ਅੰਮ੍ਰਿਤਸਰ:ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਟ੍ਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਫਿਰ ਕਤਲ ਕਰਨ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਪੰਜਾਬ 'ਚ ਵੀ ਮਹਿਲਾ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਏਸੀਪੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਛੇੜਛਾੜ ਦਾ ਨਹੀਂ ਸਗੋਂ ਲੁੱਟ ਕਰਨ ਦੀ ਨੀਅਤ ਦਾ ਸੀ। ਮਹਿਲਾ ਡਾਕਟਰ ਨਾਲ ਛੇੜਛਾੜ ਦੀ ਖ਼ਬਰ ਸਿਰਫ਼ ਅਫਵਾਹ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਭਾਲ ਕੀਤੀ ਸ਼ੁਰੂ
ਇਸ ਮੌਕੇ ਏਸੀਪੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋ ਸਤੰਬਰ ਰਾਤ ਨੂੰ ਇੱਕ ਮਹਿਲਾ ਆਪਣੀ ਡਿਊਟੀ ਕਰਕੇ ਹੋਸਟਲ ਵਿੱਚ ਜਾ ਰਹੀ ਸੀ ਇੱਕ ਮੋਟਰ ਸਾਈਕਲ ਸਵਾਰ ਨੌਜਵਾਨ ਜੋ ਕਿ ਖੋਹ ਕਰਨ ਦੀ ਨੀਅਤ ਦੇ ਨਾਲ ਆਈਆ ਸੀ। ਉਸ ਵਲੋ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਸਾਰੀ ਸੀਸੀਟੀਵੀ ਵੀਡੀਓ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ ਇਹ ਛੇੜਛਾੜ ਦਾ ਕੋਈ ਮਾਮਲਾ ਨਹੀਂ ਹੈ। ਇਹ ਲੁੱਟ ਦੀ ਨੀਅਤ ਦਾ ਮਾਮਲਾ ਸੀ, ਜਿਸ ਦੇ ਚੱਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।
ਛੇੜਛਾੜ ਦੀ ਖ਼ਬਰ ਅਫਵਾਹ-ਪੁਲਿਸ
ਉੱਥੇ ਹੀ ਉਹਨਾਂ ਅਪੀਲ ਕੀਤੀ ਕਿ ਸੋਸ਼ਲ ਮੀਡੀਆ 'ਤੇ ਅਫਵਾਵਾਂ ਫੈਲਾਈਆਂ ਜਾ ਰਹੀਆਂ ਹਨ ਕਿ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਖੋਹ ਕਰਨ ਦੀ ਨੀਅਤ ਨਾਲ ਨੌਜਵਾਨ ਅੰਦਰ ਦਾਖਲ ਹੋਇਆ ਸੀ। ਉਸ ਵਲੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਡਾਕਟਰ ਡਰਦੇ ਹੋਏ ਹੋਸਟਲ ਦੇ ਅੰਦਰ ਭੱਜ ਗਈ।