ਪੰਜਾਬ

punjab

ETV Bharat / state

ਅੰਮ੍ਰਿਤਸਰ ਹਵਾਈ ਅੱਡੇ 'ਤੇ ਲਾਉਂਜ ਬਾਰ 'ਚ ਚੂਹਿਆਂ ਨੇ ਮਚਾਈ ਦਹਿਸ਼ਤ, ਵੀਡੀਓ ਵਾਇਰਲ - Rats climbed in Amritsar airport - RATS CLIMBED IN AMRITSAR AIRPORT

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦੀ ਵੀਡੀਓ ਸਾਹਮਣੇ ਆਈ ਹੈ, ਜਿਥੇ ਏਅਰਪੋਰਟ ਦੇ ਲਾਉਂਜ ਬਾਰ 'ਚ ਟੇਬਲ ਅਤੇ ਸੋਫਿਆਂ 'ਤੇ ਚੂਹੇ ਘੁੰਮਦੇ ਨਜ਼ਰ ਆ ਰਹੇ ਹਨ। ਪੜ੍ਹੋ ਪੂਰੀ ਖ਼ਬਰ...

ਹਵਾਈ ਅੱਡੇ 'ਚ ਚੂਹਿਆਂ ਦੀ ਵੀਡੀਓ ਵਾਇਰਲ
ਹਵਾਈ ਅੱਡੇ 'ਚ ਚੂਹਿਆਂ ਦੀ ਵੀਡੀਓ ਵਾਇਰਲ (ETV BHARAT)

By ETV Bharat Punjabi Team

Published : Aug 28, 2024, 1:27 PM IST

ਹਵਾਈ ਅੱਡੇ 'ਚ ਚੂਹਿਆਂ ਦੀ ਵੀਡੀਓ ਵਾਇਰਲ (ETV BHARAT (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਜਿੱਥੇ ਦੇਸ਼ਾਂ-ਵਿਦੇਸ਼ਾਂ ਤੋਂ ਯਾਤਰੀ ਆਉਂਦੇ-ਜਾਂਦੇ ਹਨ। ਉੱਥੇ ਹੀ ਏਅਰਪੋਰਟ ਅਥਾਰਟੀ ਦੀਆਂ ਕਈ ਕਮੀਆਂ ਵੀ ਸਾਹਮਣੇ ਆਈਆਂ ਹਨ। ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਏਅਰਪੋਰਟ ਅਥਾਰਟੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਸਬੰਧੀ ਯਾਤਰੀ ਵਲੋਂ ਜਿਥੇ ਵੀਡੀਓ ਬਣਾਈ ਗਈ, ਉਥੇ ਹੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਹੈ।

ਏਅਰਪੋਰਟ ਦੀ ਵੀਡੀਓ ਵਾਇਰਲ:ਦਰਅਸਲ ਵਾਇਰਲ ਹੋਈ ਵੀਡੀਓ ਏਅਰਪੋਰਟ ਦੇ ਲਾਉਂਜ ਬਾਰ ਦੀ ਹੈ। ਜਿਥੇ ਟੇਬਲ ਅਤੇ ਸੋਫਿਆਂ 'ਤੇ ਚੂ੍ਹੇ ਘੁੰਮ ਰਹੇ ਹਨ। ਉਨ੍ਹਾਂ ਟੇਬਲਾਂ 'ਤੇ ਹੀ ਸਫ਼ਰ ਕਰਨ ਵਾਲੇ ਯਾਤਰੀ ਨਾਸ਼ਤਾ ਆਦਿ ਖਾਂਦੇ ਹਨ। ਇਸ ਦੀ ਵੀਡੀਓ ਖੁਦ ਲੁਧਿਆਣਾ ਦੇ ਇਕ ਯਾਤਰੀ ਕੁਨਾਲ ਸ਼ਰਮਾ ਵਲੋਂ ਬਣਾਈ ਗਈ ਹੈ। ਦਰਅਸਲ ਕੁਨਾਲ ਸ਼ਰਮਾ ਨੇ ਅੰਮ੍ਰਿਤਸਰ ਤੋਂ ਲਖਨਊ ਦੀ ਫਲਾਈਟ ਲੈਣੀ ਸੀ। ਇਸ ਦੌਰਾਨ ਜਦੋਂ ਉਹ ਲਉਂਜ ਬਾਰ 'ਚ ਕੁਝ ਖਾਣ-ਪੀਣ ਜਾਂਦਾ ਹੈ ਤਾਂ ਉਸ ਦੀ ਚੂਹਿਆਂ 'ਤੇ ਨਜ਼ਰ ਪੈਂਦੀ ਹੈ। ਜਿਸ ਸਬੰਧੀ ਉਨ੍ਹਾਂ ਵਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਡਾਇਨਿੰਗ ਟੇਬਲ 'ਤੇ ਚੂਹੇ ਘੁੰਮ ਰਹੇ ਹਨ। ਇਸ ਦੇ ਨਾਲ ਹੀ ਯਾਤਰੀ ਕੁਨਾਲ ਵਲੋਂ ਲਿਖਤੀ ਸ਼ਿਕਾਇਤ ਵੀ ਕੀਤੀ ਗਈ।

ਹਵਾਈ ਅੱਡੇ 'ਚ ਚੂਹਿਆਂ ਦੀ ਵੀਡੀਓ ਵਾਇਰਲ (ETV BHARAT)

ਟੇਬਲ ਅਤੇ ਸੋਫਿਆਂ 'ਤੇ ਘੁੰਮ ਰਹੇ ਚੂਹੇ: ਹਾਲਾਂਕਿ ਇਸ ਸਾਰੇ ਮਾਮਲੇ 'ਚ ਏਅਰਪੋਰਟ ਪ੍ਰਬੰਧਕਾਂ ਵਲੋਂ ਚੁੱਪ ਧਾਰੀ ਹੋਈ ਹੈ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਜਦਕਿ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਥੇ ਹੀ ਯਾਤਰੀ ਵਲੋਂ ਮੰਗ ਕੀਤੀ ਗਈ ਹੈ ਕਿ ਇਸ ਸਬੰਧੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕੌਮਾਂਤਰੀ ਹਵਾਈ ਅੱਡੇ 'ਤੇ ਟੇਬਲਾਂ ਅਤੇ ਸੋਫਿਆਂ 'ਤੇ ਚੂਹੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦੇਸ਼ ਤੋਂ ਬਾਹਰਲੇ ਯਾਤਰੀ ਜਦੋਂ ਇਹ ਸਭ ਦੇਖਣਗੇ ਤਾਂ ਉਨ੍ਹਾਂ 'ਤੇ ਇਸ ਦਾ ਗਲਤ ਪ੍ਰਭਾਵ ਪਵੇਗਾ। ਉਸ ਨੇ ਇੰਟਰਨੈਸ਼ਨਲ ਏਅਰਪੋਰਟ 'ਤੇ ਸਵਾਲ ਖੜ੍ਹੇ ਕੀਤੇ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਏਅਰਪੋਰਟ 'ਤੇ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।

ABOUT THE AUTHOR

...view details