ਅੰਮ੍ਰਿਤਸਰ: ਜ਼ਰੂਰੀ ਨਹੀਂ ਕਿ ਹਰ ਗੱਲ ਨੂੰ ਬੋਲ ਕੇ ਦੱਸਿਆ ਅਤੇ ਸਮਝਾਇਆ ਜਾਵੇ। ਕਈ ਵਾਰ ਤਸਵੀਰਾਂ ਅਤੇ ਚਿੱਤਰਕਾਰੀ ਵੀ ਬਹੁਤ ਕੁੱਝ ਬਿਆਨ ਕਰਦੀਆਂ ਹਨ। ਅਜਿਹੀਆਂ ਹੀ ਤਸਵੀਰਾਂ ਅੱਜ ਤੁਹਾਨੂੰ ਦਿਖਾਵਾਂਗੇ ਅਤੇ ਉਸ ਕਲਾਕਾਰ ਨਾਲ ਵੀ ਮਿਲਾਵਾਂਗੇ, ਜਿਸ ਦੀਆਂ ਤਸਵੀਰਾਂ ਬੋਲਦੀਆਂ ਹਨ। ਅਕਸਰ ਅਸੀਂ ਡਰਾਇੰਗ ਦੇਖਦੇ ਹਾਂ ਪਰ ਜੋ ਡਰਾਇੰਗ ਇਸ ਧੀ ਵੱਲੋਂ ਕੀਤੀ ਜਾਂਦੀ ਹੈ, ਉਹ ਚਿੱਤਰਕਾਰੀ ਆਪਣੇ ਆਪ ਦੇ ਵਿੱਚ ਅਲੱਗ ਜਜ਼ਬਾਤ ਰੱਖਦੀ ਹੈ ਜੋ ਕਿ ਸੋਚਣ 'ਤੇ ਮਜ਼ਬੂਰ ਕਰਦੀ ਹੈ ਕਿ ਇਹ ਤਸਵੀਰ ਬਿਆਨ ਕੀ ਕਰ ਰਹੀਆਂ ਹਨ?
ਕਿੱਥੋਂ ਸਿੱਖੀ ਕਲਾ
ਇਸ ਮੌਕੇ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਕਲਾ ਅਪਣੇ ਪਿਤਾ ਕੋਲੋਂ ਸਿੱਖੀ ਸੀ। ਉਸ ਦੇ ਪਿਤਾ ਉਸਨੂੰ ਗਾਈਡ ਕਰਦੇ ਰਹੇ ਨੇ। ਇਸੇ ਕਾਰਨ ਉਹ ਇਸ ਮੁਕਾਮ ਉੱਤੇ ਪੁੱਜੀ ਹੈ। ਇੰਦਰਪ੍ਰੀਤ ਕੌਰ ਨੇ ਕਿਹਾ ਕਿ ਉਸ ਵੱਲੋਂ ਅੰਮ੍ਰਿਤਸਰ ਦੇ ਆਰਟ ਗੈਲਰੀ ਵਿੱਖੇ ਇਨ੍ਹਾਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਹੋਈ ਹੈ, ਜਿਸ ਨੂੰ ਲੋਕ ਵੇਖਣ ਦੇ ਲਈ ਆ ਰਹੇ ਹਨ ਤੇ ਕਾਫੀ ਸਲਾਘਾ ਵੀ ਕਰ ਰਹੇ ਹਨ। ਇੰਦਰਪ੍ਰੀਤ ਕੌਰ ਨੇ ਕਿਹਾ ਕਿ ਉਸ ਵੱਲੋਂ ਕਈ ਸਟੇਟ ਤੇ ਨੈਸ਼ਨਲ ਅਵਾਰਡ ਵੀ ਹਾਸਿਲ ਕੀਤੇ ਗਏ ਹਨ। ਉਸ ਦਾ ਸੁਪਨਾ ਹੈ ਕਿ ਉਹ ਇੰਟਰਨੈਸ਼ਨਲ ਅਵਾਰਡ ਹਾਸਿਲ ਕਰੇ ਤੇ ਉਹ ਇਸ ਯਤਨ ਨੂੰ ਵਿੱਚ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਉਹ ਮਹਿਜ 3 ਸਾਲ ਦੀ ਸੀ ਤੇ ਉਸ ਨੇ ਅਪਣੇ ਪਿਤਾ ਦਾ ਕੰਮ ਵਿਚ ਸਾਥ ਦੇਣਾ ਸ਼ੁਰੂੁ ਕਰ ਦਿੱਤਾ ਸੀ।
200 ਤੋਂ ਵੀ ਵੱਧ ਤਿਆਰ ਕੀਤੀਆਂ ਡਰਾਇੰਗਾਂ
ਇੰਦਰਪ੍ਰੀਤ ਨੇ ਦੱਸਿਆ ਕਿ ਉਹ ਮਾਸਟਰ ਆਫ ਫਾਈਨ ਦੇ ਫਾਈਨਲ ਸਮੈਸਟਰ ਵਿੱਚ ਹੈ। ਹੁਣ ਤੱਕ ਉਸ ਨੇ 200 ਤੋਂ ਵੀ ਵੱਧ ਡਰਾਇੰਗ ਤਿਆਰ ਕੀਤੀਆਂ ਹਨ। ਉਸ ਨੇ ਕਿਹਾ ਕਿ ਲੱਕੜੀ ਦਾ ਕੰਮ ਕਰਦੇ ਹੋਏ ਉਸ ਦੇ ਮਨ ਵਿਚ ਵਿਚਾਰ ਆਇਆ ਕਿ ਲੱਕੜੀ ਦੇ ਕੰਮ ਨੂੰ ਡਰਾਇੰਗ ਦੇ ਵਿੱਚ ਕੀਤਾ ਜਾਵੇ। ਜਿਸ ਤੋਂ ਬਾਅਦ ਉਸ ਨੇ ਆਪਣੇ ਕੰਮ ਨੂੰ ਕੈਨਵਸ 'ਤੇ ਬਣਾਉਣਾ ਸ਼ੁਰੂ ਕੀਤਾ।
