਾਰ ਤੇਜਪਾਲ ਦੀ ਪਤਨੀ ਪਰਵਿੰਦਰ ਕੌਰ ਅਤੇ ਉਸ ਦੇ ਪਰਿਵਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਤੇਜਪਾਲ ਦੇ ਬਾਰੇ ਕੁਝ ਪਤਾ ਲੱਗ ਸਕੇ। ਜੇਕਰ ਉਸ ਦੀ ਮੌਤ ਵੀ ਹੋ ਗਈ ਹੈ ਤਾਂ ਉਸ ਦਾ ਮ੍ਰਿਤਕ ਸਰੀਰ ਉਨ੍ਹਾਂ ਨੂੰ ਮਿਲ ਸਕੇ।
ਪੁੱਤ ਦਾ ਘਾਟਾ ਤਾਂ ਨਹੀਂ ਹੋਣਾ ਪੂਰਾ ਪਰ ਰੂਸ ਦੇਸ਼ ਨੇ ਪੰਜਾਬੀ ਮੁੰਡੇ ਦੇ ਪਰਿਵਾਰ ਨੂੰ PR ਸਣੇ ਦਿੱਤੀਆਂ ਇਹ ਸਹੂਲਤਾਂ, ਜਾਣੋ ਕੀ ਹੈ ਮਾਮਲਾ - RUSSIAN GOVERNMENT
ਮਾਰਚ ਤੋਂ ਤੇਜਪਾਲ ਦਾ ਕੋਈ ਪਤਾ ਨਹੀਂ ਲੱਗ ਰਿਹਾ, ਸੁਣ ਪਰਿਵਾਰ ਦੀ ਦਾਸਤਾਨ...
Published : 6 hours ago
ਤੇਜਪਾਲ ਦੀ ਪਤਨੀ ਵੱਲੋਂ ਲਗਾਤਾਰ ਰੂਸ ਸਰਕਾਰ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਪਰ ਰੂਸ ਸਰਕਾਰ ਅਤੇ ਰੂਸ ਆਰਮੀ ਨੂੰ ਤੇਜਪਾਲ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ। ਇਸ ਸਭ ਦੇ ਬਾਵਜੂਦ ਹੁਣ ਰੂਸ ਸਰਕਾਰ ਵੱਲੋਂ ਤੇਜਪਾਲ ਦੇ ਪਰਿਵਾਰ ਨੂੰ ਪੀਆਰ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਤੇਜਪਾਲ ਦੀ ਪਤਨੀ ਪਰਵਿੰਦਰ ਕੌਰ ਨੇ ਦੱਸਿਆ ਕਿ ਰੂਸ ਸਰਕਾਰ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੀਆਰ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੀਆਰ ਮਿਲ ਚੁੱਕੀ ਅਤੇ ਜਦੋਂ ਉਸ ਦਾ ਪਰਿਵਾਰ ਰੂਸ ਜਾਵੇਗਾ ਉਨ੍ਹਾਂ ਨੂੰ ਵੀ ਪੀਆਰ ਮਿਲ ਜਾਵੇਗੀ। ਪਰਮਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ 20-20 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚਾ ਵੀ ਦਿੱਤਾ ਜਾਵੇਗਾ।
ਤੇਜਪਾਲ ਦਾ ਪਰਿਵਾਰ ਕਦੋਂ ਜਾਵੇਗਾ ਰੂਸ
ਪਰਵਿੰਦਰ ਕੌਰ ਨੇ ਕਿਹਾ ਕਿ ਉਹ ਢਾਈ ਮਹੀਨੇ ਰੂਸ ਰਹਿ ਕੇ ਆਏ ਨੇ ਅਤੇ ਸਾਰੇ ਆਪਣੇ ਅਤੇ ਆਪਣੇ ਪਰਿਵਾਰ ਦੇ ਕਾਗਜ ਉੱਥੇ ਜਮ੍ਹਾਂ ਕਰਵਾ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਰੂਸ ਜਾਵੇਗਾ ਤਾਂ ਰੂਸ ਸਰਕਾਰ ਵੱਲੋਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਦੇ ਬੱਚੇ ਵੀ ਰੂਸ ਵਿੱਚ ਜਾ ਕੇ ਮੁਫ਼ਤ ਸਿੱਖਿਆ ਲੈਣਗੇ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਤਾਂ ਰੂਸ ਵਿੱਚ ਕਾਫੀ ਠੰਢ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤੇ ਅਤੇ ਉਨ੍ਹਾਂ ਦਾ ਪਰਿਵਾਰ ਰੂਸ ਜਾਵੇਗਾ ਪਰ ਹਮੇਸ਼ਾ ਲਈ ਉਥੇ ਨਹੀਂ ਰਹਿਣਗੇ। ਭਾਰਤ ਵਿੱਚ ਵੀ ਉਹ ਆਉਂਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਯੂਕ੍ਰੇਨ ਸਰਕਾਰ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਹੈ ਕਿ ਜੇਕਰ ਤੇਜਪਾਲ ਨੂੰ ਯੂਕ੍ਰੇਨ ਵਿੱਚ ਬੰਦੀ ਬਣਾਇਆ ਗਿਆ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੇ ਉਨ੍ਹਾਂ ਦੀ ਮੌਤ ਹੋ ਗਈ ਹੈ ਤਾਂ ਉਨ੍ਹਾਂ ਦੀ ਮ੍ਰਿਤਕ ਦੇ ਪਰਿਵਾਰ ਨੂੰ ਸੌਂਪੀ ਜਾਵੇ ਪਰ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ।