ਮੋਗਾ: ਪਿਛਲੇ ਦਿਨੀਂ ਜਾਰਜੀਆ ਵਿੱਚ ਹੋਏ ਇੱਕ ਦਰਦਨਾਕ ਹਾਦਸੇ ਦੌਰਾਨ ਸਾਹ ਘੁੱਟਣ ਨਾਲ 12 ਲੋਕਾਂ ਦੀ ਹੋਈ ਸੀ। ਜਿੰਨਾਂ ਵਿੱਚ 11 ਲੋਕ ਪੰਜਾਬ ਦੇ ਰਹਿਣ ਵਾਲੇ ਸਨ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਗਾ ਜ਼ਿਲ੍ਹੇ ਦੇ ਘਲ ਕਲਾਂ ਪਿੰਡ ਦਾ ਰਹਿਣ ਵਾਲਾ ਸੀ। ਐਸਪੀ ਓਬਰਾਏ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ। ਪਰਿਵਾਰ ਨੂੰ ਹਰ ਮਹੀਨੇ 5000 ਰੁਪਏ ਦੀ ਵਿੱਤੀ ਸਹਾਇਤਾ ਤੇ ਮਕਾਨ ਬਣਾ ਕੇ ਦੇਣ ਦਾ ਐਲਾਨ ਵੀ ਕੀਤਾ ਹੈ। ਐਸਪੀ ਓਬਰਾਏ ਨੇ ਮ੍ਰਿਤਕ ਗਗਨਦੀਪ ਦੇ ਪਰਿਵਾਰ ਨੂੰ 5000 ਦਾ ਚੈੱਕ ਵੀ ਦਿੱਤਾ ਹੈ।
ਮਕਾਨ ਬਣਾ ਕੇ ਦੇਣ ਦਾ ਕੀਤਾ ਐਲਾਨ
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗਗਨਦੀਪ ਦੇ ਪਿਤਾ ਗੁਰਮੁਖ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਗਗਨਦੀਪ ਸਿੰਘ ਪਹਿਲਾਂ ਦੁਬਈ ਗਿਆ ਸੀ ਅਤੇ ਕੁਝ ਸਮੇਂ ਬਾਅਦ ਜਾਰਜੀਆ ਚਲਾ ਗਿਆ। ਜਿੱਥੇ ਉਸ ਦੀ ਹੋਟਲ ਵਿੱਚ ਗੈਸ ਲੀਕ ਹੋਣ ਕਾਰਨ ਸਾਹ ਘੁੱਟ ਕੇ ਮੌਤ ਹੋ ਗਈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਸੀ ਕਿ ਸਾਡੇ ਬੱਚੇ ਦੀ ਮ੍ਰਿਤਕ ਦੇ ਭਾਰਤ ਪਹੁੰਚੇ ਜਿਸ ਦਾ ਅਸੀਂ ਆਖਰੀ ਵਾਰ ਮੂੰਹ ਦੇਖ ਕੇ ਅੰਤਿਮ ਸੰਸਕਾਰ ਕਰ ਸਕੀਏ। ਉੱਥੇ ਹੀ ਐਸਪੀ ਉਬਰਾਏ ਨੇ ਸਾਡੇ ਬੱਚੇ ਦੀ ਮ੍ਰਿਤਕ ਦੇ ਭਾਰਤ ਲਿਆਉਣ ਵਿੱਚ ਸਾਡੀ ਬਹੁਤ ਮਦਦ ਕੀਤੀ ਤੇ ਹੁਣ ਸਾਡੀ ਗਰੀਬੀ ਨੂੰ ਦੇਖਦੇ ਹੋਏ ਸਾਨੂੰ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ ਤੇ ਹਰ ਮਹੀਨੇ 5000 ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਐਸਪੀ ਉਬਰਾਏ ਨੇ ਅੱਜ 5000 ਰੁਪਏ ਦਾ ਚੈੱਕ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਐਸਪੀ ਉਬਰਾਏ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਸਾਡੇ ਘਰ ਦੇ ਹਾਲਾਤ ਵੇਖ ਕੇ ਸਾਡੀ ਮਦਦ ਕੀਤੀ।
5000 ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ
ਉੱਥੇ ਹੀ ਪਿੰਡ ਦੇ ਸਾਬਕਾ ਸਰਪੰਚ ਸਿਮਰਨਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਗਨਦੀਪ ਸਿੰਘ ਰੋਜੀ ਰੋਟੀ ਕਮਾਉਣ ਲਈ ਜਾਰਜੀਆ ਵਿੱਚ ਗਿਆ ਸੀ ਜਿੱਥੇ ਇੱਕ ਹਾਦਸੇ ਦੌਰਾਨ ਗਰੀਬ ਪਰਿਵਾਰ ਦੇ ਗਗਨਦੀਪ ਦੀ ਮੌਤ ਹੋ ਗਈ ਹੈ। ਮ੍ਰਿਤਕ ਗਗਨਦੀਪ ਸਿੰਘ ਦਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ, ਦਿਹਾੜੀ ਕਰਨ ਵਾਲਾ ਪਰਿਵਾਰ ਹੈ। ਜਿਸ ਨੇ ਆਪਣੇ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਆਪਣੇ ਘਰ ਦੇ ਹਾਲਾਤ ਵੇਖਦੇ ਹੋਏ ਰੋਜੀ ਰੋਟੀ ਕਮਾਉਣ ਲਈ ਬਾਹਰ ਭੇਜਿਆ ਸੀ। ਇਸ ਪਰਿਵਾਰ ਦੀ ਗਰੀਬੀ ਨੂੰ ਦੇਖਦੇ ਹੋਏ ਐਸਪੀ ਉਬਰਾਏ ਜੋ ਕਿ ਇਸ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ। ਉੱਥੇ ਹੀ ਹਰ ਮਹੀਨੇ 5000 ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। ਅਸੀਂ ਐਸਪੀ ਓਬਰਾਏ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਇਸ ਗਰੀਬ ਪਰਿਵਾਰ ਦੀ ਬਾਂਹ ਫੜੀ।