ਫਰੀਦਕੋਟ:ਫਰੀਦਕੋਟ ਵਿੱਚ ਰਾਈਸ ਮਿਲਰ ਐਸੋਸੀਏਸ਼ਨ ਵੱਲੋਂ ਬਿਤੇ ਦਿਨ ਇੱਕ ਹੰਗਾਮੀਂ ਮੀਟਿੰਗ ਕੀਤੀ ਗਈ। ਇਹ ਮਿਟਿੰਗ ਆਫੀਸਰ ਕਲੱਬ ਵਿੱਚ ਰੱਖੀ ਗਈ, ਜਿੱਥੇ ਰਾਈਸ ਮਿਲਰਾਂ ਨੂੰ ਆ ਰਹੀਆਂ ਸਮੱਸਿਆਂਵਾਂ ਬਾਰੇ ਵਿਚਾਰ ਚਰਚਾ ਹੋਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਈਸ ਮਿਲਰ ਐਸੋਸੀਏਸ਼ਨ ਜਿਲ੍ਹਾ ਫਰੀਦਕੋਟ ਦੇ ਨੁਮਾਇੰਦਿਆ ਨੇ ਦੱਸਿਆ ਕਿ ਪੰਜਾਬ ਵਿਚ ਪੀਆਰ 126 ਝੋਨੇ ਦੀ ਲਵਾਈ ਵੱਡੀ ਮਾਤਾਰਾ ਵਿੱਚ ਕੀਤੀ ਜਾਂਦੀ ਹੈ। ਜੋ ਇਹਨੀਂ ਦਿਨੀ ਪੰਜਾਬ ਦੇ ਰਾਈਸ ਮਿਲਰਾਂ ਦੀ ਬਰਬਾਦੀ ਦਾ ਕਾਰਨ ਬਣਦੀ ਜਾ ਰਹੀ ਹੈ। ਗੱਲਬਾਤ ਕਰਦਿਆ ਆਗੂਆਂ ਨੇ ਦੱਸਿਆ ਕਿ ਪੀਆਰ 126 ਝੋਨੇ ਦੇ ਇੱਕ ਕੁਵਿੰਟਲ ਵਿੱਚੋਂ ਮਸਾਂ 62 ਕਿੱਲੋ ਚਾਵਲ ਨਿਕਲਦੇ ਹਨ, ਜਦੋਕਿ ਸਰਕਾਰ ਮਿਲਰਾਂ ਤੋਂ ਇਸ ਦੇ 67 ਕਿੱਲੋ ਰਾਈਸ ਮਿਲਰਾਂ ਤੋਂ ਮੰਗਦੀ ਹੈ। ਜਿਸ ਕਾਰਨ ਪੰਜਾਬ ਦੇ ਰਾਈਸ ਮਿਲਰ ਲਗਾਤਾਰ ਘਾਟੇ ਵਿੱਚ ਜਾ ਰਹੇ ਹਨ ਅਤੇ ਰਾਈਸ ਮਿਲਾ ਬੰਦ ਹੋ ਰਹੀਆਂ ਹਨ।
ਰਾਈਸ ਮਿਲਰਾਂ ਨੂੰ ਭੁਗਤਣਾਂ ਪੈ ਸਕਦਾ ਹੈ ਖਮਿਆਜਾ: ਇਸ ਮੌਕੇ ਰਾਈਸ ਮਿਲਰ ਐਸੋਸੀਏਸ਼ਨ ਦੇ ਆਗੂ ਨੇ ਕਿਹਾ ਕਿ ਪੀਆਰ 126 ਝੋਨੇ ਦੀ ਕਿਸਮ ਪਛੇਤੀ ਬੀਜੀ ਜਾਣ ਵਾਲੀ ਫਸਲ ਹੈ ਜੋ ਲੇਟ ਪਕਦੀ ਹੈ ਅਤੇ ਠੰਡ ਵਿੱਚ ਇਸ ਦੇ ਪੱਕਣ ਮਗਰੋਂ ਇਸ ਅੰਦਰੋਂ ਨਮੀਂ ਖਤਮ ਨਹੀਂ ਹੁੰਦੀ, ਜਿਸ ਕਾਰਨ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਮਾਤਰਾ ਵਿੱਚ ਚੌਲ ਨਹੀਂ ਮਿਲਦਾ। ਜਿਸ ਦਾ ਸਾਰਾ ਖਮਿਆਜਾ ਰਾਈਸ ਮਿਲਰਾਂ ਨੂੰ ਭੁਗਤਣਾਂ ਪੈਂਦਾ ਹੈ। ਉਹਨਾਂ ਕਿਹਾ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਪੀਆਰ 126 ਝੋਨੇ ਦੀ ਬਿਜਾਈ ਤੇ ਮੁਕੰਮਲ ਰੋਕ ਲਗਾਈ ਜਾਵੇ ਤਾ ਜੋ ਪੰਜਾਬ ਦੀ ਰਾਈਸ ਮਿਲ ਇੰਡਸਟਰੀ ਨੂੰ ਬਚਾਇਆ ਜਾ ਸਕੇ।
ਕੀ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੇਗੀ ਰਾਹਤ? ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਅੱਜ