ਲੁਧਿਆਣਾ: ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਵੀਡੀਓ ਇੱਕ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦੇਰ ਰਾਤ ਭਾਜਪਾ ਦੀ ਦਫਤਰ ਪਹੁੰਚਦੇ ਹਨ ਅਤੇ ਪੂਰੀ ਰਾਤ ਭਾਜਪਾ ਦਫਤਰ ਦੇ ਵਿੱਚ ਕੱਟਣ ਦੀ ਗੱਲ ਕਹਿ ਕੇ ਉੱਥੇ ਹੀ ਰੁਕ ਜਾਂਦੇ ਹਨ। ਦਰਅਸਲ ਰਵਨੀਤ ਬਿੱਟੂ ਨੂੰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਮਜਦਗੀ ਪੱਤਰ ਭਰਨ ਤੋਂ ਪਹਿਲਾਂ ਇੱਕ ਨੋਟਿਸ ਆਇਆ ਸੀ ਜਿਸ ਵਿੱਚ ਉਹਨਾਂ ਦੀ ਕੋਠੀ ਦਾ ਕਿਰਾਇਆ ਅਤੇ ਬਿਜਲੀ ਪਾਣੀ ਦਾ ਬਕਾਇਆ ਪਾ ਕੇ ਇੱਕ ਕਰੋੜ 82 ਲੱਖ ਰੁਪਿਆ ਦਾ ਬਿੱਲ ਭੇਜਿਆ ਗਿਆ ਹੈ। ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੀ ਜ਼ਮੀਨ ਜੋ ਕਿ ਪੁਸ਼ਤੈਨੀ ਸੀ ਉਹ ਗਹਿਣੇ ਰੱਖ ਕੇ ਇਹ ਰਕਮ ਅਦਾ ਕੀਤੀ ਹੈ।
'ਆਮ ਆਦਮੀ ਪਾਰਟੀ ਨੇ ਰਚੀ ਸਾਜਿਸ਼': ਇਸ ਸਬੰਧੀ ਰਵਨੀਤ ਬਿੱਟੂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾਈ ਹੈ ਜਿਸ ਵਿੱਚ ਰਾਤ ਉਹ ਭਾਜਪਾ ਦੇ ਦਫਤਰ ਪਹੁੰਚਦੇ ਹਨ ਅਤੇ ਕਹਿੰਦੇ ਹਨ ਕਿ ਉਹ ਇੱਥੇ ਹੀ ਰੁੱਕ ਰਹੇ ਹਨ। ਇਸ ਦੌਰਾਨ ਰਵਨੀਤ ਬਿੱਟੂ ਨੇ ਬੋਲਦੇ ਹੋਏ ਕਿਹਾ ਕਿ ਲੁਧਿਆਣਾ ਦੇ ਲੋਕ ਮੇਰੇ ਨਾਲ ਹਨ, ਉਹਨਾਂ ਕਿਹਾ ਕਿ ਮੇਰੇ ਦਾਦੇ ਨੇ ਜੋ ਪੰਜਾਬ ਦੇ ਲਈ ਕੁਰਬਾਨੀ ਦਿੱਤੀ ਹੈ ਉਸ ਲਈ ਉਹ ਅੱਜ ਵੀ ਖੜ੍ਹੇ ਹਨ। ਰਵਨੀਤ ਬਿੱਟੂ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਵਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। 'ਆਪ' ਦੇ ਨਾਲ-ਨਾਲ ਕਾਂਗਰਸ ਵੀ ਇਸ ਸਾਜ਼ਿਸ਼ 'ਚ ਸ਼ਾਮਲ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਉਹ ਇਸ ਸਾਰੀ ਘਟਨਾ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ। ਰਵਨੀਤ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਹ ਪੂਰੀ ਸਾਜਿਸ਼ ਰਚੀ ਗਈ ਹੈ ਤਾਂ ਜੋ ਉਹ ਮੈਨੂੰ ਦਬਾ ਸਕਣ ਪਰ ਉਹਨਾਂ ਕਿਹਾ ਕਿ ਉਹ ਦੱਬਣ ਵਾਲੇ ਨਹੀਂ ਹਨ। ਕਿਉਂਕਿ ਇੱਕ ਸਾਲ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਰਹੇ।
- ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਰਵਨੀਤ ਬਿੱਟੂ ਨਾਲ ਹੋਈ ਵੱਡੀ ਕਲੋਲ, ਵੇਖੋ ਵੀਡੀਓ... - Nomination submitted by Ravneet
- ਹਿੰਦੂ ਸ਼ਰਨਾਰਥੀਆਂ ਦੇ ਵਿਰੋਧ 'ਤੇ ਨਾਰਾਜ਼ ਕੇਜਰੀਵਾਲ, ਕਿਹਾ- ਇਨ੍ਹਾਂ ਪਾਕਿਸਤਾਨੀਆਂ ਨੂੰ ਜੇਲ 'ਚ ਹੋਣਾ ਚਾਹੀਦਾ ਹੈ
- ਰਵਨੀਤ ਬਿੱਟੂ ਦੀ ਜਾਇਦਾਦ 'ਚ ਵਾਧਾ ਵੇਖ ਤੁਸੀਂ ਵੀ ਹੋਵੋਗੇ ਹੈਰਾਨ !, ਜਾਨਣ ਲਈ ਪੜ੍ਹੋ ਖ਼ਾਸ ਰਿਪੋਰਟ - Property details of Ravneet Bittu