ਚੰਡੀਗੜ੍ਹ: ‘ਮੇਰੀ ਘਰਵਾਲੀ ਸਵੇਰੇ 6 ਵਜੇ ਹੀ ਸੁਰਖੀ-ਬਿੰਦੀ ਲਾ ਕੇ ਨਿੱਕਲ ਜਾਂਦੀ ਆ ਅਤੇ ਰਾਤ 11 ਵਜੇ ਘਰ ਮੁੜਦੀ ਹੈ" ਇਹ ਹੁਣ ਮੇਰੇ ਕੰਮ ਦੀ ਨਹੀਂ ਰਹੀ"ਆਪਣੀ ਪਤਨੀ ਬਾਰੇ ਇਹ ਬਿਆਨ ਦੇ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਰਾਜਾ ਵੜਿੰਗ ਦੇ ਬਿਆਨ ਨੂੰ ਲੈ ਕੇ ਲੁਧਿਆਣਾ ਤੋਂ ਸਾਬਕਾ ਕਾਂਗਰਸੀ MP ਮੌਜੂਦਾ BJP ਲੀਡਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਨਾਰੀ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਰਵਨੀਤ ਬਿੱਟੂ ਬਨਾਮ ਰਾਜਾ ਵੜਿੰਗ (etv bharat) ਚੋਣ ਪ੍ਰਚਾਰ ਦੌਰਾਨ ਫਿਸਲੀ ਜ਼ੁਬਾਨ
ਦਰਅਸਲ ! ਇਹਨੀਂ ਦਿਨੀਂ ਜ਼ਿਮਨੀ ਚੋਣਾਂ ਨੂੰ ਲੈਕੇ ਪਾਰਟੀਆਂ ਪ੍ਰਚਾਰ ਵਿੱਚ ਰੁਝੀਆਂ ਹੋਈਆਂ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਲਈ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤਹਿਤ ਬੀਤੇ ਕੁਝ ਦਿਨ ਪਹਿਲਾਂ ਗਿੱਦੜਬਾਹਾ ਪਹੁੰਚੇ ਰਾਜਾ ਵੜਿੰਗ ਨੇ ਆਪਣੀ ਪਤਨੀ ਬਾਰੇ ਪ੍ਰਚਾਰ ਕਰਦੇ ਹੋਏ ਉਹਨਾਂ ਦੀ ਜ਼ੁਬਾਨ ਫਿਸਲ ਗਈ ਅਤੇ ਇੱਕ ਬਿਆਨ ਦੇ ਦਿੱਤਾ, ਜਿਸ ਦਾ ਮਸਲਾ ਹੁਣ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ।
ਔਰਤਾਂ ਲਈ ਵਰਤੇ ਅਪਮਾਨਜਨਕ ਸ਼ਬਦ
ਇਸ ਸਬੰਧੀ ਰਵਨੀਤ ਬਿੱਟੂ ਨੇ ਵੀਡੀਓ ਜਾਰੀ ਕੀਤੀ ਹੈ ਅਤੇ ਕਿਹਾ ਕਿ ਆਪਣੀ ਪਤਨੀ ਨਾਲ ਮਜ਼ਾਕ ਕਰਨਾ ਤੁਹਾਡਾ ਨਿਜੀ ਹੈ, ਪਰ ਸਿਆਸੀ ਗਲਿਆਰਿਆਂ ਵਿੱਚ ਜ਼ਿੰਮੇਵਾਰ ਵਿਅਕਤੀ ਹੋਣ 'ਤੇ ਅਜਿਹਾ ਬਿਆਨ ਦੇਣਾ ਅਪਮਾਨਜਨਕ ਹੈ। ਕਿਸੇ ਔਰਤ ਨੂੰ ਕਹਿਣਾ ਕਿ ਸੁਰਖੀ ਬਿੰਦੀ ਲਾ ਕੇ ਨਿਕਲ ਜਾਂਦੀ ਹੈ ਅਤੇ ਹੁਣ ਕੰਮ ਦੀ ਨਹੀਂ ਰਹੀ ਸ਼ਬਦ ਨਾਰੀ ਲਈ ਮਾੜੀ ਸ਼ਬਦਾਵਲੀ ਹੈ। ਇਸ ਲਈ ਮੁਆਫੀ ਮੰਗੀ ਜਾਵੇ।