"ਇਸ ਫੀਲਡ ਵਿੱਚ ਆਏ ਮੈਨੂੰ 8 ਸਾਲ ਹੋਏ ਨੇ ਪਰ ਇਹ ਆਰਟ ਮੈਂ ਬਚਪਨ ਤੋਂ ਹੀ ਕਰਦੀ ਆ ਰਹੀ ਹਾਂ, ਕਿਉਂਕਿ ਮੇਰੇ ਪਿਤਾ ਆਰਟਿਸਟ ਨੇ ਅਤੇ ਉਹਨਾਂ ਨੂੰ ਦੇਖਦੇ ਹੋਏ ਜਦੋਂ ਮੈਂ ਸਕੂਲ ਵੀ ਨਹੀਂ ਸੀ ਜਾਂਦੀ, ਉਸ ਤੋਂ ਪਹਿਲਾਂ ਦਾ ਹੀ ਮੇਰਾ ਆਰਟ ਨਾਲ ਸਬੰਧ ਜੁੜਿਆ ਗਿਆ। ਪਾਪਾ ਕੰਮ ਕਰਦੇ ਸੀ, ਤੇ ਮੈਨੂੰ ਲੱਗਦਾ ਸੀ ਕਿ ਮੈਂ ਵੀ ਕਰਾਂ। ਉਹਨਾਂ ਦੀ ਮੈਂ ਹਥੌੜੀ ਅਤੇ ਛੇਣੀ ਫੜ ਕੇ ਲੱਕੜ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਸੀ"।- ਇੰਦਰਪ੍ਰੀਤ ਕੌਰ, ਆਰਟਿਸ
ਕੀ ਕਹਿੰਦੇ ਨੇ ਇੰਦਰਪ੍ਰੀਤ ਦੇ ਪਿਤਾ
ਇਸ ਮੌਕੇ ਇੰਦਰਪ੍ਰੀਤ ਕੌਰ ਦੇ ਪਿਤਾ ਨਰਿੰਦਰ ਸਿੰਘ ਨੇ ਕਿਹਾ ਕਿ ਮੇਰੀ ਬੇਟੀ ਨੇ ਪ੍ਰਦਰਸ਼ਨੀ ਲਗਾਈ, ਜਿਸ 'ਤੇ ਮੈਨੂੰ ਬੜਾ ਮਾਣ ਹੈ। ਉਨ੍ਹਾਂ ਦੱਸਿਆ ਕਿ ਮੈਂ ਆਪਣੀ ਬੱਚੀ ਦੇ ਨਾਲ ਹਰ ਪ੍ਰਦਰਸ਼ਨੀ 'ਚ ਜਾਂਦਾ ਹਾਂ। ਉਨ੍ਹਾਂ ਕਿਹਾ ਕਿ ਹਰੇਕ ਪਿਤਾ ਚਾਹੁੰਦਾ ਹਾਂ ਕਿ ਉਸਦੇ ਬੱਚੇ ਤਰੱਕੀ ਕਰਨ। ਇਸ ਲਈ ਹਮੇਸ਼ਾ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਹੈ। ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ।
- "ਹੁਣ 1 ਫੋਨ ਨਾਲ ਹੱਲ ਹੋ ਸਕਦਾ ਕਿਸਾਨਾਂ ਦਾ ਮਸਲਾ ਤੇ ਖੁੱਲ੍ਹ ਜਾਵੇਗਾ ਪੰਜਾਬ-ਹਰਿਆਣਾ ਦਾ ਬਾਰਡਰ', ਮੰਤਰੀ ਨੇ ਦਿੱਤਾ ਵੱਡਾ ਬਿਆਨ
- "ਪੰਜਾਬੀਆਂ ਦੇ ਐਕਸ਼ਨ ਨੇ ਢਾਹਿਆ ਛੋਟਾ ਪਹਿਲਵਾਨ, ਹੁਣ ਦਿੱਲੀ ਵਾਲੇ ਵੱਡੇ ਪਹਿਲਵਾਨ ਨੂੰ ਢਾਹਣ ਦੀ ਕਰੋ ਤਿਆਰੀ", ਸਰਵਣ ਸਿੰਘ ਪੰਧੇਰ ਨੇ ਦੱਸੀ ਅਗਲੀ ਰਣਨੀਤੀ
- "ਬੱਸਾਂ 'ਚ ਆਧਾਰ ਕਾਰਡ ਨਹੀਂ ਚੱਲਣਾ ਚਾਹੀਦਾ, ਸਰਕਾਰੀ ਬੱਸਾਂ ਸਿਰਫ਼ 5% ਹੀ ਚੱਲ ਰਹੀਆਂ" ਜਾਣੋ ਚੱਕਾ ਜਾਮ ਬਾਰੇ ਕੀ ਬੋਲੇ ਲੋਕ?
- ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਡੱਲੇਵਾਲ ਨਾਲ ਮੁਲਾਕਾਤ: ਡੱਲੇਵਾਲ ਬੋਲੇ- ਗੁਰੂ ਨਾਨਕ ਪਾਤਸ਼ਾਹ ਨੂੰ ਜੋ ਮਨਜ਼ੂਰ ਹੋਵੇਗਾ, ਉਹ ਹੀ ਹੋਵੇਗਾ, ਜਾਣੋ ਕਦੋਂ ਹੈ SC 'ਚ ਅਗਲੀ ਸੁਣਵਾਈ