ਲੁਧਿਆਣਾ: ਲੁਧਿਆਣਾ ‘ਚ ਸੇਵਾ ਮੁਕਤ DSP ਬਰਜਿੰਦਰ ਸਿੰਘ ਭੁੱਲਰ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ DSP ਭੁੱਲਰ ਨੇ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਸਿਰ ‘ਚ ਗੋਲੀ ਮਾਰ ਕੇ ਆਪਣੇ ਘਰ ‘ਚ ਹੀ ਖੁਦਕੁਸ਼ੀ ਕਰ ਲਈ।
ਸੇਵਾ ਮੁਕਤ DSP ਨੇ ਕੀਤੀ ਖੁਦਕੁਸ਼ੀ: ਦੱਸ ਦਈਏ ਕਿ DSP ਬਰਜਿੰਦਰ ਸਿੰਘ ਭੁੱਲਰ ਇੱਕ ਸਾਲ ਪਹਿਲਾਂ ਹੀ ਰਿਟਾਇਰ ਹੋਏ ਸਨ ਅਤੇ ਮਾਨਸਿਕ ਤੌਰ ‘ਤੇ ਬਿਮਾਰ ਦੱਸੇ ਜਾ ਰਹੇ ਹਨ। ਸਾਬਕਾ DSP ਇਥੇ ਆਪਣੇ ਮਾਤਾ-ਪਿਤਾ ਨਾਲ ਰਹਿ ਰਹੇ ਸਨ, ਜਦ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਵਿਦੇਸ਼ ਰਹਿੰਦੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਮੌਕੇ ‘ਤੇ ਪੁੱਜ ਗਈ। ਇਸ ਦੌਰਾਨ ਡੀ.ਐੱਸ.ਪੀ. ਦੀ ਲਾਸ਼ ਕਮਰੇ ‘ਚ ਕੁਰਸੀ ਉਤੇ ਪਈ ਸੀ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਪਤਨੀ ਤੇ ਬੱਚੇ ਰਹਿੰਦੇ ਨੇ ਵਿਦੇਸ਼:ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਬਰਜਿੰਦਰ ਸਿੰਘ ਭੁੱਲਰ ਲਗਭਗ 1 ਸਾਲ ਪਹਿਲਾਂ ਰਿਟਾਇਰ ਹੋਏ ਸਨ। ਜਦ ਉਹ ਰਿਟਾਇਰਡ ਹੋਏ ਤਾਂ ਉਨ੍ਹਾਂ ਦੀ ਅੰਤਿਮ ਪੋਸਟਿੰਗ ਆਈ.ਆਰ.ਬੀ. ਵਿਚ ਸੀ। ਉਹ ਸਰਾਭਾ ਨਗਰ ਇਲਾਕੇ ਦੇ ਗ੍ਰੀਨ ਐਵੇਨਿਊ ‘ਚ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਸਨ। ਜਦਕਿ ਉਨ੍ਹਾਂ ਦੀ ਪਤਨੀ ਆਪਣੇ ਬੱਚਿਆਂ ਦੇ ਨਾਲ ਵਿਦੇਸ਼ ‘ਚ ਰਹਿੰਦੇ ਹਨ।
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ DSP: ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਬਰਜਿੰਦਰ ਸਿੰਘ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਉਹ ਅਕਸਰ ਘਰ ‘ਚ ਇਕੱਲੇ ਕਮਰੇ ‘ਚ ਬੈਠੇ ਰਹਿੰਦੇ ਸੀ। ਬੀਤੇ ਦਿਨ ਉਨ੍ਹਾਂ ਨੇ ਕਮਰੇ ‘ਚ ਕੁਰਸੀ ‘ਤੇ ਬੈਠ ਕੇ ਖੁਦ ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਲਈ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਮਾਤਾ-ਪਿਤਾ ਕਮਰੇ ‘ਚ ਪੁੱਜੇ ਤਾਂ ਅੱਗੇ ਬਰਜਿੰਦਰ ਦੀ ਲਾਸ਼ ਪਈ ਸੀ।