ਕੇਂਦਰੀ ਰਾਜ ਮੰਤਰੀ ਬਿੱਟੂ ਨੇ ਕਿਹਾ ਕਿ ਵੜਿੰਗ ਦਾ ਬਿਆਨ ਨਾ ਸਿਰਫ਼ ਉਸ ਦੀ ਆਪਣੀ ਪਤਨੀ ਦਾ ਨਿਰਾਦਰ ਕਰਦਾ ਹੈ, ਸਗੋਂ ਉਸ ਮਾਨਸਿਕਤਾ ਨੂੰ ਵੀ ਉਜਾਗਰ ਕਰਦਾ ਹੈ ਜੋ ਸਮਾਜ ਵਿੱਚ ਔਰਤਾਂ ਦੇ ਯੋਗਦਾਨ ਨੂੰ ਘਟਾ ਕੇ ਪੇਸ਼ ਕਰਦੀ ਹੈ।
ਪਨਸਪ ਐਮਡੀ ਸੋਨਾਲੀ ਗਿਰੀ ਨੇ ਕਿਸਾਨਾਂ ਨੂੰ ਦਿੱਤਾ ਭਰੋਸਾ, ਝੋਨੇ ਦਾ ਚੁੱਕਿਆ ਜਾਵੇਗਾ ਦਾਣਾ-ਦਾਣਾ
ਗਿੱਦੜਬਾਹਾ 'ਚ ਰਵਨੀਤ ਬਿੱਟੂ ਦੀ ਲਲਕਾਰ, ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਠੋਕਿਆ ਦਾਅਵਾ
ਰਵਨੀਤ ਬਿੱਟੂ ਦਾ ਸੂਬਾ ਸਰਕਾਰ 'ਤੇ ਨਿਸ਼ਾਨਾ, ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਦੱਸਿਆ ਪੰਜਾਬ ਦਾ ਦੁਸ਼ਮਣ
ਕੰਮ ਕਾਜੀ ਔਰਤਾਂ ਦੀ ਮਿਹਨਤ 'ਤੇ ਸਵਾਲ
ਉਹਨਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਨੁਕਸਾਨਦੇਹ ਹੁੰਦੀਆਂ ਹਨ, ਕਿਉਂਕਿ ਉਹ ਅਣਗਿਣਤ ਔਰਤਾਂ ਦੀ ਸਖ਼ਤ ਮਿਹਨਤ, ਸੁਤੰਤਰਤਾ ਅਤੇ ਲਚਕੀਲੇਪਣ ਨੂੰ ਘਟਾਉਂਦੀਆਂ ਹਨ ਜੋ ਰੋਜ਼ਾਨਾ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ਨੂੰ ਸੰਤੁਲਿਤ ਕਰਦੀਆਂ ਹਨ। ਇਸ ਤਰ੍ਹਾਂ ਦੀਆਂ ਟਿੱਪਣੀਆਂ ਪੁਰਾਣੇ ਲਿੰਗ ਨਿਯਮਾਂ ਨੂੰ ਮਜ਼ਬੂਤ ਕਰਦੀਆਂ ਹਨ, ਜਿਸ ਨਾਲ ਔਰਤਾਂ ਲਈ ਕਲੰਕ ਜਾਂ ਨਿਰਣੇ ਦਾ ਸਾਹਮਣਾ ਕੀਤੇ ਬਿਨਾਂ ਆਪਣੇ ਟੀਚਿਆਂ ਦਾ ਪਿੱਛਾ ਕਰਨਾ ਵਧੇਰੇ ਮੁਸ਼ਕਲ ਹੋ ਜਾਂਦਾ ਹੈ। ਕੰਮ ਵਾਲੀ ਥਾਂ ‘ਤੇ ਅਤੇ ਇਸ ਤੋਂ ਬਾਹਰ ਦੀਆਂ ਸਾਰੀਆਂ ਔਰਤਾਂ ਲਈ ਸਨਮਾਨ ਅਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਇਸ ਰਵੱਈਏ ਨੂੰ ਚੁਣੌਤੀ ਦੇਣਾ ਮਹੱਤਵਪੂਰਨ ਹੈ।
ਭਾਜਪਾ ਦੇ ਨਿਸ਼ਾਨੇ 'ਤੇ ਕਾਂਗਰਸ
