CHILD DIED HOUSE ROOF COLLAPSE (ETV Bharat) ਬਰਨਾਲਾ: ਆਵਾ ਬਸਤੀ 'ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਰਾਤ ਨੂੰ ਘਰ 'ਚ ਸੁੱਤੇ ਪਏ ਪਰਿਵਾਰ 'ਤੇ ਛੱਤ ਡਿੱਗ ਗਈ। ਜਿਸ ਨਾਲ ਇਕ ਲੜਕੇ ਦੀ ਮੌਤ, ਪਰਿਵਾਰ ਦੇ 3 ਮੈਂਬਰ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਸ਼ੁੱਕਰਵਾਰ ਸਵੇਰੇ 4 ਵਜੇ ਵਾਪਰੀ, ਜਦੋਂ ਪਰਿਵਾਰ ਘਰ 'ਚ ਸੌਂ ਰਿਹਾ ਸੀ। ਘਟਨਾ ਤੋਂ ਬਾਅਦ ਗੁਆਂਢੀਆਂ ਨੇ ਛੱਤ ਤੋਂ ਮਲਬਾ ਹਟਾ ਕੇ ਜ਼ਖਮੀਆਂ ਨੂੰ ਬਾਹਰ ਕੱਢਣ 'ਚ ਪਰਿਵਾਰ ਦੀ ਮਦਦ ਕੀਤੀ। ਜ਼ਖਮੀ ਮੈਂਬਰਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਸਵੇਰੇ ਚਾਰ ਵਜੇ ਦੇ ਕਰੀਬ ਵਾਪਰੀ ਇਹ ਘਟਨਾ: ਇਸ ਮੌਕੇ ਪੀੜਤ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਦਾ ਪਰਿਵਾਰ ਘਰ ਵਿੱਚ ਸੁੱਤਾ ਹੋਇਆ ਸੀ। ਸਵੇਰੇ ਚਾਰ ਵਜੇ ਦੇ ਕਰੀਬ ਘਰ ਦੇ ਇੱਕ ਕਮਰੇ ਦੀ ਛੱਤ ਡਿੱਗ ਗਈ। ਜਿਸ ਕਾਰਨ ਉਸ ਦੇ ਪੋਤੇ ਦੀ ਮੌਤ ਹੋ ਗਈ। ਜਦਕਿ ਉਸ ਦਾ ਬੇਟਾ, ਉਸ ਦੀ ਪਤਨੀ ਅਤੇ ਪੋਤੀ ਗੰਭੀਰ ਜ਼ਖਮੀ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਇਕਜੁੱਟ ਹੋ ਕੇ ਛੱਤ ਤੋਂ ਮਲਬਾ ਹਟਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।
ਕਲੋਨੀ ਵਿੱਚ ਜਿਆਦਾਤਰ ਘਰ ਹਨ ਕੱਚੇ: ਇਸ ਮੌਕੇ ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਬਰਨਾਲਾ ਸ਼ਹਿਰ ਦੀ ਆਵਾ ਕਾਲੋਨੀ ਵਿੱਚ ਕੁਝ ਪਰਿਵਾਰਾਂ ਦੇ ਘਰ ਕੱਚੇ ਹਨ ਅਤੇ ਛੱਤਾਂ ਵੀ ਕੱਚੀਆਂ ਹਨ। ਜਿਸ ਕਾਰਨ ਅੱਜ ਤੜਕੇ 4 ਵਜੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਘਰ ਦੇ ਅੰਦਰ ਪੂਰਾ ਪਰਿਵਾਰ ਸੁੱਤਾ ਪਿਆ ਸੀ, ਜਿਸ ਕਾਰਨ ਪੂਰਾ ਪਰਿਵਾਰ ਛੱਤ ਹੇਠਾਂ ਦੱਬ ਗਿਆ। ਇਸ ਘਟਨਾ ਦੌਰਾਨ ਪਰਿਵਾਰ ਦੇ ਇੱਕ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪਰਿਵਾਰ ਨੂੰ ਦਿੱਤੀ ਜਾਵੇ ਆਰਥਿਕ ਮਦਦ:ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਬਹੁਤ ਗਰੀਬ ਹੈ। ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਪੀੜਤ ਪਰਿਵਾਰ ਦੇ ਘਰ ਦੀ ਜਾਂਚ ਕਰਨੀ ਚਾਹੀਦੀ ਹੈ। ਜਿੱਥੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ, ਉੱਥੇ ਜ਼ਖਮੀ ਪਰਿਵਾਰਕ ਮੈਂਬਰਾਂ ਦਾ ਵੀ ਇਲਾਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਕਲੋਨੀ ਵਿੱਚ 4-5 ਹੋਰ ਅਜਿਹੇ ਮਕਾਨ ਹਨ, ਜੋ ਡਿੱਗਣ ਦੀ ਕਗਾਰ 'ਤੇ ਹਨ। ਸਰਕਾਰ ਕਿਸਦੀ ਮੱਦਦ ਕਰੇ ਤਾਂ ਜੋ ਅਜਿਹੀ ਕੋਈ ਹੋਰ ਘਟਨਾ ਨਾ ਵਾਪਰੇ?