ਪਤਨੀ ਅੰਮ੍ਰਿਤਾ ਵੜਿੰਗ ਦੇ ਉੱਤੇ ਟਿਪਣੀ ਕਰਨ ਦੇ ਮਾਮਲੇ ਵਿਚ ਬਾਜਪਾ ਆਗੂ ਸ਼੍ਹਹਿਜ਼ਾਦ ਨੇ ਵੀ ਰਾਜਾ ਵੜਿੰਗ ਨੂੰ ਕੜੇ ਸ਼ਬਦਾਂ 'ਚ ਲਤਾੜਿਆ ਹੈ ਅਤੇ ਕਾਂਗਰਸ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੇ ਸਿਰਫ ਆਪਣੀ ਪਤਨੀ ਉੱਤੇ ਟਿਪਣੀ ਨਹੀਂ ਕੀਤੀ , ਇਹ ਪੂਰੀ ਕਾਂਗਰਸ ਦਾ ਰਿਵਾਜ ਹੈ ਕਿ ਔਰਤਾਂ ਨੂੰ ਲੈਕੇ ਅਜਿਹੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹੈ। ਪਰ ਕਾਂਗਰਸ ਪ੍ਰਧਾਨ ਅਤੇ ਲੜਕੀ ਹੂੰ ਲੜ ਸਕਤੀ ਹੂੰ ਦਾ ਨਾਅਰਾ ਦੇਣ ਵਾਲੀ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਵੀ ਇਹਨਾਂ ਟਿੱਪਣੀਆਂ 'ਤੇ ਕੋਈ ਐਕਸ਼ਨ ਨਹੀਂ ਲੈਂਦੇ। ਇਸ ਤੋਂ ਕਾਂਗਰਸ ਦੀ ਮਾਨਸਿਕਤਾ ਜ਼ਾਹਿਰ ਹੁੰਦੀ ਹੈ ਕਿ ਕੋਈ ਕੁੜੀਆਂ ਨੂੰ ਭੇਡਾਂ ਆਖਦਾ ਹੈ ਅਤੇ ਕੋਈ ਬਲਾਤਕਾਰੀਆਂ ਦਾ ਸਮਰਥਨ ਕਰਦਾ ਹੈ। ਅਰਵਿੰਦ ਸਾਵੰਤ ਤੋਂ ਬਾਅਦ ਇਰਫਾਨ ਅੰਸਾਰੀ, ਸੁਨੀਲ ਰਾਉਤ, ਫਿਰਹਾਦ ਹਕੀਮ, ਹੁਣ ਇਹ ਰਾਜਾ ਵੜਿੰਗ ਨੇ ਆਪਣੀ ਹੀ ਪਤਨੀ ਨੂੰ ਬੇਇਜਤ ਕੀਤਾ ਹੈ ਕੀ ਰਾਜਾ ਵੜਿੰਗ ਨੂੰ ਬਰਖਾਸਤ ਕੀਤਾ ਜਾਵੇਗਾ ?
ਮੁੱਦੇ ਨੂੰ ਭੜਕਾਅ ਰਹੇ ਵਿਰੋਧੀ
ਅਮਰਿੰਦਰ ਰਾਜਾ ਵੜਿੰਗ ਵੱਲੋਂ ਆਪਣੀ ਪਤਨੀ 'ਤੇ ਕੀਤੀ ਟਿੱਪਣੀ 'ਤੇ ਰਣਦੀਪ ਸੁਰਜੇਵਾਲਾ ਨੇ ਵੀ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਮੈਂ ਅਮਰਿੰਦਰ ਰਾਜਾ ਵਡਿੰਗ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਮੇਰੇ ਯੂਥ ਕਾਂਗਰਸ ਦੇ ਸਾਥੀ ਹਨ, ਮੈਂ ਉਨ੍ਹਾਂ ਦੀ ਪਤਨੀ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹਾਂ। ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਮੁੱਦੇ ਨੂੰ ਹੋਰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।